ਕੁਦਰਤੀ ਕਰੋਪੀ ਦੇ ਮਾਰੇ ਹਲਕਾ ਅਮਲੋਹ ਦੇ ਕਿਸਾਨਾਂ ਦੀ ਕਾਕਾ ਰਣਦੀਪ ਸਿੰਘ ਨੇ ਨਹੀਂ ਲਈ ਸਾਰ – ਰਾਜੂ ਖੰਨਾ।
ਆਪ ਨੂੰ ਵੱਡਾ ਝੱਟਕਾ, ਰਾਜੂ ਖੰਨਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਨੋਜਵਾਨ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ।
ਅਮਨਪ੍ਰੀਤ ਸਿੰਘ ਮਾਲੋਵਾਲ ਐਸ ਓ ਆਈ ਮਾਲਵਾ ਜੋਨ ਦੇ ਸੀਨੀ ਮੀਤ ਪ੍ਰਧਾਨ ਤੇ ਜਗਵੰਤ ਸਿੰਘ ਜੱਸਾ ਹਲਕਾ ਅਮਲੋਹ ਦਾ ਸੀਨੀ ਮੀਤ ਪ੍ਰਧਾਨ ਨਿਯੁਕਤ।
ਅਮਲੋਹ, 28 ਜਨਵਰੀ,(ਮਧੂਸਾਰ ਬਿਊਰੋ) ਇਸ ਸਾਲ ਮੌਸਮ ਦੀ ਕਰੋਪੀ ਕਾਰਨ ਅਮਲੋਹ ਹਲਕੇ ਵਿਚ ਫ਼ਸਲਾਂ ਦਾ ਜੋ ਨੁਕਸਾਨ ਹੋਇਆ, ਦੀ ਭਰਪਾਈ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਇਸ ਮੁਆਵਜ਼ੇ ਲਈ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕੀਤੇ ਗਏ ਘਿਰਾਓ ਉਪਰੰਤ ਗੋਦਾਵਰੀ ਤਾਂ ਕਰਵਾ ਦਿੱਤੀ ਪਰ ਮੁਆਵਜ਼ਾ ਨਹੀਂ ਦਿੱਤਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਨੌਜਵਾਨਾਂ ਦਾ ਸਨਮਾਨ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਰਾਜੂ ਖੰਨਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਜਦੋਂ ਪਿੰਡਾਂ ਵਿਚ ਵੋਟਾਂ ਮੰਗਣ ਆਵੇ ਤਾਂ ਉਸ ਨੂੰ ਪੁੱਛਿਆ ਜਾਵੇ ਕਿ ਉਹ ਹੁਣ ਕਿਹੜਾ ਮੂੰਹ ਲੈ ਕੇ ਪਿੰਡਾਂ ਵਿਚ ਵੋਟਾ ਲੈਣ ਆਇਆ ਹੈ ਜਦੋਂ ਕਿ ਉਸ ਦੇ ਹੱਥ ਵਿਚ ਹੋਣ ਦੇ ਬਾਵਜੂਦ ਉਸ ਵੱਲੋਂ ਆਪਣੇ ਉਸ ਹਲਕੇ ਦੇ ਕਿਸਾਨਾਂ ਦੀ ਮਦਦ ਨਹੀਂ ਕੀਤੀ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਉਸ ਨੂੰ ਜਿੱਤਾਂ ਕੇ ਸਰਕਾਰ ਵਿਚ ਭੇਜਿਆ। ਰਾਜੂ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਕਿਸਾਨ ਭਰਵਾਂ ਦੀ ਮਦਦ ਲਈ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਦਾ ਉਸ ਸਮੇਂ ਤੱਕ ਘਿਰਾਓ ਜਾਰੀ ਰੱਖਣ ਦਾ ਐਲਾਨ ਕਰਕੇ ਦਫ਼ਤਰ ਘੇਰ ਲਿਆ ਸੀ ਜਦੋ ਤੱਕ ਮੁਆਵਜ਼ੇ ਲਈ ਸਹਿਮਤੀ ਨਹੀਂ ਹੁੰਦੀ ਉਨ੍ਹਾਂ ਦੱਸਿਆ ਕਿ ਇਸ ਘੇਰਾਉ ਸਮੇਂ ਉਸ ਉੱਪਰ ਕਾਕਾ ਰਣਦੀਪ ਸਿੰਘ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਜਰੀਏ ਉਸ ਨੂੰ ਧਮਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਤੇ ਉਸ ਦੀ ਪਿੱਠ ਤੇ ਖੜ੍ਹੇ ਕਿਸਾਨ ਜਦੋ ਨਾ ਡਰੇ ਤਾਂ ਕਾਕਾ ਰਣਦੀਪ ਸਿੰਘ ਨੇ ਆਪਣਾ ਖਹਿੜਾ ਛੁਡਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀ ਝੂਠੀ ਮੁੱਠੀ ਦੀ ਗੋਦਾਵਰੀ ਕਰਵਾ ਦਿੱਤੀ ਤੇ ਨਾਲ ਹੀ ਅਧਿਕਾਰੀਆਂ ਕਥਿਤ ਤੌਰ ਤੇ ਹਦਾਇਤ ਕਰ ਦਿੱਤੀ ਕਿ ਮੁਆਵਜ਼ੇ ਦੀ ਪ੍ਰਕ੍ਰਿਆ ਨੂੰ ਬਹੁਤ ਮੱਠੀ ਰਫ਼ਤਾਰ ਨਾਲ ਅੱਗੇ ਤੋਰਿਆ ਜਾਵੇ ਤਾਂ ਜੋ ਇਸ ਨੂੰ ਚੋਣਾ ਤੱਕ ਲਟਕਾ ਕੇ ਮੁੜ ਬਹਾਨਾ ਬਣਾ ਲਿਆ ਜਾਵੇ ਕਿ ਹੁਣ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਜਿਸ ਕਾਰਨ ਕੁਝ ਨਹੀਂ ਹੋ ਸਕਿਆ।
ਰਾਜੂ ਖੰਨਾ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਹਾਡੇ ਹਲਕੇ ਦਾ ਅਸਲ ਸੇਵਾਦਾਰ ਕੌਣ ਹੈ ਤੇ ਤੁਸੀਂ ਕਿਸ ਨੂੰ ਵੱਡੀ ਜਿੱਤ ਦਵਾ ਕੇ ਵਿਧਾਨ ਸਭਾ ਵਿੱਚ ਭੇਜਣਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਹਲਕੇ ਅੰਦਰ ਹਰ ਇੱਕ ਦੇ ਸੁੱਖ ਦੁੱਖ ਵਿੱਚ ਹੀ ਸ਼ਰੀਕ ਨਹੀਂ ਹੋਏ ਸਗੋਂ ਹਲਕੇ ਦੀ ਹਰ ਸਮਸਿੱਆ ਨੂੰ ਆਪਣੀ ਸਮਸਿੱਆ ਸਮਝ ਕੇ ਹੱਲ ਕਰਦੇ ਆ ਰਹੇ ਹਨ। ਉਨਾਂ ਹਲਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੌੜ ਨੂੰ ਦੇਣ ਤਾਂ ਜੋ ਹਲਕੇ ਦੇ ਰਹਿੰਦੇ ਵਿਕਾਸ ਨੂੰ ਮੁੜ ਸ਼ੁਰੂ ਕਰਵਾ ਕੇ ਲੋੜਵੰਦਾਂ ਨੂੰ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਸਕਣ। ਉਹਨਾਂ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਵੱਡੀ ਗਿਣਤੀ ਯੂਥ ਨੌਜਵਾਨਾਂ ਦਾ ਭਰਵਾਂ ਸਵਾਗਤ ਕਰਦੇ ਹੋਏ ਉਹਨਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਕਾਰ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਅਮਨਪ੍ਰੀਤ ਸਿੰਘ ਮਾਲੋਵਾਲ ਨੂੰ ਐਸ ਓ ਆਈ ਮਾਲਵਾ ਜੋਨ ਦਾ ਸੀਨੀ ਮੀਤ ਪ੍ਰਧਾਨ ਤੇ ਜਗਵੰਤ ਸਿੰਘ ਜੱਸਾ ਨੂੰ ਹਲਕਾ ਅਮਲੋਹ ਦਾ ਸੀਨੀ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਸਿਮਰਨ ਟੀਵਾਣਾ ਪ੍ਰਧਾਨ ਐਸ ਓ ਆਈ ਮਾਲਵਾ ਜੋਨ, ਕਰਨ ਪਟਿਆਲਾ ਸੂਬਾ ਜਰਨਲ ਸਕੱਤਰ ਐਸ ਓ ਆਈ, ਯੂਥ ਆਗੂ ਗੁਰਪ੍ਰੀਤ ਸਿੰਘ ਮਾਲੋਵਾਲ, ਪ੍ਰਧਾਨ ਰਾਹੁਲ ਅਮਲੋਹ, ਸੀਨੀ ਯੂਥ ਆਗੂ ਗੁਰਪੰਥ ਸਿੰਘ ਤੁਫਾਨ, ਸੀਨੀ ਯੂਥ ਆਗੂ ਬਿੱਲਾ ਅਮਲੋਹ ,ਰਵੀ ਬੁੱਗਾ, ਪ੍ਰਿੰਸ ਮਾਲੋਵਾਲ, ਗੁਰਜੀਤ ਸਿੰਘ, ਸਤਨਾਮ ਸਿੰਘ ਬੁੱਗਾ, ਜਗਵਿੰਦਰ ਸਿੰਘ, ਸੁੱਖਵੀਰ ਸਿੰਘ, ਆਸ਼ੂ ਕੋਸ਼ਲ, ਵਿਪਨ ਭੱਦਲਥੂਹਾ, ਲੱਖੀ ਅਮਲੋਹ ਤੋਂ ਇਲਾਵਾ ਵੱਡੀ ਨੌਜਵਾਨ ਹਾਜਰ ਸਨ।

