ਯੂਨੀਵਰਸਿਟੀ ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਚੋਣਾਂ
ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਗਰੁੱਪ ਨੂੰ ਮਿਲਿਆ ਕਲਮ ਦਾ ਚੋਣ ਨਿਸ਼ਾਨ
ਇਸ ਵਾਰ ਕਰਮਚਾਰੀ ਬਦਲਾਅ ਦੇ ਰੌਂਅ ‘ਚ : ਡਾ. ਜਤਿੰਦਰ ਸਿੰਘ ਮੱਟੂ
ਪਟਿਆਲਾ 03 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 9 ਮਾਰਚ ਨੂੰ ਹੋਣ ਜਾ ਰਹੀਆਂ ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਦੀਆਂ ਚੋਣਾਂ ਲਈ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਗਰੁੱਪ ਦੇ ਉਮੀਦਵਾਰਾਂ ਨੂੰ ਚੋਣ ਕਮਿਸ਼ਨਰ ਵਲੋਂ ਕਲਮ ਦਾ ਚੋਣ ਨਿਸ਼ਾਨ ਅਲਾਟ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਦੇ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਰਮਚਾਰੀ ਇਸ ਵਾਰ ਸਥਾਪਿਤ ਧਿਰਾਂ ਨੂੰ ਸੱਤਾ ਤੋਂ ਚੱਲਦਾ ਕਰਕੇ ਇਕ ਨਵੀਂ ਟੀਮ ਨੂੰ ਮੌਕਾ ਦੇਣਗੇ। ਪੰਜਾਬੀ ਯੂਨੀਵਰਸਿਟੀ ਕੈਂਪਸ, ਰੀਜਨਲ ਸੈਂਟਰ, ਨੇਬਰਹੁੱਡ ਕੈਂਪਸ ਵਿੱਚਲੇ ਬੀ ਅਤੇ ਸੀ ਕਲਾਸ ਵਰਗ ਦੇ ਕਰਮਚਾਰੀਆਂ ਵਿੱਚ ਨਵੀਂ ਧਿਰ ਨੂੰ ਮੌਕਾ ਦੇਣ ਲਈ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸਾਂਝਾ ਕਰਮਚਾਰੀ ਫਰੰਟ ਅੰਬੇਡਕਰ ਦੇ ਪ੍ਰਧਾਨ ਪਦ ਦੇ ਉਮੀਦਵਾਰ ਜਗਤਾਰ ਸਿੰਘ ਬਾਲੂ ਨੇ ਕਿਹਾ ਕਿ ਕਰਮਚਾਰੀਆਂ ਦੇ ਬਹੁਤ ਸਾਰੇ ਮੁੱਦੇ ਪਿਛਲੀਆਂ ਪਾਰਟੀਆਂ ਵਲੋਂ ਉਠਾਏ ਹੀ ਨਹੀਂ ਗਏ, ਇਥੋਂ ਤੱਕ ਕਿ ਤਨਖਾਹ ਲਈ ਵੀ ਕਰਮਚਾਰੀਆਂ ਨੂੰ ਦੋ ਦੋ ਮਹੀਨੇ ਦਾ ਇੰਤਜਾਰ ਕਰਨਾ ਪੈ ਰਿਹਾ ਹੈ।
ਉਨਾਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਕਲਮ ਦੇ ਚੋਣ ਨਿਸ਼ਾਨ ‘ਤੇ ਮੋਹਰ ਲਗਾ ਕੇ ਇਕ ਨਵੀਂ ਸੋਚ ਅਤੇ ਨਵੀਂ ਟੀਮ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਕਰਮਚਾਰੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਹਾਜਰ ਅਹੁਦੇਦਾਰਾਂ ਵਿੱਚ ਮੀਤ ਪ੍ਰਧਾਨ ਰਮਿੰਦਰ ਸਿੰਘ, ਜਰਨਲ ਸਕੱਤਰ ਲਈ ਰਾਕੇਸ਼ ਕੁਮਾਰ, ਸਕੱਤਰ ਸ੍ਰੀਮਤੀ ਬਲਵਿੰਦਰ ਕੌਰ, ਸਹਾਇਕ ਸਕੱਤਰ ਤੇਜਿੰਦਰ ਸਿੰਘ, ਪ੍ਰਚਾਰ ਸਕੱਤਰ ਗੁਰਜੀਤ ਸਿੰਘ, ਖਜਾਨਚੀ ਹਰਜੀਤ ਸਿੰਘ ਟੌਹੜਾ ਅਤੇ ਕਾਰਜਕਾਰੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਮੀਨਾ ਕੁਮਾਰੀ ਹਾਜਰ ਹਨ। ਇਸ ਮੌਕੇ ਉਮੀਦਵਾਰਾਂ ਤੋਂ ਇਲਾਵਾ ਹਾਜਰ ਸਖਸ਼ੀਅਤਾਂ ਵਿੱਚ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਸਾਬਕਾ ਮੀਤ ਪ੍ਰਧਾਨ ਡਾ. ਗਿਆਨ ਸਿੰਘ, ਮੌਜੂਦਾ ਵਾਈਸ ਪ੍ਰਧਾਨ ਸ੍ਰੀਮਤੀ ਦੇਵਕੀ ਦੇਵੀ, ਬਲਬੀਰ ਸਿੰਘ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਦੀਪਕ ਗੋਗੀ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਪਰਮੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ ਆਦਿ ਹਾਜਰ ਸਨ।

