ਅੰਮ੍ਰਿਤਸਰਪੰਜਾਬ

ਖ਼ਾਲਸਾ ਕਾਲਜ ਐਜੂਕੇਸ਼ਨ, ਰਣਜੀਤ ਐਵੀਨਿਊ ਨੂੰ ਨੈਕ ਨੇ ‘ਏ’ ਗ੍ਰੇਡ ਕੀਤਾ ਪ੍ਰਮਾਣਿਤ

ਛੀਨਾ ਨੇ ਪ੍ਰਿੰ: ਡਾ. ਢਿੱਲੋਂ ਅਤੇ ਕਾਲਜ ਸਟਾਫ਼ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 17 ਫਰਵਰੀ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾਪੂਰਵਕ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਨੂੰ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਨੈਕ) ਦੁਆਰਾ ਸੀ. ਜੀ. ਪੀ. ਏ. 3.18 ਦੇ ਨਾਲ ‘ਏ’ ਗ੍ਰੇਡ ਮੁੜ-ਪ੍ਰਮਾਣਿਤ ਕੀਤਾ ਗਿਆ ਹੈ। ਇਸ ਸਬੰਧੀ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਨੂੰ ਉਕਤ ਦਰਜਾ ਪ੍ਰਾਪਤ ਹੋਣ ’ਤੇ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਫਖ਼ਰ ਵਾਲੀ ਗੱਲ ਹੈ ਕਿ ਨੈਕ ਦੀ ਟੀਮ ਵੱਲੋਂ ਕੀਤੇ ਗਏ ਦੌਰੇ ਉਪਰੰਤ ਕਾਲਜ ਨੂੰ ਮੁੜ ਉਕਤ ਦਰਜਾ ਦਿੱਤਾ ਗਿਆ ਹੈ।

ਇਸ ਮੌਕੇ ਪ੍ਰਿੰ: ਡਾ. ਢਿੱਲੋਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਕਾਲਜ ਨੇ ਉਕਤ ਮਾਨਤਾ ਸਾਈਕਲ-3 ਤਹਿਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਇਹ ਫ਼ੈਸਲਾ ਨੈਕ ਦੀ ਪੀਅਰ ਟੀਮ ਵੱਲੋਂ ਦੌਰਾ ਕਰਨ ਕੀਤਾ ਗਿਆ ਸੀ। ਡਾ. ਢਿੱਲੋਂ ਨੇ ਦੱਸਿਆ ਕਿ ਕਿ ਟੀਮ ਦੇ ਮੈਂਬਰਾਂ ਨੇ 7 ਪੁਆਇੰਟ ਪੈਮਾਨੇ ’ਤੇ ਸਾਰੇ ਮਾਪਦੰਡਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਨੈਕ ਨੇ ਕਾਲਜ ਦੇ ਮਾਨਤਾ ਪ੍ਰਾਪਤ ਨਤੀਜਿਆਂ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸ: ਛੀਨਾ ਦੀ ਦੂਰਅੰਦੇਸ਼ੀ ਅਤੇ ਨਿਰੰਤਰ ਸਮਰਥਨ ਦੇ ਕਾਰਨ ਹਾਸਲ ਹੋਈ ਹੈ। ਉਨ੍ਹਾਂ ਦੀ ਯੋਗ ਅਗਵਾਈ ਸਦਕਾ ਇਹ ਉੱਦਮ ਸਫਲ ਹੋਇਆ ਹੈ।

Leave a Reply

Your email address will not be published. Required fields are marked *