ਅੰਮ੍ਰਿਤਸਰ

ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁਕ ਟਰੱਸਟ ਵੱਲੋਂ ਅਨੁਵਾਦ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 12 ਮਾਰਚ ( ਸੁਖਬੀਰ ਸਿੰਘ/ਮਧੂਸਾਰ ਬਿਊਰੋ) ¸ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ, ਇੰਡੀਆ ਵੱਲੋਂ ਪੁਸਤਕ ਮੇਲੇ ਦੌਰਾਨ 2 ਅਨੁਵਾਦ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਵਰਕਸ਼ਾਪ ਦਾ ਮਕਸਦ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਪੰਜਾਬੀ ’ਚ ਅਨੁਵਾਦ ਕਰਨਾ ਹੈ। ਇਸ ’ਚ 18 ਅਨੁਵਾਦਕ ਤੇ ਇਕ ਰਿਸੋਰਸ ਪਰਸਨ ਸ਼ਾਮਿਲ ਹੋਏ। ਨੈਸ਼ਨਲ ਬੁੱਕ ਟਰੱਸਟ ਵੱਲੋਂ ਸ੍ਰੀਮਤੀ ਨਵਜੋਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ।

ਇਸ ਉਪਰੰਤ ਰਿਸੋਰਸ ਪਰਸਨ ਡਾ. ਸੁਖਵਿੰਦਰ ਸਿੰਘ ਵੱਲੋਂ ਅਨੁਵਾਦ ਕਲਾ ਬਾਰੇ ਗੱਲਬਾਤ ਸਾਂਝੀ ਕੀਤੀ ਗਈ। ਇਸ ਮੌਕੇ ਸ੍ਰੀ ਨਿੰਦਰ ਘੁਗਿਆਣਵੀ ਨੇ ਆਪਣੇ ਅਨੁਭਵ ਨੂੰ ਸਾਂਝੇ ਕਰਦਿਆਂ ਅਨੁਵਾਦ ਸਬੰਧੀ ਬਾਰੀਕੀਆਂ ’ਤੇ ਗੱਲਬਾਤ ਕੀਤੀ। ਇਸ ਵਰਕਸ਼ਾਪ ’ਚ ਰਿਸਰਚ ਸਕਾਲਰ ਵਿਦਿਆਰਥੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਸ੍ਰੀਮਤੀ ਨਵਜੋਤ ਕੌਰ ਨੇ ਕਿਹਾ ਕਿ ਟਰੱਸਟ ਵੱਲੋਂ ਬੱਚਿਆਂ ਨੂੰ ਸਾਹਿਤ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਸਮੇਂ ਸਮੇਂ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਪੁਸਤਕਾਂ ਪ੍ਰਕਾਸ਼ਿਤ ਕਰਨਾ ਟਰੱਸਟ ਦੀ ਪਹਿਲਕਦਮੀ ਰਹੀ ਹੈ।

ਇਸ ਵਰਕਸ਼ਾਪ ’ਚ ਪੰਜਾਬੀ ਅਧਿਐਨ ਵਿਭਾਗ ਦੇ ਮੁੱਖੀ ਡਾ. ਆਤਮ ਰੰਧਾਵਾ, ਡਾ. ਧਨਵੰਤ ਕੌਰ, ਡਾ. ਦੀਪ ਜਗਦੀਪ, ਰਮਨਦੀਪ ਕੌਰ, ਸੰਦੀਪ ਸਿੰਘ, ਨਿੰਦਰਪਾਲ ਸਿੰਘ, ਤੇਜਿੰਦਰ ਬਾਵਾ, ਡਾ. ਗੁਰਧਿਆਨ ਸਿੰਘ, ਸ੍ਰੀਮਤੀ ਮੋਹਨੀ ਚਾਵਲਾ, ਦੀਪਕ ਸ਼ਰਮਾ, ਡਾ. ਗੁਰਸ਼ਿੰਦਰ, ਦਇਆ ਸਿੰਘ, ਡਾ. ਸੁਖਦੇਵ ਨਾਗਰਾ, ਹਰਕਮਲਪ੍ਰੀਤ ਸਿੰਘ, ਇਆਰਤਪਾਲ ਸਿੰਘ, ਮਨਦੀਪ ਕੌਰ, ਡਾ. ਮਨਿੰਦਰ ਸਿੰਘ ਤੇ ਜੋਤੀ ਸ਼ਰਮਾ ਹਾਜ਼ਰ ਸਨ। ਇਸ ਵਰਕਸ਼ਾਪ ਦੌਰਾਨ ਅਨੁਵਾਦਕ ਬਾਲ ਸਾਹਿਤ ਦਾ ਅਨੁਵਾਦ ਕਰਨਗੇ ਜੋ ਟਰੱਸਟ ਵੱਲੋਂ ਜਲਦ ਹੀ ਬਾਲ ਪਾਠਕਾਂ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *