ਪਿੰਡ ਬਾਰਨ ਦੇ ਲੋਕਾਂ ਨੇ ਬਿੱਟੂ ਚੱਠਾ ਦੇ ਹੱਕ ‘ਚ ਮਾਰਿਆ ਹਾਂ ਦਾ ਨਾਅਰਾ
ਅਕਾਲੀ ਦਲ-ਬਸਪਾ ਦੀ ਜਿੱਤ ‘ਚ ਬਾਰਨ ਦੇ ਲੋਕ ਨਿਭਾਉਣਗੇ ਅਹਿਮ ਭੂਮਿਕਾ : ਬਿੱਟੂ ਚੱਠਾ
ਪਟਿਆਲਾ, 24 ਜਨਵਰੀ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਪਿੰਡ ਬਾਰਨ ਦੇ ਲੋਕਾਂ ਨੇ ਬਿੱਟੂ ਚੱਠਾ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦਿਆਂ, ਉਨ੍ਹਾਂ ਦੀ ਜਿੱਤ ਲਈ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਜਸਪਾਲ ਸਿੰਘ ਬਿੱਟੂ ਚੱਠਾ ਨੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਜਿੱਤ ਵਿੱਚ ਪਿੰਡ ਬਾਰਨ ਦੇ ਲੋਕ ਅਹਿਮ ਭੂਮਿਕਾ ਨਿਭਾਉਣਗੇ ਕਿਉਂਕਿ ਲੋਕਾਂ ਦਾ ਪਿਆਰ ਤੇ ਸਹਿਯੋਗ ਹੀ ਉਨ੍ਹਾਂ ਦੀ ਅਸਲ ਜਿੱਤ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਵੱਲੋਂ ਅਕਾਲੀ ਦਲ ਤੇ ਬਸਪਾ ਦੀਆਂ ਨੀਤੀਆਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਪਾਰਟੀ ਨਾਲ ਜੁੜਿਆ ਜਾ ਰਿਹਾ ਹੈ। ਇਸ ਲਈ ਉਹ ਸਾਰਿਆਂ ਦਾ ਸਵਾਗਤ ਵੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਜਿੱਤ ਤੋਂ ਬਾਅਦ ਪਿੰਡ ਬਾਰਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ‘ਤੇ ਹਲ ਕੀਤਾ ਜਾਵੇਗਾ ਅਤੇ ਹਰ ਪਿੰਡ ਵਾਸੀ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਕੋਮਲ ਸਿੰਘ ਵਿਰਕ, ਈਸ਼ਰ ਸਿੰਘ ਬਾਰਨ, ਸੁਖਦੇਵ ਸਿੰਘ ਗੋਲਡੀ, ਮਲਕੀਤ ਸਿੰਘ, ਪ੍ਰੇਮ ਸਿੰਘ, ਹਰਦਿਆਲ ਸਿੰਘ ਬਾਰਨ, ਮਹਿੰਦਰ ਸਿੰਘ, ਬਿਕਰਮਜੀਤ ਸਿੰਘ, ਬਾਬਾ ਸੀਸ਼ਾ ਸਿੰਘ, ਜੋਗਾ ਸਿੰਘ ਪਨੌਦੀਆ, ਸੁਖਵਿੰਦਰ ਸਿੰਘ ਬਾਰਨ, ਹਰਪ੍ਰੀਤ ਸਿੰਘ, ਗੁਰਬਾਤ ਸਿੰਘ ਬਾਰਨ ਆਦਿ ਮੌਜੂਦ ਸਨ।

