ਹਰਿਆਣਾਦੇਸ਼-ਵਿਦੇਸ਼ਪੰਜਾਬ

ਹਰਿਆਣਾ ਪੁਲਿਸ ਨੇ ਨਸ਼ਾ ਤਸਕਰੀ ਦੀ ਵਾਰਦਾਤ ਨੂੰ ਨਾਕਾਮ ਕਰਦੇ ਹੋਏ 8 ਦੋਸ਼ੀ ਕੀਤੇ ਕਾਬੂ

ਉੜੀਸਾ ਤੋਂ ਲਿਆਇਆ ਜਾ ਰਿਹਾ 105 ਕਿਲੋ ਤੋਂ ਵੱਧ ਗਾਂਜਾ ਕੀਤਾ ਜਬਤ

ਚੰਡੀਗੜ੍ਹ, 28 ਮਾਰਚ (ਮਧੂਸਾਰ ਬਿਊਰੋ) – ਹਰਿਆਣਾ ਪੁਲਿਸ ਨੇ ਇੰਟਰ-ਸਟੇਟ ਨਸ਼ਾ ਤਸਕਰੀ ਵਿਚ ਸ਼ਾਮਿਲ ਇਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਝੱਜਰ ਜਿਲ੍ਹਾ ਤੋਂ ਦੋ ਮਹਿਲਾਵਾਂ ਸਮੇਤ 8 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉੜੀਸਾ ਰਾਜ ਤੋਂ ਲਿਆਇਆ ਜਾ ਰਿਹਾ 105 ਕਿਲੋ 500 ਗ੍ਰਾਮ ਗਾਂਜਾ ਵੀ ਬਰਾਮਦ ਕੀਤਾ ਹੈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਟੀਮ ਨੇ ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਫੜੇ ਗਏ ਅੱਠ ਦੋਸ਼ੀਆਂ ਦੀ ਪਹਿਚਾਣ ਬਿਹਾਰ ਨਿਵਾਸੀ ਸੋਨੂ, ਰਾਜਸਤਾਨ ਦੇ ਸਰਬਜੀਤ ਸਿੰਘ, ਜਿਲ੍ਹਾ ਸੋਨੀਪਤ ਦੇ ਰਾਕੇਸ਼ ਅਤੇ ਰਵੀ ਤੇ ਜਿਲ੍ਹਾ ਰੋਹਤਕ ਦੇ ਕੁਲਦੀਪ ਅਤੇ ਮਨਜੀਤ ਵਜੋ ਹੋਈ ਹੈ। ਗਿਰਫਤਾਰ ਦੋਵਾਂ ਮਹਿਲਾਵਾਂ ਇੰਦਰਾ ਕਲੋਨੀ ਰੋਹਤਕ ਦੀ ਰਹਿਣ ਵਾਲੀ ਹੈ, ਜੋ ਮਾਂ-ਬੇਟੀ ਹਨ।

ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਾਂਜੇ ਦੀ ਇਕ ਵੱਡੀ ਖੇਪ ਉੜੀਸਾ ਤੋਂ ਰੋਹਤਕ ਜਿਲ੍ਹੇ ਦੇ ਖੇਤਰ ਵਿਚ ਸਪਲਾਈ ਲਈ ਸਕੋਪਿਓ ਅਤੇ ਆਈ20 ਕਾਰ ਵਿਚ ਕੇਐਮਪੀ ਦੇ ਰਸਤੇ ਤੋਂ ਲਿਆਈ ਜਾ ਰਹੀ ਹੈ। ਗੁਪਤ ਸੂਚਨਾ ‘ਤੇ ਕਾਰਵਾਈ ਰਕਦੇ ਹੋਏ ਬਾਦਲੀ ਦੇ ਕੋਲ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ-ਵੇ ‘ਤੇ ਨਾਕਾ ਲਗਾ ਕੇ ਸ਼ੱਕ ਦੇ ਆਧਾਰ ‘ਤੇ ਦੋ ਵਾਹਨਾਂ ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਪੰਜ ਪੁਲਿਸ ਟੀਮ ਨੇ 5 ਕੱਟਿਆਂ ਵਿਚ 105 ਕਿਲੋ 500 ਗ੍ਰਾਮ ਗਾਂਜਾ ਲੁਕਾਇਆ ਹੋਇਆ ਮਿਲਿਆ। ਪਾਇਲਟ ਕਰ ਰਹੀ ਆਈ20 ਤੋਂ ਦੋ ਕੱਟੇ ਬਰਾਮਦ ਕੀਤੇ ਗਏ, ਜਦੋਂ ਕਿ ਸਕਾਰਪਿਓ ਵਾਹਨ ਤੋਂ ਤਿੰਨ ਕੱਟਿਆਂ ਵਿਚ ਗਾਂਜਾ ਜਬਤ ਕੀਤਾ।

ਇਹ ਵੀ ਖੁਲਾਸਾ ਹੋਇਆ ਕਿ ਤਿੰਨੋਂ ਦੋਸ਼ੀ ਮੰਜੀਤ, ਕੁਲਦੀਪ ਅਤੇ ਰਾਕੇਸ਼ ਦੇ ਖਿਲਾਫ ਹੱਤਿਆ ਦੇ ਵੱਖ-ਵੱਖ ਮਾਮਲੇ ਦਰਜ ਹਨ। ਇੰਨ੍ਹਾ ਮਾਮਲਿਆਂ ਵਿਚ ਤਿੰਨਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਉਹ ਜਮਾਨਤ ‘ਤੇ ਬਾਹਰ ਸਨ। ਗਿਰਫਤਾਰ ਦੋਸ਼ੀਆਂ ਵਿੱਚੋਂ ਇਕ ਮੰਜੀਤ ਹਰਿਆਣਾ ਪੁਲਿਸ ਦਾ ਬਰਖਾਸਤ ਕਰਮਚਾਰੀ ਜੋ 2002 ਵਿਚ ਭਰਤੀ ਹੋਇਆ ਸੀ। ਹੱਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਸ ਨੂੰ 2015 ਵਿਚ ਬਰਖਾਸਤ ਕਰ ਦਿੱਤਾ ਗਿਆ ਸੀ। ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *