ਅੰਮ੍ਰਿਤਸਰ

ਸਾਂਝਾ ਪੰਜਾਬ ਸਾਂਝੇ ਲੋਕ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਦਸਤਾਰ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਮਾਨਾਵਾਲਾ ਕਲਾਂ ਅਤੇ ਸਾਂਝਾ ਪੰਜਾਬ ਸਾਂਝੇ ਲੋਕ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਦਸਤਾਰ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ 5 ਸਾਲ ਤੋਂ 14 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ | ਜਿਸ ਵਿੱਚ ਪਹਿਲਾ ਸਥਾਨ ਸੁਖਬੀਰ ਸਿੰਘ, ਦੂਜਾ ਸਥਾਨ ਬ੍ਰਹਮਲੀਨ ਸਿੰਘ ਅਤੇ ਤੀਜਾ ਸਥਾਨ ਜਸ਼ਨਦੀਪ ਸਿੰਘ ਨੇ ਪ੍ਰਾਪਤ ਕੀਤਾ, ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਪਿੰਡ ਮਾਨਾਵਾਲਾ ਕਲਾਂ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਅਤੇ ਸਾਂਝਾ ਪੰਜਾਬ ਸਾਂਝੇ ਲੋਕ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਮਰਦਾਨਾ ਜੀ ਦੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਵੱਖ ਵੱਖ ਤਰ੍ਹਾਂ ਦੀਆਂ ਪ੍ਰਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ।

ਜਿਨ੍ਹਾਂ ਵਿੱਚ ਭਾਸ਼ਣ ਮੁਕਾਬਲੇ, ਸੁੰਦਰ ਦਸਤਾਰ ਸਜਾਉਣ ਮੁਕਾਬਲੇ, ਸ਼ਸਤਰ ਵਿੱਦਿਆ ਮੁਕਾਬਲੇ, ਅਥਲੈਟਿਕਸ ਮੁਕਾਬਲੇ ਅਤੇ ਧਾਰਮਿਕ ਪ੍ਰਦਰਸ਼ਨੀਆਂ ‌ਕਰਵਾਈਆਂ ਜਾਂਦੀਆਂ‌ ਹਨ। ਜੇਤੂ ‌ਬੱਚਿਆਂ ਨੂੰ ਧਾਰਮਿਕ ਕਿਤਾਬਾਂ ਇਨਾਮ ਵਜੋਂ ਦਿੱਤੀਆਂ ‌ਜਾਂਦੀਆਂ ਹਨ ਤਾਂ ਜੋ ਸਾਡੇ ਬੱਚੇ ਗੁਰ ਇਤਿਹਾਸ ਨਾਲ ਜੁੜ ਸਕਣ। ਇਸ ਮੌਕੇ ਪਹੁੰਚੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੱਚਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਨਿਹਾਲ ਕੀਤਾ। ਜਿਨ੍ਹਾਂ ਵਿੱਚ ਸ ਜਸਬੀਰ ਸਿੰਘ ਪ੍ਰਧਾਨ ਸ਼ਹੀਦ ਰਾਜਗੁਰੂ ਨਸ਼ਾ ਵਿਰੋਧੀ ਫਰੰਟ , ਭਾਈ ਪਲਵਿੰਦਰ ਸਿੰਘ ਕਥਾ ਵਾਚਕ ਮਾਨਾਵਾਲਾ ਕਲਾਂ, ਭਾਈ ਰਣਜੀਤ ਸਿੰਘ ਸਿੱਖ ਯੂਥ ਫੈਡਰੇਸ਼ਨ, ਭਾਈ ਲਖਵਿੰਦਰ ਸਿੰਘ ਮਾਨਾਂਵਾਲਾ, ਨਵਪ੍ਰੀਤ ਸਿੰਘ, ਨਿਰਮਲ ਸਿੰਘ, ਅਤੇ ਹੋਰ ਸੇਵਾਦਾਰ ਨੇ ਆਪਣੀ ਸੇਵਾ ਨਿਭਾਈ|

Leave a Reply

Your email address will not be published. Required fields are marked *