ਅੰਮ੍ਰਿਤਸਰ

ਜੰਡਿਆਲਾ ਗੁਰੂ ਵਿਖੇ ਮੁਫਤ ਦਿਮਾਗ ਅਤੇ ਰੀੜ ਦੀ ਹੱਡੀ ਦੀ ਬਿਮਾਰੀਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ

ਅੰਮ੍ਰਿਤਸਰ, 28 ਫਰਵਰੀ (ਸੁਖਬੀਰ ਸਿੰਘ/ਮਧੂਸਾਰ ਬਿਊਰੋ) – ਯੂਥ ਵੈਲਫੇਅਰ ਫੈਡਰੇਸ਼ਨ ਆਫ ਇੰਡਿਆ ਅਤੇ ਉਏਸਿਸ ਕਲੱਬ ਵੱਲੋਂ ਸਥਾਨਕ ਸੈਂਟ ਸੋਲਜਰ ਇਲਾਈਟ ਕੋਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਡਾ. ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਐਸ.ਐਸ.ਈ.ਸੀ ਗਰੁੱਪ ਆਫ ਸਕੂਲਜ ਅਤੇ ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈਲ ਦੀ ਦੇਖ ਰੇਖ ਵਿਚ ਲਗਾਇਆ ਗਿਆ। ਜਿਸ ਵਿਚ ਉਤਰ ਭਾਰਤ ਦੇ ਪ੍ਰਸਿੱਧ ਦਿਮਾਗ ਤੇ ਰੀੜ ਦੀ ਹੱਡੀ ਦੇ ਆਪੇ੍ਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ ਲਗਭਗ 100 ਮਰੀਜਾਂ ਦਾ ਮੁਫਤ ਚੈਕਅਪ ਕੀਤਾ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹੁੰਦਾਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਫਿਲਮੀ ਕਲਾਕਾਰ ਅਰਵਿੰਦ ਭੱਟੀ ਅਤੇ ਰਜਿੰਦਰ ਸ਼ਰਮਾ ਸ਼ਾਮਿਲ ਹੋਏ।

ਇਸ ਮੌਕੇ ਬਾਬਾ ਪਰਮਾਨੰਦ ਜੀ ਨੇ ਕੈਂਪ ਲਈ ਪ੍ਰਬੰਧਕਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪਾਂ ਦੀ ਅੱਜ ਦੇ ਸਮੇਂ ਵਿਚ ਬਹੁਤ ਲੋੜ ਹੈ ਉਨ੍ਹਾਂ ਕਿਹਾ ਕਿ ਸਮਾਜ ਭਲਾਈ ਸੋਸਾਇਟੀਆਂ ਨੂੰ ਅਜਿਹੇ ਕੈਂਪ ਲਗਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਸ ਮੌਕੇ ਡਾ. ਮੰਗਲ ਸਿੰਘ, ਪ੍ਰਮੋਦ ਭਾਟੀਆ ਅਤੇ ਅਰਵਿੰਦ ਭੱਟੀ ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦ ਲੋਕਾਂ ਲਈ ਬਹੁਤ ਸਹਾਈ ਹੁੰਦੇ ਹਨ ਮਾਹਿਰ ਡਾਕਟਰਾਂ ਪਾਸੋਂ ਮਰੀਜ ਸਲਾਹ ਅਤੇ ਦਵਾਈ ਲੈ ਪਾਉਂਦੇ ਹਨ, ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਹੋਰ ਖੇਤਰਾ ਵਿਚ ਵੀ ਲਗਾਏ ਜਾਣਗੇ। ਕੈਂਪ ਦੌਰਾਨ ਡਾ. ਰਾਘਵ ਵਾਧਵਾ ਨੇ ਦੱਸਿਆ ਕਿ ਰੀੜ ਦੀ ਹੱਡੀ ਦੀਆਂ ਬਿਮਾਰੀਆਂ ਲਈ ਮਾਹਿਰ ਡਾਕਟਰਾਂ ਪਾਸੋਂ ਹੀ ਸਲਾਹ ਲੈਣੀ ਚਾਹੀਦੀ ਹੈ ਅਪਣੇ ਆਪ ਦਵਾਈ, ਮਾਲਸ ਆਦਿ ਨਹੀਂ ਕਰਵਾਉਣੀ ਚਾਹੀਦੀ। ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਆਭਾ ਸਲਹੋਤਰਾ, ਸਰਪੰਚ ਬਲਬੀਰ ਸਿੰਘ, ਰਜਿੰਦਰ ਸ਼ਰਮਾ ਰਾਜੂ, ਲੈਕਚਰਾਰ ਡਾ. ਕੰਵਲਜੀਤ ਕੌਰ, ਵੀਨਾ ਭਾਟੀਆ, ਰਾਹੁਲ ਭਾਟੀਆ, ਕੇ.ਐਨ ਵਾਲੀਆ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *