ਕਾਂਗਰਸੀ ਉਮੀਦਵਾਰ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਕਾਲੀ ਬਸਪਾ ਗਠਜੋੜ ’ਚ ਸ਼ਾਮਿਲ ਹੋ ਰਹੇ : ਤਲਬੀਰ ਗਿੱਲ
ਕਾਂਗਰਸ ਨੂੰ ਲੱਗਿਆ ਝਟਕਾ, ਵੱਡੀ ਗਿਣਤੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
ਵੋਟਾਂ ਮੰਗ ਰਹੇ ਕਾਂਗਰਸੀ ਉਮੀਦਵਾਰਾਂ ਨੂੰ ਲੋਕ ਸੁਣਾ ਰਹੇ ਖਰੀਆਂ-ਖਰੀਆਂ
ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ)-ਸੂਬੇ ਵਿਚਲੀ ਚਰਨਜੀਤ ਸਿੰਘ ਚੰਨੀ ਵਾਲੀ ਕਾਂਗਰਸ ਸਰਕਾਰ ਤੋਂ ਲੋਕ ਇਸ ਕਦਰ ਅੱਕ ਚੁੱਕੇ ਹਨ ਕਿ ਵੋਟਾਂ ਮੰਗ ਰਹੇ ਕਾਂਗਰਸੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਲੋਕ ਖਰੀਆਂ ਖਰੀਆਂ ਸੁਣਾ ਰਹੇ ਹਨ। ਜਿਸ ਤੋਂ ਤੰਗ ਆ ਕੇ ਕਈ ਕਾਂਗਰਸੀ ਉਮੀਦਵਾਰ ਤੇ ਵਰਕਰ ਧੜਾਧੜ ਸ਼੍ਰੋਮਣੀ ਅਕਾਲੀ ਬਸਪਾ ਗਠਜੋੜ ’ਚ ਸ਼ਾਮਿਲ ਹੋ ਰਹੇ ਹਨ। ਕਿਉਂਕਿ ਝੂਠ ਦੀ ਬੁਨਿਆਦ ’ਤੇ ਸੱਤਾ ਹਾਸਲ ਕਰਨ ਦੇ ਕਾਂਗਰਸ ਦੇ ਪਾਲੇ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਲੋਕ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਵੱਡੀ ਲੀਡ ਨਾਲ ਗਠਜੋੜ ਨੂੰ ਜਿਤਾ ਕੇ ਸੂਬੇ ਦੀ ਵਾਂਗਡੋਰ ਸੌਂਪੀ ਜਾਵੇ।
ਇਹ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਤਲਬੀਰ ਸਿੰਘ ਗਿੱਲ ਨੇ ਮੂਲੇਚੱਕ ਵਿਖੇ ਹੋਈ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਦੌਰਾਨ ਗਠਜੋੜ ਨੂੰ ਉਸ ਸਮੇਂ ਤਕੜਾ ਹੁੰਗਾਰਾ ਮਿਲਿਆ ਜਦੋਂ ਵੱਡੀ ਗਿਣਤੀ ਕਈ ਕਾਂਗਰਸੀ ਪਰਿਵਾਰ ਪੰਜੇ ਨਾਲ ਨਾਤਾ ਤੋੜਦਿਆਂ ਤੱਕੜੀ ਨਾਲ ਸਬੰਧ ਜੋੜ ਲਿਆ। ਇਸ ਮੌਕੇ ਸ: ਗਿੱਲ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਵਾਲੇ ਨਰਇੰਦਰ ਸਿੰਘ ਗਾਂਧੀ, ਮਾਇਕਲ ਮੱਟੂ, ਐਂਟਨੀ ਮੱਟੂ, ਪੀਟਰ ਮੱਟੂ, ਪ੍ਰਿੰਸ ਮੱਟੂ ਨੂੰ ਪਾਰਟੀ ਚਿੰਨ ਭੇਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਗਠਜੋੜ ’ਚ ਸ਼ਾਮਿਲ ਹੋਣ ਵਾਲੇ ਹਰੇਕ ਵਰਕਰ ਨੂੰ ਹਮੇਸ਼ਾਂ ਹੀ ਬਣਦਾ ਮਾਣ ਸਨਮਾਨ ਅਤੇ ਇਸ ਤੋਂ ਇਲਾਵਾ ਉਸ ਦੀਆਂ ਪਾਰਟੀਆਂ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ’ਚ ਰੱਖਦਿਆਂ ਅਹੁੱਦਿਆਂ ਨਾਲ ਵੀ ਨਿਵਾਜਿਆ ਜਾਵੇਗਾ।
ਇਸ ਮੌਕੇ ਸ: ਗਿੱਲ ਨੇ ਕਿਹਾ ਕਿ ਲੋਕ ਕਾਂਗਰਸ ਦੀ ਨੀਤੀਆਂ ਤੋਂ ਇਸ ਕਦਰ ਤੰਗ ਆ ਚੁੱਕੇ ਹਨ ਕਿ ਧੜਾਧੜ ਅਕਾਲੀ ਬਸਪਾ ਗਠਜੋੜ ’ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਦੱਖਣੀ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਕਿਸ ਮੂੰਹ ਨਾਲ ਲੋਕਾਂ ਦੇ ਦਰ੍ਹਾਂ ’ਤੇ ਜਾਵੇ। ਕਿਉਂਕਿ ਉਹ ਜਾਣ ਚੁੱਕਿਆ ਕਿ ਸੱਤਾ ’ਤੇ ਕਾਬਜ਼ ਹੋਣ ਉਪਰੰਤ ਕਦੇ ਵੀ ਲੋਕਾਂ ਵਿਚਰਨਾਂ ਤਾਂ ਦੂਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਤੱਕ ਨਹੀਂ ਕੀਤਾ ਤੇ ਹੁਣ ਕਿਵੇਂ ਲੋਕਾਂ ਦੀ ਕਚਿਹਰੀ ’ਚ ਪੇਸ਼ ਹੋ ਕੇ ਵੋਟਾਂ ਲਈ ਹਲਕਾ ਵਾਸੀਆਂ ਤੋਂ ਕਿਵੇਂ ਅਪੀਲ ਕਰੇ? ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕ ਵਾਰ ਆਪਣੇ ਇਸ ਦਾਸ ਨੂੰ ਸੇਵਾ ਦਾ ਮੌਕਾ ਦੇਣ, ਹਲਕੇ ਦਾ ਵਿਕਾਸ ਕਰਵਾਉਣਾ ਅਤੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣਾ ਉਨ੍ਹਾਂ ਦੀ ਪਹਿਲਕਦਮੀ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਰੂਬੀ ਸਰਪੰਚ, ਦਿਲਬਾਗ ਸਿੰਘ ਪ੍ਰਧਾਨ ਐਸ. ਸੀ. ਵਿੰਗ, ਮਨਜੀਤ ਸਿੰਘ ਚਾਹਲ, ਨਿਸ਼ਾਨ ਸਿੰਘ ਮੂਲੇਚੱਕ, ਮਨੋਜ ਕੁਮਾਰ, ਪਰਮਜੀਤ ਸਿੰਘ ਮੂਲੇਚੱਕ ਆਦਿ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।

