ਪਟਿਆਲਾ

ਪੌਦੇ ਲਗਾ ਕੇ ਨਵੇਂ ਸਾਲ ਦੀ ਕੀਤੀ ਸ਼ੁਰੂਆਤ

ਬਸੰਤ ਰਿਤੂ ਕਲੱਬ ਲਗਾਵੇਗਾ ਪਾਰਕ ਵਿੱਚ 50,000 ਦੇ ਪੌਦੇ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਵੇਂ ਸਾਲ ਦੇ ਮੌਕੇ ਤ੍ਰਿਪੜੀ ਪਾਣੀ ਵਾਲੀ ਟੈਂਕੀ ਦੇ ਪਾਰਕ ਵਿੱਚ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਅਤੇ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਵਣ ਮਹਾ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸੀਨੀਅਰ ਸਿਟੀਜਨ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਕੁਮਾਰ ਸ਼ੋਰੀ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਸੰਤ ਰਾਮ ਬਾਗਾ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿੰਨ ਸਿੰਘ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਾਰਕ ਨੂੰ ਖੂਬਸੂਰਤ ਅਤੇ ਹਰਾ ਭਰਾ ਬਣਾਉਣ ਲਈ ਪਾਂਮ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਮੁੱਖ ਮਹਿਮਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਰਾਮ ਬਾਂਗਾ ਅਤੇ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਅਕਾਊਂਟਸ ਅਫਸਰ ਮੈਡਮ ਅਮਰਜੀਤ ਕੌਰ ਵਲੋਂ ਪਾਂਮ ਦਾ ਪੌਦਾ ਲਗਾ ਕੇ ਇਹ ਸ਼ੁਰੂਆਤ ਕੀਤੀ ਗਈ।

ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ 50000 ਰੁਪਏ ਖਰਚ ਕੇ ਪਾਰਕ ਵਿੱਚ ਕੇਵਲ ਪਾਂਮ ਦੇ ਪੌਦੇ ਹੀ ਲਗਾਏ ਜਾਣਗੇ। ਮੁੱਖ ਮਹਿਮਾਨ ਸੰਤ ਰਾਮ ਬਾਂਗਾ ਨੇ ਆਖਿਆ ਕਿ ਕੈਬਨਿਟ ਮੰੰਤਰੀ ਬ੍ਰਹਮ ਮਹਿੰਦਰਾ ਜੀ ਨੇ ਆਪਣੇ ਅਖਤਿਆਰੀ ਫੰਡ ਵਿਚੋਂ 30 ਲੱਖ ਰੁਪਇਆ ਦੇ ਕੇ ਤ੍ਰਿਪੜੀ ਨਿਵਾਸੀਆਂ ਦੇ ਸਹਿਯੋਗ ਨਾਲ ਪਾਰਕ ਦਾ ਸੁੰਦਰੀਕਰਨ ਕੀਤਾ ਹੈ। ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਦੀਨ ਦਿਆਲ ਨੇ ਆਖਿਆ ਕਿ ਇਸ ਪਾਰਕ ਵਿੱਚ ਓਪਨ ਜਿੰਮ ਦੇ ਨਾਲ ਨਾਲ ਬੱਚਿਆਂ ਦੇ ਝੂਲੇ ਜੋ ਲਗਾਏ ਗਏ ਹਨ ਉਹ ਪਾਰਕ ਦਾ ਆਕਰਸ਼ਨ ਹਨ। ਰਾਕੇਸ਼ ਕੁਮਾਰ ਨਾਰਸਰਾ ਮਿਊਂਸਪਲ ਕੌਂਸਲਰ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਇਸ ਵਣ ਮਹਾਉਤਸਵ ਵਿੱਚ 30 ਪਾਂਮ ਦੇ ਪੌਦੇ ਲਗਾਏ ਗਏ। ਇਸ ਮੌਕੇ ਅਸ਼ੋਕ ਨਾਸਰਾ, ਰਾਜ ਸਿੰਘ ਟਿਵਾਣਾ, ਰਾਕੇਸ਼ ਸ਼ਰਮਾ, ਚਾਚਾ ਥਾਰੂ ਰਾਮ, ਅਮਰੀਸ਼ ਕੁਮਾਰ, ਮੇਹਰਵਾਲ ਸਿੰਘ ਮਾਗੋ, ਦਰਬਾਰਾ ਸਿੰਘ, ਜੋਰਾ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *