ਅੰਮ੍ਰਿਤਸਰ

ਪਿੰਡ ਮੂਲੇ ਚੱਕ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ

ਅੰਮਿ੍ਰਤਸਰ (ਸੁਖਬੀਰਸਿੰਘ/ਮਧੂਸਾਰ ਬਿਊਰੋ)- ਸਿਵਲ ਸਰਜਨ ਅੰਮਿ੍ਰਤਸਰ ਡਾ ਚਰਨਜੀਤ ਸਿੰਘ ਅਤੇ ਕੌਂਸਲਰ ਸ੍ਰੀ ਵਿਕਾਸ ਸੋਨੀ ਵੱਲੋਂ ਪਿੰਡ ਮੂਲੇ ਚੱਕ ਬਲਾਕ ਵੇਰਕਾ ਵਿਖੇ ਹੈਲਥ ਐਂਡ ਵੈਲਨੇਸ ਕਲੀਨਿਕ ਦਾ ਉਦਘਾਟਨ ਕੀਤਾ ਗਿਆ , ਜੋ ਕਿ ਇਲਾਕੇ ਦੇ ਲੋਕਾਂ ਲਈ ਸਿਹਤ ਪੱਖੋਂ ਵਰਦਾਨ ਸਾਬਤ ਹੋਵੇਗਾ। ਇਸ ਇਸ ਕਲੀਨਿਕ ਵਿਚ ਇਕ ਕਮਿਊਨਿਟੀ ਹੈਲਥ ਅਫਸਰ, ਇੱਕ ਏ ਐਨ ਐਮ , ਇਕ ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਆਸਾ ਵਰਕਰਾਂ ਨੂੰ ਤੈਨਾਤ ਕੀਤਾ ਗਿਆ ਹੈ ।

ਇੱਥੇ ਇਹ ਵੀ ਦੱਸਣਯੋਗ ਹੈ ਕੇ ਅੱਜ ਪਹਿਲੇ ਦਿਨ ਹੀ ਇਸ ਸੈਂਟਰ ਵਿਖੇ 120 ਲੋਕਾਂ ਨੂੰ ਵੈਕਸੀਨੇਸਨ ਲਗਾਈ ਗਈ ਅਤੇ ਸੈਂਪਲਿੰਗ ਦੀਆਂ ਸਹੂਲਤਾਂ ਵੀ ਜਲਦ ਹੀ ਚਾਲੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਾਕੀ ਦੀਆਂ ਸਹੂਲਤਾਂ ਵੀ ਜਲਦੀ ਹੀ ਮੁਹਇਆ ਜਾਣਗੀਆਂ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾਕਟਰ ਅਮਰਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਵੇਰਕਾ ਡਾ ਰਾਜ ਕੁਮਾਰ ਅਤੇ ਸਮੂਹ ਸਟਾਫ ਹਾਜਰ ਸੀ। ਇਸ ਮੌਕੇ ਯੁਵਾ ਨੇਤਾ ਪਰਮਜੀਤ ਸਿੰਘ ਚੋਪੜਾ,ਰਿੰਕੂ ਸਰਪੰਚ,ਬੌਬੀ ਸ਼ਾਹ,ਵਿਜੇ ਕੁਮਾਰ,ਰਾਣਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

Leave a Reply

Your email address will not be published. Required fields are marked *