ਹਰਿਆਣਾਦੇਸ਼-ਵਿਦੇਸ਼

ਹਰਿਆਣਾ ਦੇ ਕਿਸਾਨਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸ਼ਿਕਾਇਤਾਂ ਦੇ ਹੱਲ ਤਹਿਤ ਪੋਰਟਲ ਦੀ ਸ਼ੁਰੂਆਤ

ਕਿਸਾਨ ਪੋਰਟਲ ਰਾਹੀਂ ਫਸਲ ਬੀਮਾ ਨਾਲ ਸਬੰਧਿਤ ਆਪਣੀ ਸ਼ਿਕਾਹਿਤ ਦਰਜ ਕਰਵਾ ਸਕਦੇ ਹਨ – ਜੇਪੀ ਦਲਾਲ

ਸ਼ਿਕਾਇਤ ਦਰਜ ਕਰਨ ਬਾਅਦ ਕਿਸਾਨਾਂ ਨੂੰ ਇਕ ਟਿਕਟ ਨੰਬਰ ਦਿੱਤਾ ਜਾਵੇਗਾ, ਜਿਸ ਤੋਂ ਊਹ ਆਪਣੀ ਸ਼ਿਕਾਇਤ ਦੀ ਨਵੀਨਤਮ ਸਥਿਤੀ ਜਾਨ ਸਕਣਗੇ – ਦਲਾਲ

ਚੰਡੀਗੜ੍ਹ, 12 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਨੇ ਅੱਜ ਸੂਬੇ ਦੇ ਕਿਸਾਨਾਂ ਦੀ ਸਹੂਲਤ ਦੇ ਲਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਸ਼ਿਕਾਇਤਾਂ ਦੇ ਹੱਲ ਤਹਿਤ ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਦੇ ਤਹਿਤ ਕਿਸਾਨ ਪੋਰਟਲ ਰਾਹੀਂ ਕਿਤੋਂ ਵੀ ਆਪਣੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਸ਼ਿਕਾਇਤ ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਇਕ ਟਿਕਟ ਨੰਬਰ ਦਿੱਤਾ ਜਾਵੇਗਾ, ਜਿਸ ਤੋਂ ਉਹ ਆਪਣੀ ਸ਼ਿਕਾਇਤਾਂ ਦੀ ਨਵੀਨਤਮ ਸਥਿਤੀ ਵੀ ਜਾਣ ਸਕਣਗੇ।

ਸ੍ਰੀ ਦਲਾਲ ਨੇ ਕਿਹਾ ਕਿ ਰਾਜ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਸਾਲ 2016 ਤੋਂ ਲਾਗੂ ਦੀ ਜਾ ਰਹੀ ਹੈ। ਇਸ ਵਿਚ ਖਰੀਫ ਵਿਚ ਮੱਕੀ, ਕਪਾਅ, ਝੋਨਾ ਤੇ ਬਾਜਰਾ ਅਤੇ ਰਬੀ ਵਿਚ ਕਣਕ, ਜੌਂ, ਛੋਲੇ, ਸਰੋਂ ਤੇ ਸੂਰਜਮੁਖੀ ਫਸਲਾਂ ਨੂੰ ਬੀਮਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਅਧੀਨ ਖਰੀਫ 2016 ਤੋਂ ਖਰੀਫ 2021 ਤਕ ਲਗਭਗ 82.59 ਲੱਖ ਕਿਸਾਨਾਂ ਨੇ ਆਪਣੀ ਫਸਲਾਂ ਦਾ ਬੀਮਾ ਕਰਵਾਇਆ, ਜਿਸ ਵਿੱਚੋਂ ਖਰੀਫ, 2021 ਤਕ 20.80 ਲੱਖ ਕਿਸਾਨਾਂ ਨੂੰ 5139 ਕਰੋੜ ਰੁਪਏ ਦੀ ਬੀਮਾ ਕਲੇਮ ਰਕਮ ਵੰਡੀ ਗਈ। ਉਨ੍ਹਾਂ ਨੇ ਕਿਹਾ ਕਿ ਜਲਦੀ ੀ ਬੀਮਾ ਕਲੋਮ ਦੇ ਵੱਲ 100 ਕਰੋੜ ਰੁਪਏ ਦੀ ਰਕਮ ਕਿਸਾਨਾਂ ਨੂੰ ਵੰਡੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲਗਭਗ 4800 ਕਰੋੜ ਰੁਪਏ ਦਾ ਪ੍ਰੀਮੀਅਮ ਦਿੱਤਾ ਗਿਆ ਜਦੋਂ ਕਿ 5139 ਕਰੋੜ ਰੁਪਏ ਦਾ ਕਲੇਮ ਵੰਡਿਆ ਗਿਆ। ਇਸ ਤਰ੍ਹਾ 300 ਤੋਂ 400 ਕਰੋੜ ਰੁਪਏ ਦਾ ਵੱਧ ਲਾਭ ਕਿਸਾਨਾਂ ਨੂੰ ਮਿਲਿਆ, ਉੱਥੇ ਕਿਸਾਨਾਂ ਵੱਲੋਂ ਲਗਭਗ 1500 ਕਰੋੜ ਰੁਪਏ ਦਾ ਪ੍ਰੀਮੀਅਮ ਦਿੱਤਾ ਗਿਆ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਉਨ੍ਹਾਂ ਚੋਨਿੰਦਾ ਸੂਬਿਆਂ ਵਿਚ ਸ਼ਾਮਿਲ ਹੈ, ਜਿਨ੍ਹਾਂ ਵਿਚ ਬੀਮਾ ਕੰਪਨੀਆਂ ਨੇ ਕੁੱਲ ਪ੍ਰੀਮੀਅਮ, (ਜਿਸ ਵਿਚ ਕਿਸਾਨ ਦਾ ਹਿੱਸਾ, ਰਾਜ ਅਤੇ ਕੇਂਦਰ ਸਰਕਾਰ ਦੀ ਸਬਸਿਡੀ ਸ਼ਾਮਿਲ ਹੈ,) ਤੋਂ ਵੱਧ ਕਲੇਮ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਡਾਟਾ ਇਕੱਠਾ ਕਰਨ ਦੀ ਦਿਸ਼ਾ ਵਿਚ ਵਧਿਆ ਹੈ ਅਤੇ ਇਸੀ ਗੜੀ ਵਿਚ ਅੱਜ ਕਿਸਾਨਾਂ ਦੀ ਸ਼ਿਕਾਇਤਾਂ ਦੇ ਨਿਪਟਾਨ ਦੇ ਲਈ ਮੇਰੀ ਫਸਲ-ਮੇਰਾ ਬਿਊਰਾ ਵਿਚ ਗ੍ਰੀਵੇਂਸ ਨਿਪਟਾਨ ਦੇ ਮਾਡੀੀਯੂਲ ਨੂੰ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਭਵਿੱਖ ਵਿਚ ਵੀ ਮੇਰੀ ਫਸਲ -ਮੇਰਾ ਬਿਊਰਾ ਪੋਰਟਲ ‘ਤੇ ਕਿਸਾਨਾਂ ਦੀ ਸਹੂਲਤਾਂ ਲਈ ਹੋਰ ਮਾਡੀਯੂਲ/ਕਾਲਮ ਜੋੜਨ ਦਾ ਕੰਮ ਹੋਵੇਗਾ ਅਤੇ ਹੋਰ ਮੰਚਾਂ ਦੇ ਨਾਲ ਜੋੜਨ ਦਾ ਯਤਨ ਕੀਤਾ ਜਾਵੇਗਾ ਤਾਂ ਜੋ ਕਿਸਾਨ ਨੂੰ ਤੁਰੰਤ ਲਾਭ ਮਿਲ ਸਕੇ।

ਉਨ੍ਹਾਂ ਨੇ ਕਿਹਾ ਕਿ ਵਿਭਾਗ ਕਿਸਾਨਾਂ ਨਾਲ ਸਬੰਧਿਤ ਸਾਰੀ ਤਰ੍ਹਾ ਦੇ ਡਾਟਾ ਨੂੰ ਇਕ ਮੰਚ ‘ਤੇ ਇਕੱਠਾ ਕਰਨ ਲਈ ਯਤਨਸ਼ੀਲ ਹੈ ਜਿਵੇਂ ਕਿ ਬੀਮਾ ਦੇ ਪ੍ਰੀਮੀਅਮ ਭਰਨ, ਕਿਸਾਨ ਵੱਲੋਂ ਬੀਮਾ ਨਾਲ ਸਬੰਧਿਤ ਸ਼ਿਕਾਇਤ ਕਰਨ, ਬੀਮਾ ਰਿਲੀਜ ਹੋਣ ਆਦਿ ਦੀ ਜਾਣਕਾਰੀ ਇਕ ਮੰਚ ‘ਤੇ ਉਪਲਬਧ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਨਾ ਸਿਰਫ ਕਾਰਜ ਵਿਚ ਆਸਾਨੀ ਹੋਵੇਗੀ ਸਗੋ ਕਿਸਾਨਾਂ ਨੂੰ ਸਮੇਂ ‘ਤੇ ਬੀਮਾ ਲਾਭ ਵੀ ਮਿਲ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇਸ ਆਨਲਾਇਨ ਸਹੂਨਤ ਵਿਚ ਪਟਵਾਰੀ ਨਾਲ ਸਬੰਧਿਤ ਕੰਮ ਤੇ ਖਰਾਬੇ ਨਾਲ ਸਬੰਧਿਤ ਹੋਰ ਕੰਮਾਂ ਨੂੰ ਵੀ ਜੋੜਨ ਦਾ ਕੰਮ ਹੋਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਕਿਸਾਨ ਭਰਾ ਹੁਣ ਵੀ ਕਿਸੇ ਕਾਰਣ ਵਜੋ ਬੀਮਾ ਯੋਜਨਾ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ ਉਹ ਆਪਣੀ ਸ਼ਿਕਾਇਤ ਇਸ ਪੋਰਟਲ ਰਾਹੀਂ ਕਰ ਸਕਦੇ ਹਨ। ਉਨ੍ਹਾ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਆਪਣੀ ਫਸਲਾਂ ਦਾ ਬੀਮਾ ਕਰਵਾਉਣ,ਤਾਂ ਜੋ ਜੋਖਿਮ ਹੋਣ ‘ਤੇ ਯੋਜਨਾਵਾਂ ਦੇ ਤਹਿਤ ਮੁਆਵਜਾ ਮਿਲ ਸਕੇ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਲਾਂ ਨੂੰ ਬਿਹਤਰ ਸੇਵਾਵਾਂ ਦੇ ਰਿਹਾ ਹੈ ਅਤੇ ਇਹ ਬੀਮਾ ਯੋ੧ਨਾ ਕਿਸਾਨਾਂ ਦੇ ਲਈ ਵੈਕਲਪਿਕ ਤੌਰ ‘ਤੇ ਹੈ। ਇਸੀ ਤਰ੍ਹਾ, ਉਨਾਂ ਨੇ ਦਸਿਆ ਕਿ ਕਿਸਾਨਾਂ ਨੁੰ ਜੋਖਿਮ ਤੋਂ ਬਚਾਉਣ ਲਈ ਰਾਜ ਸਰਕਾਰ ਵੱਲੋਂ ਹਾਲ ਹੀ ਬਾਗਬਾਨੀ ਬੀਮਾ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਤੋਂ ਵੀ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਦੀ ਆਮਦਨੀ ਵਧਾਉਣ ਲਈ ਹਰ ਕਦਮ ਚੁੱਕਣ ਲਈ ਵਚਨਬੱਧ ਹਨ ਅਤੇ ਇਸ ਦਿਸ਼ਾ ਵਿਚ ਬੀਜ ਤੋਂ ਲੈ ਕੇ ਬਾਜਾਰ ਤਕ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾ ਦੀਆਂ ਸਬਸਿਡੀਆਂ ਦਾ ਲਾਭ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਅਤੇ ਫਸਲ ਖਰਾਬ ਹੋਣ ‘ਤੇ ਭਾਵਾਂਤਰ ਭਰਪਾਈ ਵਰਗੀ ਯੋਜਨਾ ਨੂੰ ਵੀ ਰਾਜ ਵਿਚ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਲਾਂ ਦੇ ਵਿਵਿਧੀਕਰਣ ‘ਤੇ ਆਉਣ ਅਤੇ ਘੱਟ ਪਾਣੀ ਦੀ ਲਾਗਤ ਦੇ ਤਹਿਤ ਵੱਧ ਮੁਨਾਫਾ ਵਾਲੀ ਫਸਲਾਂ ਨੂੰ ਉਗਾਉਣ। ਇਸ ਤੋਂ ਇਲਾਵਾ, ਪਸ਼ੂਪਾਲਣ, ਮੱਛੀ ਪਾਲਣ ਵੱਖ-ਵੱਖ ਤਰ੍ਹਾ ਦੀ ਸਬਜੀਆਂ ਤੇ ਫੱਲਾਂ ਦੇ ਉਤਪਾਦਨ ਤੋਂ ਇਲਾਵਾ ਹੋਰ ਵਿਕਲਪਾਂ ਨੂੰ ਅਪਨਾਉਣ ਤਾਂ ਜੋ ਕਿਸਾਨਾਂ ਦੀ ਆਮਦਨੀ ਵੱਧ ਸਕੇ। ਇਸ ਮੌਕੇ ‘ਤੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਘੱਟ ਘੱਟ ਸਹਾਇਕ ਮੁੱਲ ਤੋਂ ਵੱਧ ਦਾਮ ਬਾਜਾਰ ਵਿਚ ਮਿਲ ਰਹੇ ਹਨ ਜਿਵੇਂ ਕਿ ਸਰੋਂ 6200 ਤੋਂ ਲੈ ਕੇ 7000 ਤਕ , ਕਪਾਅ ਵੀ 10 ਤੋਂ 12 ਹਜਾਰ ਤਕ ਅਤੇ ਤੁੜਾ (ਭੂਸ) ਵੀ ਵੱਧ ਦਾਮਾਂ ‘ਤੇ ਬਾਜਾਰ ਵਿਚ ਵਿਕ ਰਿਹਾ ਹੈ, ਇਸ ਨਾਲ ਕਿਸਾਨਾਂ ਨੂੰ ਕਾਫੀ ਲਾਭ ਹੋ ਰਿਹਾ ਹੈ। ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਡਾ. ਹਰਦੀਪ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *