ਅਮਰਿੰਦਰ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਪੰਜਾਬ ਅੰਦਰ ਕਾਂਗਰਸ ਨਵੇਂ ਰੂਪ ਵਿੱਚ ਸਾਹਮਣੇ ਆਵੇਗੀ : ਵਿਸ਼ਨੂੰ ਸ਼ਰਮਾ
ਭਰਤੀ ਮੁਹਿੰਮ ਨੂੰ ਤੇਜ ਕਰਨ ਲਈ ਕੀਤੀ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ
ਪਟਿਆਲਾ, 11 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਕਾਂਗਰਸ ਪਾਰਟੀ ਹਲਕਾ ਸ਼ਹਿਰੀ ਪਟਿਆਲਾ ਦੇ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਆਖਿਆ ਹੈ ਕਿ ਅਮਰਿੰਦਰ ਰਾਜਾ ਵੜਿੰਗ ਦੇ ਸੂਬਾ ਪ੍ਰਧਾਨ ਬਣਨ ਨਾਲ ਪੰਜਾਬ ਵਿੱਚ ਕਾਂਗਰਸ ਹੋਰ ਮਜਬੂਤ ਹੋਵੇਗੀ। ਵਿਸ਼ਨੂੰ ਸ਼ਰਮਾ ਅੱਜ ਇੱਥੇ ਆਪਣੇ ਗ੍ਰਹਿ ਵਿਖੇ ਵੱਖ ਵੱਖ ਕਾਂਗਰਸੀ ਨੇਤਾਵਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੰਜਾਬ ਪ੍ਰਧਾਨ ਬਣਨ ’ਤੇ ਲੱਡੂ ਵੀ ਵੰਡੇ ਗਏ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਬਹੁਤ ਹੀ ਸੁਲਝੇ ਹੋਏ ਨੇਤਾ ਹਨ, ਜਿਨਾਂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਬੇਹਦ ਮਜਬੂਤ ਹੋਵੇਗੀ। ਉਨਾਂ ਆਖਿਆ ਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਕਾਂਗਰਸ ਮਜ਼ਬੂਤ ਹੋਵੇਗੀ ਕਿਉਂਕਿ ਬਾਜਵਾ ਸਾਹਿਬ ਨੂੰ ਲੰਬਾ ਤਜੁਰਬਾ ਹੈ। ਉਨਾਂ ਆਖਿਆ ਕਿ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਬਹੁਤ ਹੀ ਸ਼ਾਨਦਾਰ ਟੀਮ ਦਿੱਤੀ ਹੈ, ਜਿਸ ਨਾਲ ਪੰਜਾਬ ਅੰਦਰ ਨਗਰ ਨਿਗਮ ਤੇ ਲੋਕ ਸਭਾ ਚੋਣਾ ਵਿੱਚ ਹੀ ਵੱਡੀ ਜਿੱਤ ਪ੍ਰਾਪਤ ਹੋਵੇਗੀ। ਵਿਸ਼ਨੂੰ ਸ਼ਰਮਾ ਨੇ ਆਖਿਆ ਕਿ ਕਾਂਗਰਸ ਨੂੰ ਅੱਜ ਮਜ਼ਬੂਤ ਨੇਤਾਵਾਂ ਦੀ ਲੋੜ ਸੀ, ਜੋਕਿ ਹੁਣ ਪੂਰੀ ਹੋ ਗਈ ਹੈ।
ਵਿਸ਼ਨੂੰ ਸ਼ਰਮਾ ਨੇ ਇਸ ਮੌਕੇ ਜੂੜੇ ਕਾਂਗਰਸੀ ਨੇਤਾਵਾਂ ਦਾ ਉਤਸ਼ਾਹ ਵਧਾਉਂਦਿਆਂ ਉਨਾਂ ਨੂੰ ਕਾਂਗਰਸ ਦੀ ਚੱਲ ਰਹੀ ਭਰਤੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕਿਹਾ। ਉਨਾਂ ਆਖਿਆ ਕਿ ਕਾਂਗਰਸ ਦੀ ਭਰਤੀ ਬਹੁਤ ਹੀ ਤੇਜੀ ਨਾਲ ਚੱਲ ਰਹੀ ਹੈ ਤੇ ਸ਼ਹਿਰ ਪਟਿਆਲਾ ਵਿੱਚ ਕਾਂਗਰਸ ਦੇ ਪੂਰੀ ਤਰਾਂ ਪੈਰ ਜਮਾਉਣ ਲਈ ਅਸੀਂ ਤਿਆਰ ਹਾਂ। ਇਸ ਮੌਕੇ ਪਵਨ ਨਾਗਰਥ, ਗੁਰਦੇਵ ਪੂਨੀਆ ਸਾਬਕਾ ਕੌਂਸਲਰ, ਵਿਨੋਦ ਅਰੋੜਾ ਪ੍ਰਧਾਨ, ਵਿਵੇਕ ਮਲਹੋਤਰਾ, ਕੇਕੇ ਸਹਿਗਲ, ਸੂਰਜ ਗੋਗੀਆ, ਪਵਨ ਡਾਬੀ, ਡਾ. ਰਾਕੇਸ਼ ਆਰੀਅਨ, ਭੂਸ਼ਣ ਸ਼ਰਮਾ, ਕਨਦੀਪ ਕਲੌਲੀ, ਅਸ਼ੋਕ ਵਡੇਰਾ, ਮਹਿੰਦਰ ਕੁਮਾਰ, ਕਿਰਨ ਢਿੱਲੋਂ, ਭੁਪੇਸ਼ ਸ਼ਰਮਾ, ਰੋਹਿਤ ਗੁਪਤਾ, ਨਰਿੰਦਰ ਪੱਪਾ, ਹਰੀਸ਼ ਮੰਗਲਾਨੀ, ਅਨਿਲ ਸ਼ਰਮਾ, ਵਿਕਾਸ ਗਿਲ, ਸੰਦੀਪ ਕੁਮਾਰ, ਲੱਛਮਣ ਦਾਸ, ਬਲਕਾਰ, ਕਨੰੂ, ਭੂਸ਼ਣ ਸ਼ਰਮਾ, ਰਾਜਨ ਪੁਰੀ, ਬਿੱਟੂ, ਸਰਬਜੀਤ, ਰਾਜ ਕੁਮਾਰ, ਪ੍ਰਵੀਨ, ਭਗਵੰਤ ਅਤੇ ਹੋਰ ਵੀ ਬਹੁਤ ਸਾਰੇ ਸੀਨੀਅਰ ਨੇਤਾ ਹਾਜਰ ਸਨ।

