ਪੰਜਾਬਪਟਿਆਲਾ

ਸੁਰਜੀਤ ਰੱਖੜਾ ਨੇ ਭਖਾਈ ਆਪਣੀ ਚੋਣ ਮੁਹਿੰਮ, ਸਮਾਣਾ ਸ਼ਹਿਰ ਤੋਂ ਦਰਜਨਾਂ ਪਰਿਵਾਰ ਆਪ ਤੇ ਕਾਂਗਰਸ ਛੱਡ ਅਕਾਲੀ ਦਲ ‘ਚ ਸ਼ਾਮਲ

ਇਸ ਵਾਰ ਲੋਕ ਕਾਂਗਰਸ, ਆਪ, ਬੀਜੇਪੀ ਕਰਾਰੀ ਹਾਰ ਦੇ ਕੇ ਘਰ ਬਿਠਾਉਣਗੇ

ਪਟਿਆਲਾ, 3 ਜਨਵਰੀ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਉਂਦਿਆਂ ਅੱਜ ਦਰਜ਼ਨ ਤੋਂ ਵੱਧ ਪਿੰਡਾਂ ਵਿੱਚ ਜਾਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਿਆ। ਇਸ ਮੌਕੇ ਸਮਾਣਾ ਸ਼ਹਿਰ ਦੇ ਵਾਰਡ ਨੰਬਰ 3 ਵਿੱਚ 20 ਤੋਂ ਵੱਧ ਪਰਿਵਾਰਾਂ ਨੇ ਕਾਂਗਰਸ ਤੇ ਆਪ ਨੂੰ ਛੱਡਕੇ ਅਕਾਲੀ ਦਲ ਵਿੱਚ ਸ਼ਿਰਕਤ ਵੀ ਕੀਤੀ। ਇਸ ਦੌਰਾਨ ਸ. ਰੱਖੜਾ ਨੇ ਲੋਕਾਂ ਨੂੰ ਪਾਰਟੀ ਦੀਆਂ ਚੰਗੀਆਂ ਨੀਤੀਆਂ ਪ੍ਰਤੀ ਵੀ ਜਾਣੂ ਕਰਵਾਇਆ।

ਇਸ ਮੌਕੇ ਗੱਲਬਾਤ ਕਰਦਿਆਂ ਸ. ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਹਿਸ ਵਾਰ ਹਰ ਪਿੰਡ ਤੋਂ ਉਨ੍ਹਾਂ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ, ਇਸ ਲਈ ਲੋਕ ਇਸ ਵਾਰ ਕਾਂਗਰਸ, ਆਪ ਤੇ ਬੀਜੇਪੀ ਨੂੰ ਕਰਾਰੀ ਹਾਰ ਦੇ ਕੇ ਘਰੇ ਬਿਠਾਉਣਗੇ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੱਜ ਤੱਕ ਕਿਹਾ ਹੈ, ਉਹ ਕਰਕੇ ਵਿਖਾਇਆ ਹੈ। 10 ਸਾਲਾਂ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਕਾਰਨ ਹੀ ਅੱਜ ਲੋਕ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਨੇ ਆਪਣੇ ਪੰਜ ਸਾਲ ਲੜਾਈ ਵਿੱਚ ਹੀ ਗੁਜਾਰ ਦਿੱਤੇ ਤੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ। ਅੱਜ ਪੰਜਾਬ ਦਾ ਹਰ ਵਰਗ ਤਰਾਹ ਤਰਾਹ ਕਰ ਰਿਹਾ ਹੈ ਅਤੇ ਲੋਕਾਂ ਦਾ ਜੀਨਾ ਦੁਭਰ ਹੋਇਆ ਪਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦਾ ਭਵਿੱਖ ਸਿਰਫ਼ ਹੁਣ ਅਕਾਲੀ ਦਲ ਤੇ ਬਸਪਾ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ, ਇਸ ਲਈ ਲੋਕ ਵੀ ਹੁਣ ਪੂਰੀ ਤਰ੍ਹਾਂ ਅਕਾਲੀ ਦਲ ਤੇ ਬਸਪਾ ਨੂੰ ਆਪਣਾ ਸਹਿਯੋਗ ਤੇ ਸਪੋਰਟ ਦੇ ਰਹੇ ਹਨ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਇੱਕ ਵੱਡੀ ਜਿੱਤ ਹਾਸਲ ਕਰਕੇ ਵਿਰੋਧੀਆਂ ਨੂੰ ਘਰ ਬਿਠਾਇਆ ਜਾਵੇਗਾ ਅਤੇ ਪੰਜਾਬ ਨੂੰ ਬਚਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਗੋਪਾਲ ਸ਼ਰਮਾ, ਸ਼ਿਵ ਨਰਾਇਣ, ਸਾਹਨੀ, ਇੰਦਰਜੀਤ, ਵਰਿੰਦਰ ਗੁਪਤਾ, ਵਿਜੈ ਕੁਮਾਰ, ਬੋਦੀ ਰਾਮ, ਸੁਭਾਸ਼ ਵਿਦਵਾਨ, ਸੁਰੇਸ਼ ਪ੍ਰਸਾਦ, ਵੀਰਾ, ਮੁਦੀਰ ਠਾਕੁਰ, ਬਬਲੂ, ਸੇਵਕ ਰਾਮ, ਲਖਵਿੰਦਰ, ਨਰਿੰਦਰ ਸਿੰਘ, ਚੰਦਨ ਕੁਮਾਰ, ਸੰਜੀਵ ਠਾਕੁਰ, ਸੋਨੂੰ ਕੁਮਾਰ, ਹਰੀ ਕੁਮਾਰ, ਹੈਪੀ ਸਮਾਣਾ ਆਦਿ ਸ਼ਾਮਲ ਹੋਏ।

Leave a Reply

Your email address will not be published. Required fields are marked *