ਜਨਮ ਦਿਨ ਪਰ ‘ਸ਼ੁਭ ਇੱਛਾਵਾਂ ਸਰਟੀਫਿਕੇਟ ਸਮੇਤ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ
ਅੰਮ੍ਰਿਤਸਰ (ਸੁਖਬੀਰ ਸਿੰਘ ਮਧੂਸਾਰ ਬਿਊਰੋ) ਮਾਨਯੋਗ ਮੁੱਖ ਮੰਤਰੀ, ਪੰਜਾਬ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਨੇ ਦਿਸਾਂ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆ ਨੂੰ ਉਹਨਾਂ ਦੇ ਜਨਮ ਦਿਨ “ਸ਼ੁਭ ਇੱਛਾਵਾਂ ਦੇਣ ਸਬੰਧੀ ਇੱਕ ਸਰਟੀਫਿਕੇਟ ਸਮੇਤ ਇਕ ਫੁੱਲਾਂ ਦਾ ਗੁਲਦਸਤਾ ਭੇਂਟ ਵੱਜੋ ਦਿੱਤਾ ਜਾਵੇ ਤਾਂ ਜੋ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਉੱਚਾ ਬਣਿਆ ਰਹੇ।
ਜਿਸਦੇ ਸਬੰਧ ਵਿੱਚ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਪਰ ਕਮਿਸ਼ਨਰੇਟ ਪੁਲਿਸ,
ਅੰਮ੍ਰਿਤਸਰ ਵਿੱਚ ਡਿਊਟੀ ਕਰ ਰਹੇ 35 ਪੁਲਿਸ ਕਰਮਚਾਰੀ (ਸਿਪਾਹੀ, ਮੁੱਖ ਸਿਪਾਹੀ,ਏ.ਐਸ.ਆਈ ਤੇ ਐਸ.ਆਈ) ਜਿੰਨਾਂ ਦਾ ਅੱਜ ਜਨਮ ਦਿਨ ਸੀ। ਉਹਨਾਂ ਕਰਮਚਾਰੀਆਂ ਦੀ ਪੋਸਟਿੰਗ ਨੇੜੇ ਵੱਖ-ਵੱਖ 05 ਸਥਾਨਾਂ ਜਿਵੇਂ ਪੁਲਿਸ ਲਾਈਨ, ਅੰਮ੍ਰਿਤਸਰ ਸ਼ਹਿਰ ਵਿੱਖੇ ਸ੍ਰੀ ਸੂਬਾ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ, ਥਾਣਾ ਰਣਜੀਤ ਐਵੀਨਿਊ ਵਿੱਖੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸ਼ਹਿਰ-2, ਥਾਣਾ ਸੀ ਡਵੀਜ਼ਨ, ਵਿੱਖੇ ਸ੍ਰੀ ਰਛਪਾਲ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ, ਥਾਣਾ ਇਸਲਾਮਾਬਾਦ ਵਿੱਖੇ ਸ੍ਰੀ ਜਤਿੰਦਰ ਸਿੰਘ ਮੰਡ,ਪੀ.ਪੀ.ਐਸ,ਡੀ.ਸੀ.ਪੀ ਓਪਰੇਸ਼ਨ ਅਤੇ ਦਫ਼ਤਰ ਐਕਸਾਈਜ਼ ਐਂਡ ਟੈਕਟੇਸ਼ਨ ਵਿੱਖੇ ਸ੍ਰੀਮਤੀ ਜਸਵੰਤ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਪੈਸ਼ਲ, ਅੰਮ੍ਰਿਤਸਰ ਵੱਲੋਂ ਜਾ ਕੇ ਜਨਮ ਦਿਨ ਦੀਆਂ ਸ਼ੁਭ ਇੱਛਾਵਾਂ ਸਰਟੀਫਿਕੇਟ ਸਮੇਤ ਇਕ ਫੁੱਲਾਂ ਦਾ ਗੁਲਦਸਤਾ ਪੁਲਿਸ ਕਰਮਚਾਰੀਆਂ ਨੂੰ ਭੇਂਟ ਵੱਜੋ ਦਿੱਤਾ ਗਿਆ। ਜਿਸਤੇ ਪੁਲਿਸ ਕਰਮਚਾਰੀਆਂ ਵੱਲੋਂ ਖੁਸ਼ੀ ਜਾਹਿਰ ਕੀਤੀ ਗਈ।

