ਹਰਿਆਣਾ ਰਾਜ ਵਿਚ ਆਯੂਸ਼ਮਾਨ ਭਾਰਤ -ਹੈਲਥ ਅਤੇ ਵੈਲਨੈਸ ਕੇਂਦਰ (ਐਚਡਬਲਿਯੂਸੀ) ਦੀ ਚੌਥੀ ਵਰ੍ਹੇਗੰਢ ਮਨਾਈ ਜਾਵੇਗੀ – ਸਿਹਤ ਮੰਤਰੀ
ਰਿਆਣਾ ਦੇ ਸਾਰੇ ਏਬੀ-ਐਚਡਬਲਿਯੂਸੀ ਵਿਚ 17 ਅਪ੍ਰੈਲ, 2022 ਨੂੰ ਯੋਗ ਤੇ ਵੈਲਨੈਸ ਸੈਸ਼ਨ ਆਯੋਜਿਤ ਕੀਤੇ ਜਾਣਗੇ – ਅਨਿਲ ਵਿਜ
ਅਗਲੀ 18 ਤੋਂ 22 ਅਪ੍ਰੈਲ, 2022 ਤਕ ਬਲਾਕ ਪੱਧਰ ‘ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ – ਵਿਜ
ਚੰਡੀਗੜ੍ਹ, 16 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹ, ਹਰਿਆਣਾ ਰਾਜ ਵਿਚ ਆਯੂਸ਼ਮਾਨ ਭਾਰਤ ਹੈਲਥ ਅਤੇ ਵੈਲਨੈਸ ਕੇਂਦਰ (ਐਚਡਬਲਿਯੂਸੀ) ਦੀ ਚੌਥੀ ਵਰੇਂ੍ਹਗੰਢ ਮਨਾਈ ਜਾਵੇਗੀ। ਪੂਰੇ ਹਰਿਆਣਾ ਦੇ ਸਾਰੇ ਏਬੀ-ਐਚਡਬਲਿਯੂਸੀ ਵਿਚ 17 ਅਪ੍ਰੈਲ, 2022 ਨੂੰ ਯੋਗ ਤੇ ਵੈਲਨੈਸ ਸੈਸ਼ਨ ਆਯੋਜਿਤ ਕੀਤੇ ਜਾਣਗੇ ਅਤੇ 18 ਤੋਂ 22 ਅਪ੍ਰੈਲ, 2022 ਤਕ ਬਲਾਕ ਪੱਧਰ ‘ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਸਿਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਖੇਡ ਵਿਭਾਗ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਤਾਲਮੇਲ ਆਦਿ ਨਾਲ ਸਾਰੇ ਜਿਲ੍ਹਿਆਂ ਵਿਚ ਏਬੀ-ਐਚਡਬਲਿਯੂਸੀ ‘ਤੇ ਧਿਆਨ ਦੇਣ ਦੇ ਨਾਲ ਵੱਖ-ਵੱਖ ਸਿਹਤ ਪ੍ਰੋਗ੍ਰਾਮਾਂ ਦੇ ਬਾਰੇ ਵਿਚ ਜਾਗਰੁਕਤਾ ਪੈਦਾ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਹੈਲਥ ਅਤੇ ਵੈਲਨੈਸ ਕੇਂਦਰ ਆਯੂਸ਼ਮਾਨ ਭਾਰਤ ਦਾ ਇਕ ਪ੍ਰਮੁਖ ਘਟਕ ਹੈ, ਜਿਸ ਦੇ ਤਹਿਤ ਵਿਆਪਕ ਪ੍ਰਾਥਮਿਕ ਸਿਹਤ ਦੇਖਭਾਲ ਦੇ ਲਈ ਡਾਇਗਨੋਸਟਿਕ ਅਤੇ ਕਲੀਨਿਕ ਸੇਵਾਵਾਂ ਦੀ ਇਕ ਵਿਸਤਾਰ ਰੇਂਜ ਪ੍ਰਦਾਨ ਕਰਨ ਲਈ ਮੌਜੂਦਾ ਉੱਪ ਸਿਹਤ ਕੇਂਦਰਾਂ ਅਤੇ ਪ੍ਰਾਥਮਿਕ ਸਿਹਤ ਕੇਂਦਰਾਂ (ਪੇਂਡੂ ਪੀਐਸੀ ਅਤੇ ਸ਼ਹਿਰੀ ਪੀਐਚਸੀ) ਨੂੰ ਆਯੂਸ਼ਮਾਨ ਭਾਰਤ-ਹੈਲਥ ਅਤੇ ਵੈਲਨੈਸ ਕੇਂਦਰਾਂ (ਏਬੀ-ਐਚਡਬਲਿਯੂਸੀ) ਵਿਚ ਬਦਲਿਆ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਸ੍ਰੀ ਮਨਸੁੱਖ ਮੰਡਾਵਿਆ ਨੇ ਏਬੀ-ਐਚਡਬਲਿਯੂਸੀ ਦੀ ਚੌਥੀ ਵਰ੍ਹੇਗੰਢ ‘ਤੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਸੂਬਿਆਂ ਨੂੰ ਸੰਬੋਧਿਤ ਕੀਤਾ।
ਇਸ ਤੋਂ ਇਲਾਵਾ, ਇੰਨ੍ਹਾ ਪ੍ਰੋਗ੍ਰਾਮ ਵਿਚ ਮੌਜੂਦ ਲੋਕਾਂ ਦੇ ਲਈ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿ ਵਿਸ਼ੇਸ਼ ਹੈਲਥ ਅਆਈਡੀ ਬਨਾਉਣ ਦੀ ਸਹੂਲਤ, ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਅ ਯੋਜਨਾ (ਏਬੀ-ਪੀਐਮ-ਜੇਏਵਾਈ) ਦੇ ਤਹਿਤ ਆਯੂਸ਼ਮਾਨ ਭਾਰਤ ਕਾਰਡ ਦੇ ਪ੍ਰਾਵਧਾਨ ਨੂੰ ਸਹੂਲਤਜਨਕ ਬਨਾਉਣਾ, ਵੱਖ-ਵੱਖ ਛੂਤ ਅਤੇ ਛੂਤਕਾਰੀ ਰੋਗਾਂ ਦੀ ਰੋਕਥਾਮ ਲਈ ਲੋਕਾਂ ਵਿਚ ਸਿਹਤ ਜਾਗਰੁਕਤਾ ਵਧਾਉਣਾ, ਸਿਹਤਮੰਦ ਰਹਿਣ ਲਈ ਵੈਲਨੈਸ ਵਿਵਹਾਰ ਅਪਨਾਉਣ ਤਹਿਤ ਨਵੀਨਤਾਕਾਰੀ ਵਿਆਪਕ ਮੀਡੀਆ – ਜਾਗਰੁਕਤਾ ਗਤੀਵਿਧੀਆਂ ਰਾਹੀਂ ਜਨਤਾ ਨੂੰ ਪ੍ਰੇਰਿਤ ਕਰਨਾ, ਸ਼ੁਰੂਆਤੀ ਪੜਾਅ ‘ਤੇ ਹੀ ਬੀਮਾਰੀਆਂ ਦਾ ਪਤਾ ਲਗਾਉਣ ਲਈ ਸਕ੍ਰੀਨਿੰਗ, ਦਵਾਈਆਂ ਤੇ ਡਾਇਗਨੋਸਿਸ ਸਮੇਤ ਬੁਨਿਆਦੀ ਸਿਹਤ ਦੇਖਭਾਲ, ਸਿਹਤ ਮਾਹਰ ਦੇ ਵੱਲੋਂ ਟੇਲੀ ਟੈਲੀ – ਸੁਝਾਅ ਅਤੇ ਜਰੂਰਤ ਅਨੁਸਾਰ ਰੈਫਰਲ ਸਹੂਲਤਾਂ ਪ੍ਰਦਾਨ ਕਰਨਾ ਵੀ ਮੁੱਖ ਟੀਚਾ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕਿਹਾ ਕਿ ਮੌਜੂਦਾ ਪ੍ਰਜਨਨ ਬਾਲ ਸਿਹਤ ਸੇਵਾਵਾਂ ਤੋਂ ਇਲਾਵਾ, ਵੈਲਨੈਸ ਸੈਂਟਰਾਂ ਰਾਹੀਂ ਗੈਰ- ਛੂਤਕਾਰੀ ਰੋਗਾਂ (ਜਿਵੇਂ ਹਾਈ ਬੀਪੀ, ਡਾਇਬਿਟੀਜ, ਮੁੰਹ ਦਾ ਕੈਂਸਰ, ਸਤਨ ਕੈਂਸਰ ਅਤੇ ਸਰਵਾਈਕਲ ਕਂੈਸਰ) ਦੇ ਲਈ ਜਰੂਰੀ ਦਵਾਈਆਂ, ਡਾਇਗਨੋਸਟਿਕਸ ਅਤੇ ਉਪਚਾਰ/ਪ੍ਰਬੰਧਨ ਅਤੇ ਯੋਗ ਸਮੇਤ ਵੈਲਨੈਸ ਗਤੀਵਿਧੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਕੌਮੀ ਸਿਹਤ ਮਿਸ਼ਨ ਹਰਿਆਣਾ ਦੇ ਮਿਸ਼ਨ ਡਾਇਰੈਕਟਰ ਪ੍ਰਭਜੋਤ ਸਿੰਘ ਨੇ ਦਸਿਆ ਕਿ 16 ਅਪ੍ਰੈਲ 2022 ਤਕ ਰਾਜ ਵਿਚ ਕੁੱਲ 1150 ਆਯੂਸ਼ਮਾਨ ਭਾਰਤ – ਸਿਹਤ ਅਤੇ ਵੈਲਨੈਸ ਕੇਂਦਰ ਸੰਚਾਲਿਤ ਹੈ, ਜਿਨ੍ਹਾ ਵਿੱਚੋਂ 364 ਪੇਂਡੂ ਪ੍ਰਾਥਮਿਕ ਸਿਹਤ ਕੇਂਦਰਾਂ ਵਿਚ, 684 ਉੱਪ ਕੇਂਦਰਾਂ ਵਿਚ ਅਤੇ 102 ਸ਼ਹਿਰੀ ਪ੍ਰਾਥਮਿਕ ਸਿਹਤ ਕੇਂਦਰ ਵਿਚ ਹਨ। 200 ਉੱਪ ਸਿਹਤ ਕੇਂਦਰ ਵੀ ਚੋਣ ਕੀਤੇ ਗਏ ਹਨ, ਜਿਨ੍ਹਾ ਦੇ ਭਵਨ ਕੰਡਮ ਅਵਸਥਾ ਵਿਚ ਹੈ ਉਨ੍ਹਾ ਦਾ ਮੁੜ ਨਿਰਮਾਣ ਪ੍ਰਕ੍ਰਿਆਧੀਨ ਹੈ। ਏਸਪੀਰੇਸ਼ਨਲ ਜਿਲ੍ਹਾ ਨੁੰਹ ਵਿਚ ਅੱਜ ਤਕ 16 ਪੇਂਡ੍ਹ- ਪੀਐਚਸੀ ਅਤੇ ਸਰਕਾਰੀ ਭਵਨਾ ਵਿਚ ਮੌਜੂਦ 38 ਉੱਪ- ਕੇਂਦਰਾਂ ਨੂੰ ਐਚਡਬਲਿਯੂਸੀ ਵਿਚ ਬਦਲ ਦਿੱਤਾ ਗਿਆ ਹੈ। ਸਾਰੇ ਜਿਲ੍ਹਿਆਂ ਵਿਚ ਈ-ਸੰਜੀਵਨੀ ਟੇਲੀ-ਸੁਝਾਅ ਸੇਵਾਵਾਂ ਸ਼ੁਰੂ ਕਰ ਦਿੱਤੀ ਗਈ ਹੈ। 16 ਅਪ੍ਰੈਲ, 2022 ਤਕ ਕੁੱਲ 623521 ਟੇਲੀ-ਸੁਝਾਅ ਦਿੱਤੇ ਜਾ ਚੁੱਕੇ ਹਨ।

