ਅੰਮ੍ਰਿਤਸਰਪੰਜਾਬ

ਡਾ. ਰਾਜ ਕੁਮਾਰ ਵੇਰਕਾ ਨੂੰ ਸਮਰਥਨ ਦਾ ਭਰੋਸਾ ਦਿਵਾਇਆ-ਅਦਲੀਵਾਲ

ਅੰਮ੍ਰਿਤਸਰ, 14 ਫਰਵਰੀ (ਮਧੂਸਾਰ ਬਿਊਰੋ) -ਗੁਰੂ ਰਾਮਦਾਸ ਐਵੀਨਿਊ ਰੈਜ਼ੀਡੈਂਟਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਡਾ. ਰਾਜ ਕੁਮਾਰ ਵੇਰਕਾ ਕੈਬਨਿਟ ਮੰਤਰੀ ਦੇ ਗ੍ਰਹਿ ਵਿਖੇ ਪੁੱਜ ਕੇ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਸਮੁੱਚੀ ਐਵੀਨਿਊ ਵਲੋਂ ਸਮਰਥਨ ਦਾ ਭਰੋਸਾ ਦਿਵਾਇਆ ਗਿਆ।ਸ੍ਰ. ਜੋਗਿੰਦਰ ਸਿੰਘ ਅਦਲੀਵਾਲ, ਪ੍ਰਧਾਨ ਗੁਰੂ ਰਾਮਦਾਸ ਐਵੀ. ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਪੁੱਜੇ ਇੱਕ ਡੈਲੀਗੇਸ਼ਨ ਵਲੋਂ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਗੁਰੂ ਰਾਮਦਾਸ ਐਵੀਨਿਊ ਵਿਖੇ ਕੀਤੇ ਡੀਵੈਲਪਮੈਂਟ ਦੇ ਕਾਰਜਾਂ ਲਈ ਧੰਨਵਾਦ ਕਰਦਿਆਂ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਅਸੈਬਲੀ ਚੌਣਾਂ ਲਈ ਸ਼ੁਭ ਕਾਮਨਾਵਾਂ ਦੇਣ ਦੇ ਨਾਲ-ਨਾਲ ਸਮਰਥਨ ਦਾ ਭਰੋਸਾ ਦਿਵਾਉਦਿਆਂ ਐਸੋਸੀਏਸ਼ਨ ਵਲੋਂ ਸ੍ਰ. ਜੋਗਿੰਦਰ ਸਿੰਘ ਅਦਲੀਵਾਲ ਨੇ ਸਿਰਪਾਓ ਦਿੱਤਾ ਜਿਸਦਾ ਕੈਬਨਿਟ ਮੰਤਰੀ ਵਲੋਂ ਗਰਮ ਜ਼ੋਸ਼ੀ ਨਾਲ ਧੰਨਵਾਦ ਕੀਤਾ ਗਿਆ ਅਤੇ ਅੱਗੋ ਵੀ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਤੇ ਸ੍ਰ, ਅਦਲੀਵਾਲ ਦੇ ਨਾਲ ਸ੍ਰ. ਕਸ਼ਮੀਰ ਸਿੰਘ, ਅਨੌਖ ਸਿੰਘ, ਲਖਵਿੰਦਰ ਸਿੰਘ, ਪਾਲ ਸਿੰਘ, ਨਿਸ਼ਾਨ ਸਿੰਘ, ਸ੍ਰ. ਬਿਕਰਮ ਸਿੰਘ, ਸੂਰਜ ਪਾਲ, ਮਨਵਿੰਦਰ ਸਿੰਘ, ਪ੍ਰਸ਼ੋਤਮ ਵਰਮਾ ਅਤੇ ਕਈ ਹੋਰ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *