ਪੰਜਾਬ

ਭਗਵੰਤ ਮਾਨ ਸ਼ੁਰੂ ਤੋਂ ਦਲਿਤ ਵਿਰੋਧੀ, ਕੀਤਾ ਘੋਰ ਅਪਮਾਨ

ਬਾਬਾ ਸਾਹਿਬ ਦਾ ਅਪਮਾਨ ਹੋਣ ਤੇ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ ਮੁਖ ਮੰਤਰੀ ਚੰਨੀ – ਗੜੀ

ਮਾਮਲਾ ਭਗਵੰਤ ਮਾਨ ਵਲੋਂ ਆਪਣੇ ਗਲੇ ਚ ਪਾਏ ਹਾਰ ਉਤਾਰ ਕੇ ਡਾ. ਅੰਬੇਡਕਰ ਦੀ ਪ੍ਰਤੀਮਾ ਤੇ ਪਾਉਣ ਦਾ

ਚੰਡੀਗੜ੍ਹ 26 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਮੰਤਰੀ ਚੇਹਰੇ ਭਗਵੰਤ ਮਾਨ ਵਿਵਾਦਾਂ ਵਿੱਚ ਫਸ ਗਏ ਹਨ । ਉਨ੍ਹਾਂ ਜਲੰਧਰ ਦੇ ਨਕੋਦਰ ਵਿੱਚ ਡੋਰ ਟੂ ਡੋਰ ਸਰਵੇ ਦੇ ਦੌਰਾਨ ਆਪਣੇ ਗਲੇ ਵਿੱਚ ਪਹਿਨੇ ਹਾਰ ਕੱਢਕੇ ਡਾ. ਅੰਬੇਡਕਰ ਦੀ ਪ੍ਰਤੀਮਾ ਨੂੰ ਪਹਿਨਾ ਦਿੱਤੇ ਜਿਸ ਨਾਲ ਸਬੰਧਤ ਭਾਈਚਾਰੇ ਵਿਚ ਰੋਸ ਫੈਲਾ ਗਿਆ ਹੈ ।

ਬਸਪਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਸੰਵਿਧਾਨ ਨਿਰਮਾਤਾ ਡਾ . ਬੀ ਆਰ ਅੰਬੇਡਕਰ ਦਾ ਘੋਰ ਅਪਮਾਨ ਹੈ। ਡਾ. ਅੰਬੇਡਕਰ ਦੀ ਬੇਅਦਬੀ ਦੇ ਮਾਮਲੇ ਚ ਬਸਪਾ ਪ੍ਰਧਾਨ ਗੜੀ ਨੇ ਦਲਿਤ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਨੈਤਿਕਤਾ ਦੇ ਅਧਾਰ ਉੱਤੇ ਅਸਤੀਫੇ ਦੀ ਮੰਗ ਕੀਤੀ ਹੈ। ਉੰਨਾ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਆਮ ਆਦਮੀ ਦੀ ਉਮੀਦਵਾਰ ਅਨਮੋਲ ਗਗਨ ਮਾਨ ਨੇ ਵੀ ਭਾਰਤੀ ਸੰਵਿਧਾਨ ਦੀ ਬੇਇੱਜ਼ਤੀ ਕੀਤੀ ਸੀ ਅਤੇ ਹੁਣ ਭਗਵੰਤ ਮਾਨ ਦਾ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ ਹੈ I

Leave a Reply

Your email address will not be published. Required fields are marked *