ਅਜੀਤ ਸਿੰਘ ਰਾਜਾ ਬਣੇ ਸੈਕਟਰੀ ਮਾਝਾ ਜ਼ੋਨ
ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਆਲ ਇੰਡੀਆ ਹਿਊਮਨ ਰਾਈਟਸ ਨੈਸ਼ਨਲ ਪ੍ਰਧਾਨ ਵਰਿੰਦਰ ਫੁਲ ਦੀ ਅਗਵਾਈ ਹੇਠ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਜਿਸ ਵਿੱਚ ਅਜੀਤ ਸਿੰਘ ਰਾਜਾ ਨੂੰ ਸੈਕਟਰੀ ਮਾਝਾ ਜੋਨ ਪੰਜਾਬ. ਹਰੀ ਸਿੰਘ ਪ੍ਰਧਾਨ ਵਾਰਡ ਨੰਬਰ 65, ਰਜਿੰਦਰ ਸਿੰਘ ਨੂੰ ਪ੍ਰਧਾਨ ਵਾਰਡ ਨੰਬਰ 37 ਦਾ ਲਗਾਇਆ ਗਿਆ ਇਸ ਮੌਕੇ ਨੈਸ਼ਨਲ ਪ੍ਰਧਾਨ ਵਰਿੰਦਰ ਫੁੱਲ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ 2022 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਬਣੇਗੀ। ਇਸ ਮੌਕੇ ਤੇ ਉਹਨਾਂ ਦੇ ਨਾਲ ਪੰਜਾਬ ਸੈਕਟਰੀ ਰਾਜਿੰਦਰ ਠਾਕੁਰ,ਅਜੇ ਸ਼ਰਮਾ. ਸੈਕਟਰੀ ਦੱਖਣੀ ਜੀਤ ਸਿੰਘ ਕੰਡਾ, ਜਿਲ੍ਹਾ ਮੀਤ ਪ੍ਰਧਾਨ ਜਰਮਨ ਜੀਤ ਸਿੰਘ . ਉੱਤਰੀ ਪ੍ਰਧਾਨ ਲਾਰੰਸ ਭੱਟੀ,ਸੰਦੀਪ ਬਿਲਾ ਪੀ ਏ, ਮਨਜੀਤ ਸਿੰਘ ਮਨੀ,ਟਿੰਕੂ ਅਤੇ ਬੱਬਲੂ ਹਾਜਰ ਸਨ।

