ਹਲਕੇ ਦੇ ਹਰ ਘਰ ਤੱਕ ਪਹੁੰਚ ਕਰ ਰਿਹਾ ਇਸਤਰੀ ਅਕਾਲੀ ਦਲ :– ਬੀਬੀ ਖੰਨਾ, ਰਾਧਿਕਾ ਵਰਮਾ।
ਬੀਬੀ ਪਿੰਕੀ ਰਾਣੀ ਨੇ ਕਰਵਾਈ ਵਾਰਡ ਨੰਬਰ 08 ਵਿੱਚ ਭਰਵੀਂ ਮੀਟਿੰਗ।
ਮੰਡੀਗੌਬਿੰਦਗੜ,(ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਵੱਡੀਆਂ ਜਿੱਤਾਂ ਦਰਜ਼ ਕਰਵਾਉਣ ਲਈ ਸਮੁੱਚਾ ਇਸਤਰੀ ਅਕਾਲੀ ਦਲ ਘਰ ਘਰ ਤੱਕ ਪਹੁੰਚ ਕਰ ਰਿਹਾ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਕੌਂਸਲਰ ਰਾਧਿਕਾ ਵਰਮਾ ਨੇ ਅੱਜ ਇਸਤਰੀ ਅਕਾਲੀ ਦਲ ਦੀ ਸਰਕਲ ਮੀਤ ਪ੍ਰਧਾਨ ਬੀਬੀ ਪਿੰਕੀ ਰਾਣੀ ਵੱਲੋਂ ਮੰਡੀਗੌਬਿੰਦਗੜ ਦੇ ਵਾਰਡ ਨੰਬਰ 08 ਵਿੱਚ ਇਸਤਰੀ ਅਕਾਲੀ ਦਲ ਦੀ ਭਰਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬੀ ਖੰਨ ਤੇ ਰਾਧਿਕਾ ਵਰਮਾ ਨੇ ਕਿਹਾ ਕਿ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਲਈ ਇਸਤਰੀ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਜਿਸ ਲਈ ਹਲਕੇ ਦੇ ਪਿੰਡਾ ਤੇ ਸ਼ਹਿਰਾਂ ਅੰਦਰ ਘਰ ਘਰ ਪਹੁੰਚ ਕਰਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਤਾ ਜੋ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੇ ਚੋਣਾ ਨੂੰ ਦੇਖਦੇ ਹੋਏ ਕੀਤੇ ਜਾ ਰਹੇ ਝੂਠੇ ਵਾਅਦਿਆਂ ਤੋਂ ਬੀਬੀਆਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਜਾ ਸਕੇ। ਬੀਬੀ ਖੰਨਾ ਨੇ ਹਲਕੇ ਅਮਲੋਹ ਦੀਆਂ ਸਮੁੱਚੀਆਂ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਦੇ ਵਿਕਾਸ ਤੇ ਲੋੜਵੰਦਾਂ ਦੀਆਂ ਰੁੱਕੀਆ ਭਲਾਈ ਸਕੀਮਾਂ ਨੂੰ ਮੁੜ ਲਾਗੂ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਦਰਜ਼ ਕਰਵਾਉਣ ਤਾ ਜੋ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾ ਸਕੇ। ਇਸ ਮੌਕੇ ਤੇ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਪਿੰਕੀ ਰਾਣੀ ਦੀ ਅਗਵਾਈ ਵਿੱਚ ਵਾਰਡ ਦੀਆਂ ਬੀਬੀਆਂ ਵਲੋਂ ਬੀਬੀ ਕਿਰਨਦੀਪ ਕੌਰ ਖੰਨਾ, ਕੌਂਸਲਰ ਰਾਧਿਕਾ ਵਰਮਾ ਤੇ ਸਰਕਲ ਪ੍ਰਧਾਨ ਬੀਬੀ ਰੁਪਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸਰਬਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ ਢਿੱਲੋਂ, ਚਰਨਜੀਤ ਕੌਰ, ਉਰਮਿਲਾ ਰਾਣੀ,ਅਨਮੋਲ ਘਈ, ਹਿਨਾ ਘਈ,ਪ੍ਰਿਆ ਰਾਣੀ,ਸਾਲੂ ਰਾਣੀ,ਸੀਮਾ ਦੇਵੀ,ਬਿੰਦੂ ਦੇਵੀ, ਆਸਾਂ ਰਾਣੀ,ਬੱਬੂ ਕੌਰ,ਰੀਨਾ ਰਾਣੀ,ਕਵਿਤਾ ਰਾਣੀ,ਸਲੋਚਨਾ ਦੇਵੀ,ਕਮਲਾ ਦੇਵੀ ,ਬੀਨਾ ਰਾਣੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਦੀਆ ਬੀਬੀਆ ਹਾਜਰ ਸਨ।

