ਪਟਿਆਲਾ

ਪੀ.ਐਸ.ਪੀ.ਸੀ.ਐਲ. ਵਿਭਾਗ ਵਿੱਚ 850 ਅਪ੍ਰੈਟਿਸ ਕਰ ਰਹੇ ਸਿੱਖਿਆਰਥੀ ਨੂੰ ਰੈਗੂਲਰ ਕਰਨ ਸਬੰਧੀ ਡਾ. ਬਲਬੀਰ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ

ਪਟਿਆਲਾ 23 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਐਸ.ਪੀ.ਸੀ.ਐਲ. ਵਿਭਾਗ ਵਿੱਚ 850 ਅਪ੍ਰੈਟਿਸ ਕਰ ਰਹੇ ਸਿੱਖਿਆਰਥੀ ਨੂੰ ਰੈਗੂਲਰ ਕਰਨ ਸਬੰਧੀ ਐਮ.ਐਲ.ਏ. ਡਾ. ਬਲਬੀਰ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ। ਸਾਡੀ ਅਪ੍ਰੈਟਿਸ ਮਈ ਮਹੀਨੇ ਵਿੱਚ ਪੂਰੀ ਹੋ ਜਾਵੇਗੀ। ਮਈ ਤੋਂ ਬਾਅਦ ਅਸੀਂ ਬੇਰੋਜਗਾਰ ਹੋ ਜਾਂਵਾਗੇ। ਸਾਨੂੰ ਆਉਣ ਵਾਲੀਆਂ ਬਿਜਲੀ ਮਹਿਕਮੇ ਵਿੱਚ ਨਿਕਲਣ ਵਾਲੀਆਂ ਨੌਕਰੀਆਂ ਵਿੱਚ ਪਹਿਲ ਦਿੱਤੀ ਜਾਵੇ। ਪੋਸਟਾਂ ਵਿੱਚ ਪੇਪਰ ਨੂੰ ਪੂਰਨ ਤੌਰ ਤੇ ਕੈਂਸਲ ਕੀਤਾ ਜਾਵੇ ਜੀ।

ਇਸ ਮੌਕੇ ਮੰਗ ਪੱਤਰ ਵਿੱਚ ਸਰਕਾਰ ਬੇਰੁਜਗਾਰੀ ਨੂੰ ਦੂਰ ਕਰਨ ਵਿੱਚ ਸਾਡੀ ਮਦਦ ਕਰੇ। ਪੀ.ਐਸ.ਪੀ.ਸੀ.ਐਲ. ਵਿਭਾਗ ਵਿੱਚ ਜਲਦੀ ਤੋਂ ਜਲਦੀ ਪੋਸਟਾਂ ਭਰੀਆਂ ਜਾਣ, ਉਮਰ ਹੱਦ ਲੰਘਣ ਤੋਂ ਪਹਿਲਾਂ ਪਹਿਲਾਂ ਨੌਕਰੀ ਦਿੱਤੀ ਜਾਵੇ, ਇਹ ਭਰਤੀ ਪਹਿਲਾਂ ਵਾਂਗ ਬਿਨ੍ਹਾਂ ਪੇਪਰ ਤੋਂ ਅਪ੍ਰੈਟਿਸ ਮੈਰਿਟ ਆਧਾਰ ਤੇ ਹੋਵੇ ਜੀ। ਸਾਨੂੰ ਏ.ਐਲ.ਐਮ. ਦੀ ਥਾਂ ਲਾਇਨਮੈਨ ਨਿਯੁਕਤ ਕੀਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ, ਮਨਿੰਦਰ ਸਿੰਘ, ਮਲਕੀਤ ਸਿੰਘ, ਦੀਪਕ, ਕ੍ਰਿਸ਼ਨ ਕੁਮਾਰ, ਨਿਤੇਸ਼, ਇੰਦਰਜੀਤ ਸਿੰਘ, ਵਿਕਰਮਬੀਰ ਸਿੰਘ, ਬਵਨੀਸ਼, ਮਨਦੀਪ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *