ਅੰਮ੍ਰਿਤਸਰ

ਅੱਜ ਮਜੀਠਾ ਹਲਕਾ ਦੇ ਸੀਨੀਅਰ ਕਾਂਗਰਸੀ ਆਗੂ ਜਗਵਿੰਦਰਪਾਲ ਸਿੰਘ ਜੱਗਾ ਵੱਲੋਂ ਕਾਂਗਰਸੀ ਸਰਪੰਚਾਂ ਨੂੰ ਵੰਡੇ ਗਏ ਚੈੱਕ

ਅਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਅੱਜ ਕਾਂਗਰਸ ਹਾਈਕਮਾਂਡ ਵੱਲੋਂ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਆਪ ਵੱਲੋਂ ਹਲਕਾ ਦੇ ਸਮੂਹ ਸਰਪੰਚਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਾਂਗਰਸੀ ਆਗੂ ਜੱਗਾ ਨੇ ਦੱਸਿਆ ਪਾਰਟੀ ਨੂੰ ਹੋਰ ਵੀ ਮਜ਼ਬੂਤ ਬਣਾਇਆ ਜਾਏਗਾ ਅਤੇ ਜੋ ਵੀ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੇ ਹਾਈਕਮਾਂਡ ਦੇ ਆਦੇਸ਼ ਹੋਣਗੇ ਉਨ੍ਹਾਂ ਨੂੰ ਸੰਪੂਰਨ ਢੰਗ ਨਾਲ ਲੋਕਾ ਦੇ ਰੂਬਰੂ ਕੀਤਾ ਜਾਏਗਾ। ਮੀਟਿੰਗ ਵਿੱਚ ਮਜੀਠਾ ਹਲਕਾ ਦੇ ਸਮੂਹ ਕਾਂਗਰਸੀ ਸਰਪੰਚ ਅਤੇ ਵਰਕਰਾਂ ਨੇ ਮੈਂ ਹੋ ਗਿਆ ਹੈ ਵੱਡੀ ਗਿਣਤੀ ਵਿਚ ਹਿੱਸਾ ਲਿਆ।

ਇਸ ਮੌਕੇ ਜੱਗਾ ਮਜੀਠੀਆ ਦੇ ਹੱਕ ਵਿਚ ਬੋਲਦੇਆ ਵਰਕਰਾਂ ਨੇ ਜਗ੍ਹਾ ਮਜੀਠੀਆ ਨੂੰ ਵਿਸ਼ਵਾਸ਼ ਦਵਾਇਆ ਕਿ ਜੇਕਰ ਹਾਈਕਮਾਨ ਜਗ੍ਹਾ ਮਜੀਠੀਆ ਨੂੰ 2022 ਅਲੈਕਸ਼ਨ ਦੀ ਟਿਕਟ ਦਿੰਦੀ ਹੈ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਜੱਗਾ ਮਜੀਠੀਆ ਨੂੰ ਜਿੱਤ ਦਾ ਸਿਹਰਾ ਪਾਵਾਂਗੇ। ਆਏ ਹੋਏ ਸਰਪੰਚਾਂ ਨੂੰ ਵੱਡੀ ਮਾਤਰਾ ਵਿੱਚ ਪਿੰਡਾਂ ਦੇ ਵਿਕਾਸ ਕਾਰਜਾਂ ਵਾਸਤੇ ਜੱਗਾ ਮਜੀਠੀਆ ਵਲੋਂ ਪੰਜ ਪੰਜ ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਾਸਟਰ ਬਲਵਿੰਦਰ ਸਿੰਘ ਕਾਦਰਾਂਬਾਦ , ਗਿਆਨ ਸਿੰਘ ਸੋਹੀਆਂ ਕਲਾ, ਮੋਹਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ, ਸੀਨੀਅਰ ਆਗੂ ਇੰਦਰਪ੍ਰੀਤ ਸਿੰਘ ਢਿੱਲੋਂ, ਪ੍ਰਤਾਪ ਸਿੰਘ ਕੈਰੋਂ ਸਰਪੰਚ ਕੋਟਲਾ, ਸਤਿੰਦਰ ਸਿੰਘ ਸ਼ਾਹ ਆਦਿ ਮੌਜੂਦ ਸਨ। ਅਤੇ ਮੀਟਿੰਗ ਕਰਨ ਤੋਂ ਬਾਅਦ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਗ਼ਰੀਬ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ।

Leave a Reply

Your email address will not be published. Required fields are marked *