ਅੰਮ੍ਰਿਤਸਰਪੰਜਾਬ

ਸਿੱਖ ਧਰਮ, ਡਾ. ਅੰਬੇਡਕਰ ਅਤੇ ਸੰਵਿਧਾਨ: ਜਾਤਪਾਤ ਦਾ ਖ਼ਾਤਮਾ ਵਿਸ਼ੇ ’ਤੇ ਯੂਨੀਵਰਸਿਟੀ ਵਿਖੇ ਸੈਮੀਨਾਰ ਅੱਜ।

ਰਾਜਪਾਲ ਪੰਜਾਬ ਬਨ੍ਹਵਾਰੀ ਲਾਲ ਪੁਰੋਹਿਤ, ਸਾਬਕਾ ਚੀਫ਼ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਤੇ ਭਾਜਪਾ ਆਗੂ ਦੁਸ਼ਯੰਤ ਕੁਮਾਰ ਗੌਤਮ ਰੱਖਣਗੇ ਵਿਚਾਰ।

ਸੈਮੀਨਾਰ ’ਚ ਹਿੱਸਾ ਲੈਣ ਸੰਬੰਧੀ ਜਾਗਰੂਕ ਲੋਕਾਂ ’ਚ ਭਾਰੀ ਉਤਸ਼ਾਹ : ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ।

ਅੰਮ੍ਰਿਤਸਰ 12 ਅਪ੍ਰੈਲ (ਮਧੂਸਾਰ ਬਿਊਰੋ) ਸਿੱਖ ਧਰਮ, ਡਾ. ਅੰਬੇਡਕਰ ਅਤੇ ਸੰਵਿਧਾਨ: ਜਾਤਪਾਤ ਦਾ ਖ਼ਾਤਮਾ ਵਿਸ਼ੇ ’ਤੇ ਇਕ ਸੈਮੀਨਾਰ ਕਲ ਮਿਤੀ 13 ਅਪ੍ਰੈਲ ਨੂੰ 11 ਵਜੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਕੇ.ਐਸ.ਰਾਜੂ ਲੀਗਲ ਟਰੱਸਟ ਦੇ ਚੇਅਰਮੈਨ ਤੇ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ (ਸੇਵਾਮੁਕਤ) ਵੱਲੋਂ ਆਯੋਜਿਤ ਇਸ ਸੈਮੀਨਾਰ ਦੇ ਸ਼੍ਰੀ ਬਨ੍ਹਵਾਰੀ ਲਾਲ ਪੁਰੋਹਿਤ, ਮਾਨਯੋਗ ਰਾਜਪਾਲ ਪੰਜਾਬ ਅਤੇ ਯੂਟੀ-ਚੰਡੀਗੜ੍ਹ ਦੇ ਪ੍ਰਸ਼ਾਸਕ ਮੁੱਖ ਮਹਿਮਾਨ ਹੋਣਗੇ। ਮਹਿਮਾਨ ਵਜੋਂ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਦੁਸ਼ਯੰਤ ਕੁਮਾਰ ਗੌਤਮ ਅਤੇ ਮਾਨਯੋਗ ਜਸਟਿਸ (ਸੇਵਾਮੁਕਤ) ਕੇ.ਜੀ. ਬਾਲਾਕ੍ਰਿਸ਼ਨਨ, ਭਾਰਤ ਦੇ ਸਾਬਕਾ ਚੀਫ਼ ਜਸਟਿਸ ਆਪਣਾ ਭਾਸ਼ਣ ਦੇਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਬੀ.ਆਰ.ਅੰਬੇਦਕਰ ਚੇਅਰ ਜੀ.ਐਨ.ਡੀ.ਯੂ ਦੇ ਮੁਖੀ ਡਾ. ਕੁਲਦੀਪ ਕੌਰ ਵਿਸ਼ੇਸ਼ ਤੌਰ ‘ਤੇ ਆਪਣੇ ਵਿਚਾਰ ਰੱਖਣਗੇ। ਡਾ. ਜਗਮੋਹਨ ਸਿੰਘ ਰਾਜੂ ਆਈ ਏ ਐਸ ਅਤੇ ਪ੍ਰੋ: ਸਰਚਾਂਦ ਸਿੰਘ ਖਿਆਲਾ ਅਨੁਸਾਰ ਸੈਮੀਨਾਰ ’ਚ ਹਿੱਸਾ ਲੈਣ ਸੰਬੰਧੀ ਜਾਗਰੂਕ ਲੋਕਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੈਮੀਨਾਰ ’ਚ ਹਿੱਸਾ ਲੈਣ ਲਈ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *