ਅੰਮ੍ਰਿਤਸਰਪੰਜਾਬ

ਛੀਨਾ ਨੇ ਅਤਿ-ਆਧੁਨਿਕ ਖ਼ਾਲਸਾ ਡਾਇਗਨੌਸਟਿਕ ਲੈਬ ਦਾ ਕੀਤਾ ਉਦਘਾਟਨ

ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਕਾਲਜ ਹਦੂਦ ’ਚ ਮੁੱਖ ਮਾਰਗ ’ਤੇ ਲੈਬ ਦਾ ਕਰਵਾਇਆ ਨਿਰਮਾਣ : ਛੀਨਾ

ਕਿਹਾ : ਸਟਾਫ਼ ਦੇ ਨਾਲ ਨਾਲ ਹੁਣ ਆਮ ਲੋਕਾਂ ਨੂੰ ਵੀ ਵਾਜਬ ਰੇਟਾਂ ’ਤੇ ਮਿਲੇਗੀ ਲੈਬ ਦੀ ਸਹੂਲਤ

ਅੰਮ੍ਰਿਤਸਰ, 7 ਅਪ੍ਰੈਲ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਅਧੀਨ ਆਉਂਦੀ ਅਤਿ ਆਧੁਨਿਕ ‘ਖ਼ਾਲਸਾ ਡਾਇਗੋਨਾਸਟਿਕ ਲੈਬ’ ਦੇ ਐਕਸਟੇਸ਼ਨ ਕਾਊਂਟਰ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਸ: ਅਜ਼ਮੇਰ ਸਿੰਘ ਹੇਰ, ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਦੇ ਪ੍ਰਿੰਸੀਪਲ ਡਾ. ਆਰ. ਕੇ. ਧਵਨ ਤੇ ਹੋਰ ਪ੍ਰਿੰਸੀਪਲ ਅਤੇ ਸਟਾਫ਼ ਮੌਜ਼ੂਦ ਸੀ।

ਇਸ ਮੌਕੇ ਸ: ਛੀਨਾ ਨੇ ਗੱਲਬਾਤ ਦੱਸਿਆ ਕਿ ਉਕਤ ਲੈਬ ਜੋ ਕਿ ਕਾਲਜ ’ਚ ਪਿਛਲੇ ਕਾਫ਼ੀ ਸਮੇਂ ਤੋਂ ਸਫ਼ਲਤਾਪੂਰਵਕ ਚੱਲ ਰਹੀ ਹੈ, ਪਰ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਨਾ ਹੋਣ ਕਾਰਨ ਉਹ ਟੈਸਟ ਸਬੰਧੀ ਮੁੱਢਲੀਆਂ ਸਹੂਲਤਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ, ਜਿਸ ਨੂੰ ਧਿਆਨ ’ਚ ਰੱਖਦਿਆਂ ਖ਼ਾਲਸਾ ਮੈਨੇਜ਼ਮੈਂਟ ਨੇ ਵਿਚਾਰ ਉਪਰੰਤ ਜਨਤਾ ਨੂੰ ਫ਼ਾਇਦਾ ਦਿੰਦਿਆਂ ਕਾਲਜ ਦੇ ਨਾਲ ਇਸ ਉਕਤ ਲੈਬ ਨੂੰ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੇਂਡੂ, ਸਰਹੱਦੀ ਖੇਤਰ ਤੇ ਸ਼ਹਿਰੀ ਇਲਾਕਿਆਂ ਦੇ ਵਸਨੀਕਾਂ ਲਈ ਸੰਜੀਵਨੀ ਬੂਟੀ ਵਜੋਂ ਕਾਰਜਸ਼ੀਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਲੈਬ ’ਚ ਡਾਇਬੈਟੀਕ ਪੈਨਲ, ਲਿਪਡ ਪੈਨਲ,ਨਿਰੋਗ ਮਾਤਾ-ਪਿਤਾ ਪੈਕੇਜ਼, ਪੂਰੇ ਸਰੀਰ ਦੇ ਰੂਟੀਨ ਟੈਸਟ, ਦਾਦਾ-ਦਾਦੀ ਪੈਕੇਜ਼, ਰੈਨਲ ਫ਼ੰਕਸ਼ਨ ਟੈਸਟ ਅਤੇ ਲੀਵਰ ਫ਼ੰਕਸ਼ਨ ਟੈਸਟ ਤੋਂ ਹੱਡੀਆਂ ਦੀ ਸਿਹਤ ਵਾਸਤੇ ਅਤੇ ਹੋਰ ਵਿਸ਼ੇਸ਼ ਟੈਸਟ ਵਾਜ਼ਬ ਰੇਟਾਂ ’ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੈਬ ’ਚ ਵਿਦੇਸ਼ੀ ਆਟੋਮੈਟਿਕ ਮਸ਼ੀਨਾਂ ਦੀ ਸਹਾਇਤਾ ਨਾਲ ਟੈਸਟ ਅਤੇ ਨਮੂਨੇ ਬਿਨ੍ਹਾਂ ਮਨੁੱਖ ਦੇ ਛੂਹਣ ਦੇ ਆਧੁਨਿਕ ਯੰਤਰਾਂ ਦੁਆਰਾ ਪਰਖੇ ਜਾਂਦੇ ਹਨ।

ਇਸ ਮੌਕੇ ਡਾ. ਧਵਨ ਨੇ ਦੱਸਿਆ ਕਿ ਲੈਬ ’ਚ ਮਾਨਸਿਕ ਬਿਮਾਰੀਆਂ, ਦਿਲ ਤੇ ਕਿਡਨੀ ਅਤੇ ਚਮੜੀ ਰੋਗਾਂ ਸਬੰਧੀ ਪ੍ਰਮੁੱਖ ਬਿਮਾਰੀਆਂ ਨਾਲ ਸਬੰਧਿਤ ਨਵੀਨਤਮ ਤੇ ਵਿਸ਼ੇਸ਼ ਮਸ਼ੀਨਾਂ ਨਾਲ ਮਾਹਿਰਾਂ ਅਤੇ ਵਿਦਿਆਰਥੀਆਂ ਵੱਲੋਂ ਖੋਜ ਚਲਦੀ ਰਹਿੰਦੀ ਹੈ। ਫ਼ਾਰਮੇਸੀ ਕਾਲਜ ਵਿਖੇ ਚਲ ਰਹੇ ਪੋਸਟ ਗ੍ਰੈਜ਼ੂਏਟ ਕੋਰਸਾਂ ਲਈ ਸਥਾਪਿਤ ਕੀਤੇ ਗਏ ਇਸ ਖੋਜ਼ ਬਲਾਕ ਅਤੇ ਡਾਇਗਨੌਸਟਿਕ ਲੈਬ ’ਚ ਹਰੇਕ ਤਰ੍ਹਾਂ ਦੇ ਪੈਥੋਲੋਜੀ ਟੈਸਟ ਸੰਭਵ ਹਨ, ਜਿੱਥੇ ਇਸ ਸਹੂਲਤ ਤੋਂ ਆਮ ਲੋਕ ਵੀ ਲਾਭ ਲੈ ਸਕਣਗੇ।

ਉਨ੍ਹਾਂ ਕਿਹਾ ਕਿ ਲੈਬ ’ਚ ਸਪੇਨ ਤੋਂ ਓਲਪਸ ਹਾਈ ਰੈਗੂਲੇਸ਼ਨ ਅਲਟਰਾ ਮਾਈਕੋਸਕੋਪ ਅਤੇ ਨਾਨ ਇਨਵਰਸਿਵ ਬੀ. ਪੀ. ਮੋਨੀਟਰਿੰਗ ਮਸ਼ੀਨ ਤੋਂ ਇਲਾਵਾ ਲਾਇਓਫਿਲੈਜ਼ਰ, ਸਟੈਬਲਿਟੀ ਟੈਸਟਿੰਗ-ਆਪ੍ਰੇਟਸ, ਇਨਫ਼ਰਾਰੈੱਡ ਸਪੈਕਟ੍ਰੋਫੋਟੋਮੀਟਰ, ਹਾਈ ਪ੍ਰਫਿਓਜ਼ਨ ਥੀਨ ਲੇਅਰ ਕਰੈਮੈਟੋਗ੍ਰਾਫ਼ੀ, ਅਲਟਰਾ ਵਾਇਓਲੈਟ ਸਪੈਕਟ੍ਰੋਸਕੋਪੀ, ਡਿਫਿਊਜ਼ਨ ਸੈੱਲ, ਆਟੋਮੈਟਿਕ ਮਾਈਕ੍ਰੋਟੋਮ, ਲੈਬਟੈਲੇਟ ਪੱਚਿੰਗ ਮਸ਼ੀਨ (ਆਟੋਮੈਟਿਕ), ਥਾਈਰੈੱਡ ਆਨਾਲਾਈਜ਼ਰ ਆਦਿ ਮਸ਼ੀਨਾਂ ਮੌਜ਼ੂਦ ਹਨ ਅਤੇ ਬਹੁਤ ਹੀ ਕਿਫ਼ਾਇਤੀ ਮੁੱਲ ’ਤੇ ਲੋਕਾਂ ਨੂੰ ਟੈਸਟ ਦੀਆਂ ਸਹੂਲਤਾਂ ਘੱਟ ਰੇਟਾਂ ਤੇ ਖਾਸ ਪੈਕੇਜ਼ਾਂ ਰਾਹੀਂ ਉਪਲਬੱਧ ਕਰਵਾਈਆਂ ਗਈਆਂ ਹਨ। ਲੈਬ ’ਚ ਮੌਜ਼ੂਦ ਮਸ਼ੀਨਾਂ ਨੂੰ ਖਾਸ ਤੌਰ ’ਤੇ ਜਾਪਾਨ ਅਤੇ ਆਸਟਰੇਲੀਆਂ ਤੋਂ ਮੰਗਵਾਇਆ ਗਿਆ ਹੈ, ਜਿਸਦੇ ਵੱਲੋਂ ਮਰੀਜ਼ਾਂ ਦੇ ਖੂਨ, ਪੇਸ਼ਾਬ ਅਤੇ ਹੋਰ ਨਮੂਨਿਆਂ ਦੀ ਬਰੀਕੀ ਨਾਲ ਮੈਡੀਕਲ ਜਾਂਚ ਹੁੰਦੀ ਹੈ। ਇਸਦੇ ਇਲਾਵਾ ਮਰੀਜ਼ਾਂ ਦੀ ਸਹੂਲਤ ਲਈ ਪਹਿਲਾਂ ਹੀ ਦਵਾਈਆਂ ਦੀ ਜਾਂਚ ਲਈ ਇਕ ‘ਡਰੱਗ ਟੈਸਟਿੰਗ ਲੈਬ’ ਸਥਾਪਿਤ ਕੀਤੀ ਗਈ ਹੈ, ਜਿਸ ’ਚ ਦਵਾਈਆਂ ਅੰਦਰ ਕਿਹੜੇ-ਕਿਹੜੇ ਮਿਸ਼ਰਨ ਦੀ ਵਰਤੋਂ ਕੀਤੀ ਗਈ ਹੈ, ਸਬੰਧੀ ਆਸਾਨੀ ਨਾਲ ਪਤਾ ਲਗਾਇਆ ਜਾ ਸਕੇਗਾ।

ਇਸ ਮੌਕੇ ਜੁਆਇੰਟ ਸਕੱਤਰ ਸ. ਸਰਦੂਲ ਸਿੰਘ ਮੰਨਨ, ਮੈਂਬਰ ਪਰਮਜੀਤ ਸਿੰਘ ਬੱਲ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ, ਖ਼ਾਲਸਾ ਕਾਲਜ ਆਫ਼ ਫ਼ਿਜ਼ੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਕਮਲਜੀਤ ਕੌਰ, ਖ਼ਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ, ਕਾਲਜ ਡਿਸਪੈਂਸਰੀ ਦੇ ਇੰਚਾਰਜ਼ ਡਾ. ਚਰਨਜੀਤ ਸਿੰਘ, ਪ੍ਰੋਜੈਕਟ ਮੈਨੇਜ਼ਰ ਐਸ. ਕੇ. ਸ਼ਰਮਾ, ਅੰਡਰ ਸੈਕਟਰੀ ਡੀ. ਐਸ. ਰਟੌਲ ਤੇ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *