ਲੋਕ ਮੀਟ ਦੀਆਂ ਦੁਕਾਨਾਂ ਤੋਂ ਪਰੇਸ਼ਾਨ ਹੋ ਕੇ ਪਹੁੰਚੇ ਡੀ ਸੀ ਦਫਤਰ
ਜੇਕਰ ਪ੍ਰਸ਼ਾਸ਼ਨ ਨੇ ਵੀ ਧਾਰੀ ਚੁੱਪੀ ਤਾਂ ਦਵਾਗੇਂ ਧਰਨਾ – ਗੋਲਡੀ
ਪਟਿਆਲਾ 5 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰ ਵੱਲੋਂ ਵੱਡੀ ਨਦੀ ਨੂੰ ਸੁੰਦਰ ਬਨਾਉਣ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਪਰ ਇਸ ਦੇ ਉਲਟ ਵੱਡੀ ਨਦੀ ਦੇ ਨੇੜੇ ਬਣੀਆਂ ਦੁਕਾਨਾਂ ਵੱਲੋਂ ਨਦੀ ਵਿੱਚ ਸੁੱਟਿਆ ਜਾ ਰਿਹਾ ਕੂੜਾ ਸਰਕਾਰ ਦੇ ਇਨ੍ਹਾਂ ਪ੍ਰੋਜੈਕਟਾ ਨੂੰ ਮੂੰਹ ਚਿੜਾਉਂਦਾ ਨਜਰ ਆ ਰਿਹਾ ਹੈ। ਜਿਕਰਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾ ਗੁਰੂ ਨਾਨਕ ਨਗਰ ਰਹਿੰਦੇ ਲੋਕਾਂ ਵੱਲੋਂ ਵੱਡੀ ਨਦੀ ਦੇ ਨਾਲ ਬਣੀਆਂ ਮੁਰਗੇ ਕੱਟਣ ਵਾਲੀਆਂ ਦੁਕਾਨਾਂ ਖਿਲਾਫ ਮੁਹਿੰਮ ਛੇੜੀ ਗਈ ਸੀ, ਇਸ ਮੁਹਿੰਮ ਵਿੱਚਲੇ ਲੋਕਾਂ ਦਾ ਕਹਿਣਾ ਹੈ ਕਿ ਨਦੀ ਦੇ ਨੇੜੇ ਬਣੀਆਂ ਇਨ੍ਹਾਂ ਮਾਸ ਕੱਟਣ ਵਾਲੀਆਂ ਦੁਕਾਨਾਂ ਕੋਲ ਮਾਸ ਕੱਟਣ ਦੀ ਹਦਾਇਤਾ ਨੂੰ ਪੂੂਰਾ ਕਰਦੇ ਕੋਈ ਵੀ ਕਾਗਜਾਤ ਨਹੀ ਹਨ। ਇੱਥੋ ਤੱਕ ਕਿ ਇਹ ਦੁਕਾਨਦਾਰ ਮੀਟ ਦੇ ਬਚੇ ਹੋਏ ਟੁਕੜੇ ਅਤੇ ਮੁਰਗੀਆਂ ਦੇ ਫੰਗ ਆਦਿ ਵੀ ਕੂੜਾ ਢੇਰ ਵਿੱਚ ਗੇਰਨ ਦੀ ਬਜਾਏ ਨੇੜੇ ਨਦੀ ਵਿੱਚ ਸੁੱਟ ਦਿੰਦੇ ਹਨ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਗੰਦ ਕਾਰਨ ਇੱਥੋ ਦੇ ਲੋਕ ਅਕਸਰ ਬਿਮਾਰ ਰਹਿੰਦੇ ਹਨ। ਇਹ ਹੀ ਨਹੀ ਬਲਕਿ ਇਨ੍ਹਾਂ ਦੁਕਾਨਦਾਰਾ ਨੇ ਬਿਨਾਂ ਨਿਗਮ ਦੀ ਇਜ਼ਾਜਤ ਤੋਂ ਵੇਸਟਜ ਪਾਣੀ ਸੁੱਟਣ ਲਈ ਸੜਕ ਦੇ ਕਿਨਾਰੇ ਆਪਣੀ ਮਰਜੀ ਨਾਲ ਹੀ ਵੱਡੇ ਖੱਡੇ ਪੱਟ ਦਿੱਤੇ ਹਨ। ਉਨਾਂ ਕਿਹਾ ਕਿ ਮੇਨ ਰੋਡ ਹਾਲੇ ਕੁਝ ਹੀ ਸਮਾਂ ਪਹਿਲਾਂ ਸਾਰੀ ਇੰਟਰਲਾਕ ਟਾਇਲ ਲਾ ਕੇ ਬਣਾਈ ਗਈ ਸੀ ਪਰ ਇਨ੍ਹਾਂ ਦੁਕਾਨਦਾਰਾ ਵੱਲੋਂ ਕਿਸੇ ਦੀ ਪਰਵਾਹ ਕੀਤੇ ਬਗੈਰ ਇਸ ਸੜਕ ਨੂੰ ਆਪਣੀ ਮਰਜੀ ਮੁਤਾਬਿਕ ਪੱਟ ਦਿੱਤਾ ਗਿਆ। ਲੋਕਾਂ ਵੱਲੋਂ ਵਾਰ ਵਾਰ ਕਹਿਣ ਤੇ ਵੀ ਇਨ੍ਹਾਂ ਦੁਕਾਨਦਾਰਾ ਦੇ ਕੰਨੀ ਜੂੰ ਨਹੀ ਸਰਕ ਰਹੀ, ਜਿਸ ਕਾਰਨ ਲੋਕਾਂ ਨੂੰ ਅੱਕ ਕੇ ਪ੍ਰਸ਼ਾਸ਼ਨ ਦਾ ਦਰਵਾਜਾ ਖਟਕਾਉਣਾ ਪਿਆ।
ਜੇਕਰ ਪ੍ਰਸ਼ਾਸ਼ਨ ਨੇ ਵੀ ਧਾਰੀ ਚੁੱਪੀ ਤਾਂ ਦਵਾਗੇਂ ਧਰਨਾ – ਗੋਲਡੀ
ਇਸ ਬਾਬਤ ਪਹਿਲਾ ਇਲਾਕੇ ਦੇ ਐਮ ਸੀ ਅਨਿਲ ਮੌਦਗਿਲ ਨੂੰ ਕਿਹਾ ਗਿਆ। ਇਸ ਮਗਰੋਂ ਨਗਰ ਨਿਗਰ ਵੱਲੋਂ ਚਲਾਣ ਵੀ ਕੀਤਾ ਗਿਆ। ਪਰ ਨਿਗਮ ਵੱਲੋਂ ਸਖਤ ਕਾਰਵਾਈ ਨਾ ਹੋਣ ਕਾਰਨ ਇਲਾਕਾ ਦੇ ਲੋਕ ਮੁੜ ਪਰੇਸ਼ਾਨ ਹਨ। ਗੋਲਡੀ ਨੇ ਕਿਹਾ ਕਿ ਇਸੇ ਕਰਕੇ ਲੋਕਾਂ ਵੱਲੋਂ ਨਿਗਮ, ਡੀ ਸੀ ਦਫਤਰ, ਅਤੇ ਸੰਬੰਧਤ ਮਹਿਕਮਿਆਂ ਨੂੰ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।
ਸ਼ਾਮ ਨੂੰ ਬਾਜਾਰ ਜਾਣ ਲਈ ਦੱਸ ਵਾਰ ਸੋਚਣਾ ਪੈਂਦੇ – ਬਲਵਿੰਦਰ ਕੌਰ
ਇਲਾਕੇ ਦੀ ਬਜ਼ੁਰਗ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਸ਼ਾਮ ਨੂੰ ਇਨ੍ਹਾਂ ਦੁਕਾਨਦਾਰ ਦੀ ਅਣਗਿਹਲੀ ਕਾਰਨ ਅੱਧੀ ਸੜਕ ਕਾਰਾ ਅਤੇ ਸਕੂਟਰ ਆਦਿ ਨਾਲ ਭਰੀ ਹੁੰਦੀ ਹੈ, ਇਸ ਨਾਲ ਇੱਥੇ ਵੱਡਾ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ। ਸ਼ਾਮ ਨੂੰ ਇਨ੍ਹਾ ਦੁਕਾਨਾ ਮੂਹਰੋ ਕਿਸੇ ਵੀ ਅੋਰਤ ਜਾਂ ਬੱਚਿਆਂ ਦਾ ਨਿਕਲਣਾ ਨਾ ਦੇ ਬਰਾਬਰ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਮਸਲੇ ਤੇ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

