ਛੀਨਾ ਨੇ ਐਚ. ਡੀ. ਐਫ਼. ਸੀ. ਬ੍ਰਾਂਚ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 12 ਜਨਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਭਾਜਪਾ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਦਿਹਾਤੀ ਖੇਤਰ ਦੇ ਵਸਨੀਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ’ਚ ਰੱਖਦਿਆਂ ਐਚ. ਡੀ. ਐਫ਼. ਸੀ. ਵਲੋਂ ਪਿੰਡ ਝਬਾਲ ਵਿਖੇ ਗਏ ਨਵ ਉਸਾਰੀ ਇਮਾਰਤ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਬੈਂਕ ਦੁਆਰਾ ਰਖਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਉਣ ਉਪਰੰਤ ਬੈਂਕ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਸ: ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਐਚ. ਡੀ. ਐਫ਼. ਸੀ. ਬੈਂਕ ਲੋਕਾਂ ਨੂੰ ਸ਼ਾਨਦਾਰ ਸਹੂਲਤਾਂ ਵਜੋਂ ਜਾਣੀ ਜਾਂਦੀ ਹੈ ਅਤੇ ਇਸੇ ਮਕਸਦ ਤਹਿਤ ਅੱਜ ਦਿਹਾਤੀ ਖੇਤਰ ਦੇ ਲੋਕਾਂ ਅਤੇ ਵੱਧਦੀ ਬੈਂਕ ਗ੍ਰਾਹਕਾਂ ਦੀ ਸੰਖਿਆ ਨੂੰ ਧਿਆਨ ’ਚ ਰੱਖਦਿਆਂ ਇਕੋ ਸਥਾਨ ’ਤੇ ਹਰੇਕ ਪ੍ਰਕਾਰ ਦੀ ਲੋੜੀਂਦੀ ਜਾਣਕਾਰੀ ਚਾਹੇ ਖੇਤੀਬਾੜੀ ਨਾਲ ਸਬੰਧਿਤ ਹਰੇਕ ਜ਼ਰੂਰਤ ਮੁਤਾਬਕ ਸੁਵਿਧਾ, ਬੈਂਕ ਕਰਜ਼ਾ, ਬੈਂਕ ਖਾਤੇ, ਏ. ਟੀ. ਐਮ. ਨਾਲ ਸਬੰਧਿਤ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਬੈਕਿੰਗ ਸਹੂਲਤ ਤੋਂ ਇਲਾਵਾ 24 ਘੰਟੇ ਏ. ਟੀ. ਐੱਮ., ਨਗਦੀ ਜਮ੍ਹਾ ਕਰਵਾਉਣ ਅਤੇ ਪਾਸ ਬੁੱਕ ਦੀ ਪ੍ਰੀਟਿੰਗ ਆਦਿ ਸੁਵਿਧਾ ਪ੍ਰਦਾਨ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਨਿਜਾਤ ਨੂੰ ਭਾਂਪਦਿਆਂ ਅਤੇ ਪੇਂਡੂ ਖੇਤਰ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਬੈਂਕ ਨੇ ਇਸ ਇਮਾਰਤ ਦਾ ਘੇਰਾ ਵਧਾਉਂਦਿਆਂ ਨਵ ਉਸਾਰੀ ਮੇਨ ਰੋਡ ’ਤੇ ਕਰਵਾਈ ਹੈ ਤਾਂ ਲੋਕਾਂ ਨੂੰ ਬੈਂਕ ਸਬੰਧੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇਗਾ। ਇਸ ਮੌਕੇ ਸ: ਛੀਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਲਸਟਰ ਹੈਂਡ ਵਿਵੇਕ ਅਭੀ, ਬ੍ਰਾਂਚ ਮੈਨੇਜ਼ਰ ਅੰਕੁਰ ਖੁਰਾਣਾ, ਮੈਨੇਜ਼ਰ ਮਧੁਰ ਸਿੰਘ ਅਰੋੜਾ (ਰਣਜੀਤ ਐਵੀਨਿਊ), ਮੈਨੇਜ਼ਰ ਲਵ ਕੁਮਾਰ ਸ਼ਰਮਾ (ਸ੍ਰੀ ਹਰਿਮੰਦਰ ਸਾਹਿਬ), ਐਗਰੀਕਲਚਰ ਵਿਭਾਗ ਦੇ ਕਲਸਟਰ ਹੈਂਡ ਸਰਬਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਕਈ ਅਧਿਕਾਰੀ ਤੇ ਲੋਕ ਮੌਜ਼ੂਦ ਸਨ।

