ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਵਿੱਤੀ ਸਾਖਰਤਾ ਵਿਸ਼ੇ ’ਤੇ ਸੈਮੀਨਾਰ

ਪਟਿਆਲਾ (ਮਧੂਸਾਰ ਬਿਊਰੋ) ਦੇਸ ਭਰ ਦੇ ਲੋਕਾਂ ਵਿੱਚ ਵਿੱਤੀ ਸਿੱਖਿਆ ਦੇ ਸੰਦੇਸਾਂ ਦਾ ਪ੍ਰਚਾਰ ਕਰਨ ਲਈ ਆਰ.ਬੀ.ਆਈ 14-18 ਫਰਵਰੀ ਦੌਰਾਨ ਵਿੱਤੀ ਸਾਖਰਤਾ ਹਫਤਾ’ ਮਨਾ ਰਿਹਾ ਹੈ। ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਨੇ ਆਰ.ਬੀ.ਆਈ ਦੇ ਸਹਿਯੋਗ ਨਾਲ ‘ਗੋ ਡਿਜੀਟਲ ਗੋ ਸਕਿਓਰ’ ਵਿਸੇ ’ਤੇ ਵਿੱਤੀ ਸਿੱਖਿਆ ਦੇ ਸੰਦੇਸਾਂ ਦਾ ਪ੍ਰਚਾਰ ਕਰਨ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਸੈਮੀਨਾਰ ਦਾ ਉਦੇਸ਼ ਵਿੱਤੀ ਉਤਪਾਦਾਂ ਅਤੇ ਸੇਵਾਵਾਂ, ਚੰਗੇ ਵਿੱਤੀ ਅਭਿਆਸਾਂ, ਡਿਜੀਟਲ ਹੋਣ ਅਤੇ ਉਪਭੋਗਤਾ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀ ਸ੍ਰੀਮਤੀ ਗੁਰਪ੍ਰੀਤ ਕੌਰ, ਚੀਫ ਮੈਨੇਜਰ ਵਿੱਤੀ ਸਮਾਵੇਸ, ਡਾ.ਸੰਦੀਪ ਮਹਾਜਨ, ਡਾਇਰੈਕਟਰ ਵਿੱਤੀ ਸਾਖਰਤਾ ਕੇਂਦਰ, ਚੰਡੀਗੜ੍ਹ, ਸ੍ਰੀ ਐਸ.ਐਸ. ਦੁਆ, ਸਹਿ-ਨਿਰਦੇਸਕ, ਵਿੱਤੀ ਸਾਖਰਤਾ ਕੇਂਦਰ, ਚੰਡੀਗੜ੍ਹ ਅਤੇ ਬਿੱਕਰ ਸਿੰਘ ਸਰੋਆ, ਵਿੱਤੀ ਸਾਖਰਤਾ ਕਾਉਂਸਲਰ ਨੇ ਕੈਂਪਸ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਕਾਲਜ ਦੇ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਇਸ ਸੈਮੀਨਾਰ ਦੇ ਆਯੋਜਨ ਲਈ ਕਾਲਜ ਦੇ ਡਾ.ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿੱਤੀ ਸਾਖਰਤਾ ਦਾ ਅਰਥ ਹੈ ਆਤਮ ਵਿਸ਼ਵਾਸ਼ ਨਾਲ ਜ਼ਿੰਮੇਵਾਰ ਆਰਥਿਕ ਅਤੇ ਵਿੱਤੀ ਫੈਸਲੇ ਲੈਣ ਲਈ ਗਿਆਨ ਅਤੇ ਹੁਨਰ ਹੋਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਖਰਤਾ ਵਿਦਿਆਰਥੀਆਂ ਨੂੰ ਆਪਣੇ ਵਿੱਤੀ ਵਿਕਲਪਾਂ ’ਤੇ ਧਿਆਨ ਨਾਲ ਵਿਚਾਰ ਕਰਨ ਅਤੇ ਮੂਲ ਧਨ ਪ੍ਰਬੰਧਨ ਨੂੰ ਸਮਝਣ ਵਿੱਚ ਮਦਦ ਕਰੇਗੀ। ਉਨ੍ਹਾਂ ਨੇ ਸੁਰੱਖਿਅਤ ਡਿਜੀਟਲ ਬੈਂਕਿੰਗ ਅਭਿਆਸਾਂ ’ਤੇ ਚਰਚਾ ਕੀਤੀ ਅਤੇ ਬੈਂਕਿੰਗ ਲੈਣ-ਦੇਣ ਕਰਨ ਲਈ ਸਿਰਫ ਅਧਿਕਾਰਤ ਵੈੱਬਸਾਈਟਾਂ ਦੀ ਵਰਤੋਂ ਕਰਨ ਦੀ ਸਿਫਾਰਸ ਕੀਤੀ।

ਸ੍ਰੀਮਤੀ ਗੁਰਪ੍ਰੀਤ ਕੌਰ ਨੇ ਅਟਲ ਪੈਨਸਨ ਯੋਜਨਾ ਦੇ ਅਹਿਮ ਪਹਿਲੂਆਂ ਬਾਰੇ ਚਰਚਾ ਕੀਤੀ। ਡਾ. ਸੰਦੀਪ ਮਹਾਜਨ ਅਤੇ ਬਿੱਕਰ ਸਿੰਘ ਸੋਰਾਇਆ ਨੇ ਸੁਰੱਖਿਆ ਮੁੱਦਿਆਂ ਅਤੇ ਡਿਜੀਟਲ ਬੈਂਕਿੰਗ ਪਲੇਟਫਾਰਮ ਦੇ ਫਾਇਦਿਆਂ ਬਾਰੇ ਗੱਲ ਕੀਤੀ। ਸ੍ਰੀ ਐਸ.ਐਸ ਦੁਆ ਨੇ ਪਲਾਸਟਿਕ ਮਨੀ ਦੇ ਲਾਭ ਅਤੇ ਇਸਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ ਵਰਤਣ ਬਾਰੇ ਦੱਸਿਆ। ਮਹਿਮਾਨਾਂ ਦੇ ਸੰਬੋਧਨ ਤੋਂ ਬਾਅਦ, ਵਿਦਿਆਰਥੀਆਂ ਨੇ ਉਨ੍ਹਾਂ ਨੂੰ ਸਵਾਲ ਪੁੱਛੇ ਅਤੇ ਬੈਂਕਿੰਗ ਲੈਣ-ਦੇਣ ਲਈ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ।

ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਬੈਂਕਿੰਗ ਲਈ ਡਿਜੀਟਲ ਤਰੀਕਿਆਂ ਦੀ ਵਰਤੋਂ ਦੇ ਵੱਡੇ ਲਾਭਾਂ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਅਤੇ ਇਨ੍ਹਾਂ ਨਾਲ ਸਬੰਧਤ ਤਰੀਕਿਆਂ ਦੀ ਸਹੀ ਵਰਤੋਂ ਕਰਨ ਲਈ ਵਿਦਿਆਰਥੀਆਂ ਦਾ ਮਾਰਗ_ਦਰਸਨ ਕਰਨ ਲਈ ਮਹਿਮਾਨ ਬੁਲਾਰਿਆਂ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਵਾਈਸ ਪਿ੍ਰੰਸੀਪਲ ਡਾ: ਗੁਰਮੀਤ ਸਿੰਘ ਵੀ ਹਾਜ਼ਰ ਸਨ। ਪ੍ਰੋ. ਵਰਲੀਨ ਕੌਰ, ਪਲੇਸਮੈਂਟ ਅਫਸਰ ਦੀ ਅਗਵਾਈ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ।

Leave a Reply

Your email address will not be published. Required fields are marked *