ਪੰਜਾਬਪਟਿਆਲਾ

ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਔਰਤਾਂ ਨੂੰ ਮਿਲੇਗਾ ਪ੍ਰਤੀ ਮਹੀਨਾ 2000 ਰੁਪਏ ਸਨਮਾਨ ਭੱਤਾ:– ਰਿੱਤੂ ਸਿੰਗਲਾ, ਸ਼ਿਲਪੀ ਗੋਇਲ।

ਕਿਰਨਦੀਪ ਖੰਨਾ ਤੇ ਰਾਧਿਕਾ ਵਰਮਾ ਨੇ ਕੀਤਾ ਇਸਤਰੀ ਸੰਮੇਲਨ ਵਿੱਚ ਵੱਡੀ ਗਿਣਤੀ ਪੁੱਜਣ ਦੀ ਅਪੀਲ।

ਮੰਡੀਗੌਬਿੰਦਗੜ,31 ਦਸੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਔਰਤਾਂ ਦੇ ਸਨਮਾਨ ਲਈ ਪ੍ਰਤੀ ਮਹੀਨਾ 2000 ਭੱਤਾ ਦੇਵੇਗਾ। ਇਸ ਗੱਲ ਦਾ ਪ੍ਰਗਟਾਵਾ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਿੱਤੂ ਸਿੰਗਲਾ ਤੇ ਜ਼ਿਲ੍ਹਾ ਜਰਨਲ ਸਕੱਤਰ ਸ਼ਿਲਪੀ ਗੋਇਲ ਨੇ ਅੱਜ ੲਿਥੇ 7 ਜਨਵਰੀ ਨੂੰ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਅਮਲੋਹ ਦੇ ਸੁਰਜੀਤ ਬੇਕੁੰਟ ਹਾਲ ਕੀਤੇ ਜਾਣ ਵਾਲੇ ਇਸਤਰੀ ਸੰਮੇਲਨ ਸਬੰਧੀ ਬੀਬੀਆਂ ਦੀ ਭਰਵੀਂ ਮੀਟਿੰਗ ਕਰਨ ਸਮੇ ਕੀਤਾ।

ਇਸ ਮੀਟਿੰਗ ਵਿੱਚ ਇਸਤਰੀ ਅਕਾਲੀ ਦਲ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਬੀਬੀ ਕਿਰਨਦੀਪ ਕੌਰ ਖੰਨਾ ਤੇ ਜ਼ਿਲ੍ਹਾ ਸੀਨੀਅਰ ਮੀਤ ਸਿੰਘ ਤੇ ਕੌਂਸਲਰ ਰਾਧਿਕਾ ਵਰਮਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪ੍ਰਮੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕਿ ਵੱਡੀ ਗਿਣਤੀ ਜੁੜੀਆਂ ਬੀਬੀਆਂ ਨੂੰ 7 ਜਨਵਰੀ ਵਾਲੇ ਦਿਨ ਹੋ ਰਹੇ ਇਸਤਰੀ ਸੰਮੇਲਨ ਵਿੱਚ ਪੁੱਜਣ ਦੀ ਅਪੀਲ ਕੀਤੀ। ਬੀਬੀ ਖੰਨਾ ਨੇ ਅੱਗੇ ਕਿਹਾ ਕਿ ਕਾਲ਼ੇ ਕਾਨੂੰਨਾਂ ਨੂੰ ਲੈਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜਾਰਤ ਤੋ ਅਸਤੀਫਾ ਹੀ ਨਹੀਂ ਦਿੱਤਾ ਸਗੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕ ਸਭਾ ਵਿੱਚ ਵੀ ਅਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ।

ਉਹਨਾਂ ਕਿਹਾ ਕਿ ਆਓ 7 ਜਨਵਰੀ ਨੂੰ ਅਮਲੋਹ ਪੁੱਜਣ ਤੇ ਵੱਡੀ ਗਿਣਤੀ ਸ਼ਾਮਿਲ ਹੋ ਕੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਜਿਥੇ ਸਵਾਗਤ ਕਰੀਏ ਉਥੇ ਉਹਨਾਂ ਦੇ ਔਰਤਾਂ ਪ੍ਰਤੀ ਵੱਡਮੁੱਲੇ ਵਿਚਾਰਾਂ ਤੋਂ ਵੀ ਜਾਣੂ ਹੋਈਏ। ਇਸ ਮੌਕੇ ਤੇ ਬੀਬੀ ਕਿਰਨਦੀਪ ਕੌਰ ਖੰਨਾ ਤੇ ਕੌਂਸਲਰ ਰਾਧਿਕਾ ਵਰਮਾ ਵੱਲੋਂ ਰਿੱਤੂ ਸਿੰਗਲਾ, ਸ਼ਿਲਪੀ ਗੋਇਲ ਤੇ ਪ੍ਰਮੀਤ ਕੌਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਨੀਸ਼ਾ ਮਿੱਤਲ, ਪੂਜਾਂ ਗੋਇਲ,ਸਪਨਾ ਖੁਰਮੀ,ਰੁੱਚੀ ਸਿੰਘੀ,ਹੀਨਾ ਬਡਰੇਜਾ, ਲਵਲੀਨ ਗਾਬੜੀ,ਡੌਲੀ ਮਿੱਤਲ,ਰੂਬੀ ਜਿੰਦਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ।

Leave a Reply

Your email address will not be published. Required fields are marked *