ਪੰਜਾਬਪਟਿਆਲਾ

ਦਸਮੇਸ਼ ਪਿਤਾ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਸਜਾਵਟੀ ਗੇਟਾਂ ’ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਹੋਇਆ ਨਿੱਘਾ ਸਵਾਗਤ

ਨਾਭਾ/ਪਟਿਆਲਾ 7 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਾ ਡੇਰਾ ਬਾਬਾ ਅਜਪਾਲ ਸਿੰਘ ਜੀ ਘੋੜਿਆਂ ਵਾਲਿਆ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਯੋਗ ਅਗਵਾਈ ’ਚ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪਾਲਕੀ ਸਾਹਿਬ ਵਿਚ ਗੁਰੂ ਮਹਾਰਾਜ ਦੇ ਸਰੂਪ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਵੱਲੋਂ ਅਦਬ ਅਤੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਗਏ। ਨਗਰ ਕੀਰਤਨ ਗਿਆਨੀ ਰਾਜਿੰਦਰਪਾਲ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਰਵਾਨਾ ਹੋਇਆ। ਇਸ ਮੌਕੇ ਉਚੇਚੇ ਤੌਰ ’ਤੇ ਸ਼ੋ੍ਰਮਣੀ ਕਮੇਟੀ ਮੈਂਬਰ ਬਲਤੇਜ ਸਿੰਘ ਖੋਖ, ਹਲਕਾ ਇੰਚਾਰਜ ਕਬੀਰ ਦਾਸ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਨਗਰ ਕੀਰਤਨ ਅਲੌਹਰਾਂ ਗੇਟ, ਘਾਹ ਮੰਡੀ, ਸਦਰ ਬਜ਼ਾਰ, ਦੇਵੀ ਦੁਆਲਾ ਚੌਕ, ਆਰੀਆ ਸਮਾਜ ਚੌਕ, ਦੁਲੱਦੀ ਗੇਟ, ਕਰਤਾਰਪੁਰਾ ਮੁਹੱਲਾ, ਸਰਕਾਰੀ ਹਸਪਤਾਲ, ਬੌੜਾਂ ਗੇਟ, ਰੈਸਟ ਹਾਊਸ, ਜੱਟਾਂ ਵਾਲਾ ਵਾਸ, ਪੁਰਾਣੀ ਸਬਜ਼ੀ ਮੰਡੀ, ਮੈਹਸ ਗੇਟ, ਗੁ. ਅਕਾਲਗੜ੍ਹ ਸਾਹਿਬ, ਹੀਰਾ ਮਹਿਲ, ਗੁ. ਟਿੱਬੀ ਸਾਹਿਬ, ਪਟਿਆਲਾ ਗੇਟ, ਪਾਂਡੂਸਰ ਮੁਹੱਲਾ ਤੋਂ ਹੁੰਦਾ ਹੋਇਆ ਗੁਰਦੁਆ ਸਾਹਿਬ ਵਿਖੇ ਸਮਾਪਤ ਹੋਵੇਗਾ।

ਇਸ ਮੌਕੇ ਸੰਗਤਾਂ ਵੱਲੋਂ ਬੋਲੇ ਸੋ ਨਿਹਾਲ ਅਤੇ ਨਾਮ ਸਿਮਰਨ ਨਾਲ ਨਗਰ ਕੀਰਤਨ ਨੂੰ ਅਲੌਕਿਕ ਰੰਗ ਪ੍ਰਦਾਨ ਕੀਤਾ ਗਿਆ। ਨਗਰ ਕੀਰਤਨ ਦੇ ਸਵਾਗਤ ਵਿਚ ਸੰਗਤਾਂ ਵੱਖ-ਵੱਖ ਥਾਵਾਂ ’ਤੇ ਲਗਾਏ ਗਏ। ਨਗਰ ਕੀਰਤਨ ਨੂੰ ਰਵਾਨਾ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਗੁਰਬਚਨ ਸਿੰਘ, ਮੈਨੇ. ਭਗਵੰਤ ਸਿੰਘ ਧੰਗੇੜਾ, ਸਾਬਕਾ ਮੈਨੇਜਰ ਕਰਨੈਲ ਸਿੰਘ ਨਾਭਾ, ਗੁਰਦਿਆਲ ਇੰਦਰ ਸਿੰਘ ਬਿੱਲੂ, ਧਰਮ ਸਿੰਘ ਧਾਰੋਂਕੀ, ਗੁਰਮੀਤ ਸਿੰਘ ਕੋਟ, ਸਾਧੂ ਸਿੰਘ ਕਪੂਰ, ਗੁਰਮੁਖ ਸਿੰਘ ਭੋਜੋਮਾਜਰੀ, ਕਾਹਨ ਸਿੰਘ , ਰਣਜੀਤ ਸਿੰਘ ਪੂਨੀਆ ਪ੍ਰਧਾਨ ਗੁ. ਸੰਗਤਸਰ, ਦਰਸ਼ਨ ਸਿੰਘ ਖੋਖ, ਹਰਪ੍ਰੀਤ ਸਿੰਘ ਐੱਮ ਸੀ, ਸੰਦੀਪ ਸਿੰਘ ਯੂਥ ਆਗੂ ਜੱਸਾ ਖੋਖ, ਗੁਰਸੇਵਕ ਸਿੰਘ ਗੋਲੂ ਸਾਬਕਾ ਪ੍ਰਧਾਨ, ਅੰਮਿ੍ਰਤਪਾਲ ਸਿੰਘ ਚੌਹਾਨ, ਹਰਸਿਮਰਤ ਸਿੰਘ ਸਾਹਨੀ ਸਾਬਕਾ ਪ੍ਰਧਾਨ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਜਤਿੰਦਰ ਸਿੰਘ ਪ੍ਰਧਾਨ ਗੁ. ਟਿੱਬੀ ਸਾਹਿਬ, ਬਰਿੰਦਰਪਾਲ ਸਿੰਘ ਬਬਲੂ, ਜਗਜੀਤ ਸਿੰਘ ਖੋਖ , ਨੰਬਰਦਾਰ ਹਰਪਾਲ ਸਿੰਘ, ਮਾਸਟਰ ਅਜਮੇਰ ਸਿੰਘ, ਡਾ ਜਗਰੂਪ ਸਿੰਘ ਘੁੰਡਰ, ਚਰਨਜੀਤ ਸਿੰਘ ਚੰਨੀ, ਕੈਪਟਨ ਬਲਦੇਵ ਸਿੰਘ ਗੁ. ਕਰਤਾਰਪੁਰਾ ਮੁਹੱਲਾ, ਕਰਨੈਲ ਸਿੰਘ ਸਾਬਕਾ ਮੈਨੇਜਰ, ਸੁਖਜੀਤ ਸਿੰਘ ਮੱਲੇਵਾਲ, ਗਮਦੂਰ ਸਿੰਘ ਨੌਹਰਾ, ਗੁਰਦੀਪ ਸਿੰਘ ਖਾਲਸਾ, ਬਲਜਿੰਦਰ ਸਿੰਘ ਬਾਲਪੁਰੀ ਗ੍ਰੰਥੀ ਸਭਾ, ਸਤਪਾਲ ਸਿੰਘ ਬੱਤਰਾ, ਅਜੈਬ ਸਿੰਘ ਧਨਘੇੜਾ,ਮਾਸਟਰ ਅਮਰ ਸਿੰਘ ਟੋਡਰਵਾਲ,ਰਾਜਾ ਭਾਨੁ ਪਰਤਾਪ ਸਿੰਘ, ਮਨਜੀਤ ਸਿੰਘ ਸ਼ਬਦ ਚੌਕੀ ਜਥਾ, ਜਸਪਾਲ ਸਿੰਘ ਪ੍ਰਧਾਨ ਗੁ. ਨਾਮਦੇਵ ਜੀ , ਮੇਜਰ ਸਿੰਘ ਲੁਬਾਣਾ , ਹਰਨੇਕ ਸਿੰਘ ਮੈਨੇਜਰ ਗੁ. ਅਕਾਲਗੜ੍ਹ ਸਾਹਿਬ ਤੋਂ ਇਲਾਵਾ ਸਮੂਹ ਸਿੱਖ ਧਾਰਮਕ ਸਭਾ ਸੁਸਾਇਟੀਆਂ ਦੇ ਅਹੁਦੇਦਾਰ ਅਤੇ ਮੋਹਤਵਰ ਸੰਗਤਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਅਤੇ ਸਟਾਫ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *