ਹਰਿਆਣਾ ਦੇ ਜਿਲਾ ਭਿਵਾਨੀ ਵਿਚ ਮਾਇਨਿੰਗ ਸਾਇਟ ‘ਤੇ ਹੋਇਆ ਹਾਦਸਾ
ਪ੍ਰਸ਼ਾਸਨ ਵੱਲੋਂ ਰੇਸਕਿਊ ਆਪਰੇਸ਼ਨ ਚਲਾਇਆ ਅਨਿਲ ਵਿਜ
ਚੰਡੀਗੜ੍ਹ 1 ਜਨਵਰੀ (ਮਧੂਸਾਰ ਬਿਊਰੋ) – ਹਰਿਆਣਾ ਦੇ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਦੇ ਜਿਲਾ ਭਿਵਾਨੀ ਵਿਚ ਮਾਇਨਿੰਗ ਸਾਇਟ ‘ਤੇ ਜੋ ਹਾਦਸਾ ਹੋਇਆ ਹੈ, ਉਸ ਨਾਲ ਮੈਂ ਬਹੁਤ ਦੁੱਖੀ ਹਾਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਰੇਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਸ੍ਰੀ ਵਿਜ ਨੇ ਅੱਜ ਟਵਿੱਟ ਕਰਦੇ ਹੋਏ ਕਿਹਾ ਕਿ ਹਰਿਆਣਾ ਦੇ ਜਿਲਾ ਭਿਵਾਨੀ ਵਿਚ ਮਾਇਨਿੰਗ ਸਾਇਟ ‘ਤੇ ਜੋ ਹਾਦਸਾ ਹੋਇਆ ਹੈ, ਉਸ ਨਾਲ ਮੈਂ ਬਹੁਦ ਦੁੱਖੀ ਹਾਂ। ਪ੍ਰਸ਼ਾਸਨ ਵੱਲੋਂ ਰੇਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਗਾਜਿਆਬਾਦ ਤੋਂ ਐਨਡੀਆਰਐਫ ਦੀ, ਮਧੂਬਨ ਨਾਲ ਐਸਡੀਆਰਐਫ ਦੀ ਟੀਮ ਬੁਲਾਈ ਗਈ ਹੈ। ਹਿਸਾਰ ਤੋਂ ਆਰਮੀ ਦੀ ਇਕ ਯੂਨੀਟ ਬੁਲਾਈ ਹੈ। ਅਜੇ ਤਕ 4 ਲੋਕਾਂ ਦੀ ਮੌਤ ਹੋਈ ਹੈ।
ਵਰਣਨਯੋਗ ਹੈ ਕਿ ਜਿਲਾ ਭਿਵਾਨੀ ਮੁੱਖ ਦਫਤਰ ਤੋਂ ਕਰੀਬ 30 ਕਿਲੋਮੀਟਰ ਦਰ ਉਪ ਮੰਡਲ ਤੋਸ਼ਾਮ ਦੇ ਪਿੰਡ ਡਾਡਮ ਵਿਚ ਖਨਨ ਖੇਤਰ ਵਿਚ ਅੱਜ ਪਹਾੜ ਖਿਸਕਣ ਨਾਲ ਦਰਦਨਾਕ ਹਾਦਸਾ ਹੋ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਖਿਸਕੀ ਹੋਏ ਪਹਾੜ ਦੀ ਚਟਾਨ ਦੇ ਹੇਠਾਂ ਤਕ ਦੇ ਹਿੱਸੇ ਨੂੰ ਸਾਵਧਾਨੀ ਨਾਲ ਵੇਖਿਆ ਜਾਵੇ
ਗ੍ਰਹਿ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਖਿਸਕੇ ਹੋਏ ਪਹਾੜ ਦੀ ਚੱਟਾਨ ਦੇ ਹੇਠਾਂ ਤਕ ਦੇ ਹਿੱਸੇ ਨੂੰ ਸਾਵਧਾਨੀ ਨਾਲ ਵੇਖਿਆ ਜਾਵੇ ਤਾਂ ਜੋ ਇਕ ਵੀ ਵਿਅਕਤੀ ਹੇਠਾਂ ਦਬਿਆ ਹੋਇਆ ਨਾ ਰਹੇ ਅਤੇ ਇਸ ਲਈ ਸਾਵਧਾਨੀ ਨਾਲ ਬਚਾਓ ਕੰਮ ਕੀਤਾ ਜਾਵੇ। ਜੇਕਰ ਬਚਾਓ ਕੰਮ ਲਈ ਬਾਹਰ ਤੋਂ ਵੀ ਕਿਸੇ ਤਰ੍ਹਾਂ ਦੇ ਉਪਕਰਣ/ ਮਸ਼ੀਨਰੀ ਮੰਗਵਾਉਣ ਦੀ ਲੋਂੜ ਹੋਈ ਤਾਂ ਉਹ ਮਹੁੱਹਿਆ ਕਰਵਾਈ ਜਾਵੇਗੀ ਅਤੇ ਫੱਟੜਾਂ ਨੂੰ ਹਰ ਸੰਭਵ ਮੈਡੀਕਲ ਸਹੂਲਤ ਮਹੁੱਇਆ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਬਚਾਓ ਕੰਮ ਦੌਰਾਨ ਹਾਦਸਾ ਥਾਂ ‘ਤੇ ਅੰਬੂਲੈਂਸ ਮੌਜ਼ੂਦ ਰਹਿਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਡਾਕਟਰਾਂ ਦੀ ਟੀਮ ਵੀ ਮੌਜ਼ੂਦ ਰਹੇਗੀ ਤਾਂ ਜੋ ਡਾਕਟਰਾਂ ਦੀ ਕਮੀ ਨਾਲ ਕਿਸੇ ਫੱਟੜ ਦੀ ਜਾਨ ਨਾ ਜਾਵੇ।

