ਰਾਜੂ ਖੰਨਾ ਨੇ ਪਰਿਵਾਰ ਸਮੇਤ ਵੋਟ ਪਾਈ,ਵੱਡੀ ਜਿੱਤ ਲਈ ਆਸਵੰਦ ।
ਵੋਟ ਪਾਉਣ ਉਪਰੰਤ ਵੱਖ ਵੱਖ ਬੂਥਾ ਤੇ ਜਾ ਕੇ ਰਾਜੂ ਖੰਨਾ ਨੇ ਕੀਤੀ ਵਰਕਰਾਂ ਤੇ ਆਗੂਆਂ ਦੀ ਹੋਂਸਲਾ ਅਫਜ਼ਾਈ।

ਅਮਲੋਹ,20 ਫਰਵਰੀ (ਮਧੂਸਾਰ ਬਿਊਰੋ) ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਉਹਨਾਂ ਦੀ ਧਰਮਪਤਨੀ ਬੀਬੀ ਕਿਰਨਦੀਪ ਕੌਰ ਖੰਨਾ ਵੱਲੋਂ ਅੱਜ ਹਲਕੇ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲੈਣ ਉਪਰੰਤ ਅਮਲੋਹ ਸ਼ਹਿਰ ਦੇ ਪੋਲਿੰਗ ਬੂਥ ਨੂੰ 124 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਮਲੋਹ ਵਿਖੇ ਅਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਫ਼ ਸੁਥਰਾ ਪ੍ਰਸ਼ਾਸਨ ਤੇ ਹਲਕੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਵਿੱਚ ਅਪਣੀ ਇੱਕ ਇੱਕ ਕੀਮਤੀ ਵੋਟ ਦੇਣ ਤਾ ਜੋ ਹਲਕੇ ਨੂੰ ਖੁਸ਼ਹਾਲੀ ਤੇ ਤਰੱਕੀ ਵੱਲ ਲਿਜਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਨਿਰੰਤਰ ਹਲਕਾ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਹਨ ਤੇ ਹਮੇਸ਼ਾ ਰਹਿਣਗੇ।

ਜੋ ਉਮੀਦਵਾਰ ਉਹਨਾਂ ਦੇ ਮੁਕਾਬਲੇ ਚੋਣ ਲੜ ਰਹੇ ਹਨ ਉਹ ਸਿਰਫ ਚੋਣਾਂ ਸਮੇਂ ਹੀ ਦਿਖਾਈ ਦਿੰਦੇ ਹਨ। ਜਿਹਨਾਂ ਨੂੰ ਬੁਰੀ ਤਰ੍ਹਾਂ ਨਿਕਾਰਦੇ ਹੋਏ ਹਲਕੇ ਦੀਆਂ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡਾ ਫ਼ਤਵਾ ਦੇਣ। ਅੱਜ ਰਾਜੂ ਖੰਨਾ ਵੱਲੋਂ ਪਿੰਡਾ ਤੇ ਸ਼ਹਿਰਾਂ ਵਿੱਚ ਲੱਗੇ ਵੱਖ ਵੱਖ ਪੋਲਿੰਗ ਬੂਥ ਤੇ ਜਾ ਕੇ ਅਕਾਲੀ ਬਸਪਾ ਗੱਠਜੋੜ ਦੇ ਵਰਕਰਾਂ ਤੇ ਆਗੂਆਂ ਦੀ ਹੋਂਸਲਾ ਅਫਜ਼ਾਈ ਵੀ ਕੀਤਾ। ਇਥੇ ਇਹ ਵਰਨਣਯੋਗ ਹੈ ਕਿ ਹਲਕਾ ਅਮਲੋਹ ਅੰਦਰ ਪਿੰਡਾਂ ਤੇ ਸ਼ਹਿਰਾਂ ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਸਮੱਰਥਨ ਵਿੱਚ ਲੋਕਾਂ ਵਿੱਚ ਵੋਟ ਪਾਉਣ ਨੂੰ ਲੈਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਥੇ ਸ਼੍ਰੋਮਣੀ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਪੋਲਿੰਗ ਬੂਥਾਂ ਤੇ ਡੱਟੇ ਦਿਖਾਈ ਦਿੱਤੇ ਉਥੇ ਔਰਤਾ ਵਿੱਚ ਵੀ ਰਾਜੂ ਖੰਨਾ ਨੂੰ ਵੋਟ ਦੇਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਲਕੇ ਦਾ ਹਰ ਵੋਟਰ ਤੇ ਸਪੋਟਰ ਸ਼੍ਰੋਮਣੀ ਅਕਾਲੀ ਬਸਪਾ ਗੱਠਜੋੜ ਦੇ ਵੱਡੀ ਜਿੱਤ ਲਈ ਆਸਬੰਦ ਦਿਖਾਈ ਦਿੱਤਾ।

