ਅੰਮ੍ਰਿਤਸਰ

ਥਾਣਾ ਬੀ-ਡਵੀਜ਼ਨ ਵੱਲੋਂ ਦੋ snatchers ਗ੍ਰਿਫਤਾਰ ।

ਅੰਮ੍ਰਿਤਸਰ (ਸੁਖਬੀਰ ਸਿੰਘਮਧੂਸਾਰ ਬਿਊਰੋ) ਮਾਨਯੋਗ ਡਾ. ਸੁਖਚੈਨ ਸਿੰਘ ਗਿੱਲ ਆਈ. ਪੀ. ਐਸ. ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ਼ਹਿਰ ਜੀ ਦੀਆ ਹਦਾਇਤਾਂ ਮੁਤਾਬਿਕ ਲੁੱਟਾ/ਖੋਹਾ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸ੍ਰੀ ਅਭਿਮਨਯੂ ਰਾਣਾ IPS, ਸਹਾਇਕ ਕਮਿਸ਼ਨਰ ਪੁਲਿਸ, ਪੂਰਬੀ, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਪਰ ਇੰਸਪੈਕਟਰ ਲਵਦੀਪ ਸਿੰਘ ਮੁੱਖ ਅਫਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ. ਅਮਰਜੀਤ ਸਿੰਘ, ਇੰਚਾਰਜ ਚੌਕੀ ਸਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆ ਨੇ ਮਿੱਠੂ ਅਤੇ ਕਰਨ ਜੋ ਦੋਵੇਂ ਨੌਜਵਾਨ ਸ਼ਹਿਰ ਵਿੱਚ ਲੁੱਟਾ ਖੋਹਾ ਦੀਆ ਵਾਰਦਾਤਾ ਕਰਦੇ ਹਨ,ਨੂੰ ਕਾਬੂ ਕੀਤਾ ਹੈ।

ਇਹਨਾਂ ਨੇ ਇਕ ਔਰਤ ਵਾਸੀ ਤੇਜ ਨਗਰ ਚੌਕ, ਸੁਲਤਾਨਵਿੰਡ ਰੋਡ,ਅਮ੍ਰਿਤਸਰ ਦੀਆ ਕੰਨਾ ਵਿੱਚ ਪਹਿਣਨੀਆ ਸੋਨੇ ਦੀਆਂ ਵਾਲੀਆ, ਝਪਟ ਮਾਰ ਕੇ ਖੋਹ ਕੀਤੀਆ ਸਨ, ਜਿਸਤੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਸੀ। ਗ੍ਰਿਫਤਾਰ ਕੀਤੇ ਦੋਨਾ ਦੋਸ਼ੀਆਂ ਪਾਸੋਂ ਖੋਹ ਕੀਤੀਆ ਸੋਨੇ ਦੀਆਂ ਵਾਲੀਆ ਅਤੇ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ ਵੀ ਬ੍ਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਖੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਸ਼ਹਿਰ ਵਿੱਚ ਹੋਰ ਕੀਤੀਆਂ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ। ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *