ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਨੇ ਸਪੱਸਟ ਕੀਤਾ ਕਿ ਪੰਜਾਬ ਅੰਦਰ ਅਮਨ ਤੇ ਕਾਨੂੰਨ ਦਾ ਜਨਾਜਾ ਨਿਕਲਿਆ : ਸੁਰਜੀਤ ਰੱਖੜਾ
ਕਾਂਗਰਸ ਨੇ ਸਿਰਫ ਅਕਾਲੀ ਵਰਕਰਾਂ ‘ਤੇ ਪਰਚੇ ਦਰਜ ਕਰਨ ਤੋਂ ਬਿਨਾ ਕੁੱਝ ਨਹੀਂ ਕੀਤਾ
ਡੰਡੇ ਨਾਲ ਰਾਜ ਕਰਨ ਵਾਲਿਆਂ ਨੂੰ ਅਕਾਲੀ ਸਰਕਾਰ ਬਣਦੇ ਹੀ ਨਿਊਂਦੇ ਮੋੜਾਂਗੇ
ਪਟਿਆਲਾ, 19 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਜਿਲਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਅੰਦਰ ਅਮਨ ਕਾਨੂੰਨ ਦਾ ਜਨਾਜਾ ਨਿਕਲ ਚੁੱਕਿਆ ਹੈ ਤੇ ਇੱਥੇ ਜੰਗਲ ਰਾਜ ਹੈ। ਸ. ਰੱਖੜਾ ਅੱਜ ਇੱਥੇ ਇੱਕ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਚੈਅਰਮੈਨ ਇੰਦਰਮੋਹਨ ਸਿੰਘ ਬਜਾਜ, ਜਥੇਦਾਰ ਸਤਵਿੰਦਰ ਸਿੰਘ ਟੌਹੜਾ, ਮਾਲਵਿੰਦਰ ਸਿੰਘ ਝਿੱਲ, ਹਰਵਿੰਦਰ ਸਿੰਘ ਬੁੱਬੂ, , ਪਰਮਜੀਤ ਸਿੰਘ ਪੰਮਾਂ, ਕੁਲਵਿੰਦਰ ਸਿੰਘ ਵਿਕੀ ਰਵਾਜ ਸੀਨੀਅਰ ਅਕਾਲੀ ਨੇਤਾ , ਅਮਿਤ ਰਾਠੀ ਕੌਮੀ ਸਪੋਕਸਮੈਨ ਯੂਥ ਅਕਾਲੀ ਦਲ, ਮਾਸਟਰ ਸੁਖਵਿੰਦਰ ਸਿੰਘ ਇੰਚਾਰਜ ਦਫ਼ਤਰ, ਇਕਬਾਲ ਸਿੰਘ ਰਣਬੀਰਪੁਰਾ ਜਨਰਲ ਸਕੱਤਰ ਯੂਥ ਅਕਾਲੀ ਦਲ, ਜਸਪਾਲ ਸਿੰਘ ਜੱਜੂ ਸਕੱਤਰ ਐਸ.ਸੀ. ਵਿੰਗ ਮੌਜੂਦ ਸਨ।
ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਨੇ ਆਪਣੇ ਇਨ੍ਹਾਂ ਪੰਜ ਸਾਲਾਂ ਵਿੱਚ ਅਕਾਲੀ ਵਰਕਰਾਂ ‘ਤੇ ਕੇਸ ਦਰਜ ਕਰਵਾਵੁਣ ਤੋਂ ਬਿਨਾ ਕੁੱਝ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਇਨਸਾਫ ਮੰਗਣ ਵਾਲਿਆਂ ਨੂੰ ਡੰਡੇ ਦੀ ਅਵਾਜ ਨਾਲ ਦਬਾਇਆ ਗਿਆ ਤੇ ਹੁਣ ਇਸ ਗੱਲ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਕਿ ਹਲਕਾ ਸਮਾਣਾ ਸਮੇਤ ਜਿੱਥੇ ਜਿੱਥੇ ਵੀ ਅਕਾਲੀ ਵਰਕਰਾਂ ‘ਤੇ ਕੇਸ ਦਰਜ ਹੋਏ ਹਨ, ਉਨ੍ਹਾਂ ਦਾ ਨਿਊਂਦਾ ਪੰਜ ਗੁਣਾ ਕਰਕੇ ਮੋੜਾਂਗੇ ਅਤੇ ਇਹ ਕੇਸ ਦਰਜ ਕਰਨ ਵਾਲਿਆਂ ਅਫਸਰਾਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਰੱਖੜਾ ਨੇ ਆਖਿਆ ਕਿ ਤੋਪਾਂ, ਟੈਂਕਾਂ ਨਾਲ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਫਿਰ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ ਤੇ ਇਨ੍ਹਾਂ ਦੇ ਉਮੀਦਵਾਰਾਂ ਦੀਆਂ ਪੰਜਾਬ ਦੇ ਲੋਕ ਜਮਾਨਤਾਂ ਵੀ ਜਬਤ ਕਰਵਾ ਦੇਣਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਲੇ ਹਮੇਸ਼ਾ ਹੀ ਕਿਸਾਨੀ ਹਿੱਤ ਵਿੱਚ ਆਪਣੇ ਮੋਰਚੇ ਲਗਾਏ ਤੇ 1966 ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਗਾ ਕੇ ਐਮਐਸਪੀ ਲਾਗੂ ਕਰਵਾਈ ਸੀ ਤੇ ਅੱਜ ਫਿਰ ਕਿਸਾਨਾਂ ਦੇ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਆਖਿਆ ਕਿ ਰੱਖੜਾ ਪਰਿਵਾਰ ਨੂੰ ਕਿਸਾਨਾਂ ਦੀ ਮਦਦ ਦਾ ਵੱਡਾ ਖਾਮਿਆਜਾ ਭੁਗਤਣਾ ਪਿਆ ਹੈ ਪਰ ਉਹ ਕੇਂਦਰ ਦੇ ਤਸੱਦਦ ਤੋਂ ਨਹੀਂ ਡਰਦੇ। ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਵਿਖੇ 24 ਘੱਟੇ ਲੰਗਰ ਤੇ ਰਹਿਣ ਬਸੇਰੇ ਬਣਾਉਣ ਕਾਰਨ ਉਨ੍ਹਾਂ ਦੇ ਵੱਡੇ ਭਰਾ ਦਰਸ਼ਨ ਸਿੰਘ ਰੱਖੜਾ ਨੂੰ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਦਿੱਲੀ ਹਵਾਈ ਅੱਡੇ ਤੋਂ ਵਾਪਸ ਅਮਰੀਕਾ ਮੋੜ ਦਿੱਤਾ ਗਿਆ ਸੀ ਤੇ ਅੱਜ ਤੱਕ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਤਜ ਨਹੀਂ ਦਿੱਤੀ ਗਈ ਸੀ। ਉਨ੍ਹਾਂ ਅਾਿਖਆ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਕੇ ਗਰੀਬਾਂ, ਲੋੜਵੰਦਾਂ ਦੀ ਮਦਦ ਕਰੇਗਾ।
ਇਸ ਮੌਕੇ ਤਰਨਜੀਤ ਸਿੰਘ ਭਾਟੀਆ ਬਿਲਾ ਪ੍ਰਧਾਨ ਸਬਜੀ ਮੰਡੀ , ਸੰਜੀਵ ਸਿੰਗਲਾ ਕੌਮੀ ਜਨਰਲ ਸਕੱਤਰ, ਜਸਪ੍ਰੀਤ ਸਿੰਘ ਭਾਟੀਆ ਜਨਰਲ ਸਕੱਤਰ, ਸਾਬਕਾ ਚੈਅਰਮੈਨ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ ਸਾਬਕਾ ਚੈਅਰਮੈਨ, ਸਾਬਕਾ ਚੈਅਰਮੈਨ ਮਲਕੀਤ ਸਿੰਘ ਡਕਾਲਾ, ਜਥੇਦਾਰ ਬਲਦੇਵ ਸਿੰਘ ਬਠੋਈ ਸਾਬਕਾ ਚੈਅਰਮੈਨ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਾਣਾ, ਅਜਮੇਰ ਸਿੰਘ ਪਸਿਆਣਾ ਸਾਬਕਾ ਸਰਪੰਚ ਆਦਿ ਮੌਜੂਦ ਸਨ।

