ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਫਾਈ ਕਰਨ ਦੇ ਲਈ ਇਕ ਕਾਰਜ ਯੋਜਨਾ ਤਿਆਰ ਕਰਨ ਨਿਰਦੇਸ਼ ਦਿੱਤੇ
ਚੰਡੀਗੜ੍ਹ, 14 ਮਾਰਚ (ਮਧੂਸਾਰ ਬਿਊਰੋ)- ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਊਹ ਸੂਬੇ ਦੇ ਪਿੰਡਾਂ ਵਿਚ ਸਥਿਤ ਸਾਰੇ ਜਲਘਰਾਂ (ਪੇਯਜਲ ਸਪਲਾਈ ਲਈ ਬਣਾਈ ਗਈ ਡਿੱਗੀ) ਦੀ ਸਫਾਈ ਕਰਨ ਦੇ ਲਈ ਇਕ ਕਾਰਜ ਯੋਜਨਾ ਤਿਆਰ ਕਰਨ ਅਤੇ ਅਪ੍ਰੈਲ, 2022 ਵਿਚ ਇਸ ਯੁੱਧ ਪੱਧਰ ‘ਤੇਸ਼ੁਰੂ ਕਰਨ ਦੇ। ਡਿਪਟੀ ਸੀਐਮ ਅੱਜ ਚੰਡੀਗੜ੍ਹ ਵਿਚ ਮਨਰੇਗਾ ਨਾਲ ਸਬੰਧਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਵੀ ਮੌਜੂਦ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਚਾਲੂ ਵਿੱਤ ਸਾਲ ਵਿਚ ਮਨਰੇਗਾ ਦੇ ਤਹਿਤ ਕਰੀਬ 750 ਕਰੋੜ ਰੁਪਏ ਦੇ ਕਾਰਜ ਕਰਵਾਏ ਗਏ ਇਸ ਵਾਰ ਸਾਲ 2022 -23 ਲਈ ਅਧਿਕਾਰੀ 1250 ਕਰੋੜ ਦੇ ਕਾਰਜ ਦਾ ਟਾਰਗੇਟ ਲੈ ਕੇ ਚੱਲਣ ਤਾਂ ਜੋ ਪੇਂਡੂ ਖੇਤਰ ਦੇ ਵੱਧ ਤੋਂ ਵੱਧ ਕੰਮ ਹੋ ਸਕਣ, ਇਸ ਨਾਲ ਮਜਦੂਰਾਂ ਨੂੰ ਵੀ ਰੁਜਗਾਰ ਮਿਲੇਗਾ। ਉਨ੍ਹਾਂ ਨੇ ਅਧਿਕਾਰੀਆਂ ਤੋਂ ਮਨਰੇਗਾ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਨਾਲ ਸਬੰਧਿਤ ਇਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾ ਵਿਚ ਕੰਮ ਕਰਨ ਨਾਲ ਸਮਾਜ ਦੇ ਵੱਡੇ ਤਬਕੇ ਨੂੰ ਲਾਭ ਹੋਵੇ ਅਤੇ ਉਨ੍ਹਾਂ ਦੇ ਜੀਵਨ ਨੂੰ ਸਹਿਜ ਤੇ ਸਰਲ ਬਨਾਉਣ ਵਿਚ ਸਹਿਯੋਗ ਮਿਲੇਗ। ਉਨ੍ਹਾਂ ਨੇ ਪੇਂਡੂ ਸਟੇਡੀਅਮਾਂ ਤੇ ਜਨਸਿਹਤ ਇੰਜੀਨੀਅਰਿੰਕ ਦੇ ਤਹਿਤ ਜਲਘਰਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਸੁਧਾਰ ਦੀ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਮਨਰੇਗਾ ਦੇ ਕੰਮਾਂ ਬਾਰੇ ਜਿਲ੍ਹਾ ਦੇ ਸਬੰਧਿਤ ਅਧਿਕਾਰੀਆਂ ਤੋਂ ਨਿਯਮਤ ਅਪਡੇਟ ਲੈਂਦੇ ਰਹਿਣ ਅਤੇ ਮਹੀਨੇ ਵਿਚ ਘੱਟ ਤੋਂ ਘੱਟ ਇਕ ਸਮੀਖਿਆ ਮੀਟਿੰਗ ਜਰੂਰ ਲੈਣ।
ਡਿਪਟੀ ਮੁੱਖ ਮੰਤਰੀ ਨੇ ਮਨਰੇਗਾ ਦੇ ਤਹਿਤ ਕੀਤੇ ਜਾਣ ਵਾਲੇ ਕੰਮਾਂ ਦੀ ਵਿਭਾਗ ਵਾਇਜ ਸਮੀਖਿਆ ਦੀ ਪਿਛਲੇ ਸਾਲ ਵਿਚ ਹੋਏ ਕਾਰਜ ਅਤੇ ਅਗਲੇ ਵਿੱਤ ਸਾਲ 2022-23 ਦੇ ਲਈ ਟਾਰਗੇਟ ਫਿਕਸ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਮਿਤ ਝਾ, ਮਹਾਨਿਦੇਸ਼ਕ ਆਰ ਸੀ ਬਿਢਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

