ਦੇਸ਼-ਵਿਦੇਸ਼ਪੰਜਾਬ

ਰੂਸੀ ਫੌਜ ਪੂਰਬੀ ਯੂਕਰੇਨ ਦੇ ਦੋ ਸੂਬਿਆਂ ’ਚ ਦਾਖਲ

ਮਾਸਕੋ, 22 ਫਰਵਰੀ (ਮਧੂਸਾਰ ਬਿਊਰੋ) ਰੂਸੀ ਫੌਜ ਪੂਰਬੀ ਯੂਕਰੇਨ ਦੇ ਦੋ ਸੂਬਿਆਂ ਲੁਹਾਂਸਕ ਤੇ ਡੋਨੇਸਟਕ ਵਿੱਚ ਦਾਖਲ ਹੋ ਗਈ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਵੱਡੇ ਤੜਕੇ ਦੋਵਾਂ ਸੂਬਿਆਂ ਨੂੰ ਵੱਖਰੇ ਦੇਸ਼ ਵਜੋਂ ਮਾਨਤਾ ਦੇ ਦਿੱਤੀ ਸੀ। ਇਸ ਤੋਂ ਬਾਅਦ ਰੂਸੀ ਫੌਜੀਆਂ ਦੇ ਟੈਂਕਾਂ ਨੇ ਇਨ੍ਹਾਂ ਖੇਤਰਾਂ ਵੱਲ ਚਾਲੇ ਪਾ ਦਿੱਤੇ ਹਨ। ਪੂਤਿਨ ਨੇ ਕਿਹਾ ਕਿ ਲੁਹਾਂਸਕ ਤੇ ਡੋਨੇਸਟਕ ਤੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਸ਼ਾਂਤੀ ਬਹਾਲੀ ਲਈ ਅਜਿਹਾ ਕਰਨਾ ਜ਼ਰੂਰੀ ਸੀ।

ਇਸ ਤੋਂ ਪਹਿਲਾਂ ਪੂਤਿਨ ਨੇ ਸਪਸ਼ਟ ਕਰ ਦਿੱਤਾ ਸੀ ਕਿ ਤਣਾਅ ਘੱਟ ਕਰਨ ਲਈ ਸ਼ਾਂਤੀ ਯੋਜਨਾ ਬਹਾਲ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਦੌਰਾਨ ਬਰਤਾਨੀਆ ਨੇ ਯੂਕਰੇਨ ਵਿਚ ਰੂਸ ਦੀ ਘੁਸਪੈਠ ਦੀ ਪੁਸ਼ਟੀ ਕੀਤੀ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਅਮਰੀਕਾ ਨੇ ਰੂਸ ਦੀ ਹਰਕਤ ਨੂੰ ਕੌਮਾਂਤਰੀ ਕਾਨੂੰਨਾਂ ਖ਼ਿਲਾਫ ਦੱਸਦਿਆਂ ਕਿਹਾ ਕਿ ਹੁਣ ਜੰਗ ਦਾ ਖਤਰਾ ਖੜ੍ਹਾ ਹੋ ਗਿਆ ਹੈ। ਦੂਜੇ ਪਾਸੇ ਬਰਤਾਨੀਆ ਨੇ ਸਪਸ਼ਟ ਕੀਤਾ ਹੈ ਕਿ ਰੂਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਤੋਂ ਕੁਝ ਦੇਰ ਬਾਅਦ ਹੀ ਬਰਤਾਨੀਆ ਨੇ ਰੂਸ ਦੇ ਪੰਜ ਬੈਂਕਾਂ ’ਤੇ ਪਾਬੰਦੀ ਲਾ ਦਿੱਤੀ।

Leave a Reply

Your email address will not be published. Required fields are marked *