ਸ਼ਿਵ ਸੈਨਾ ਰਾਸ਼ਟਰੀ ਭਗਵਾਂ ਪਾਰਟੀ ਦਾ ਭਗਵਾਂ ਪਾਰਟੀ ਨੇ ਐਲਾਨੇ ਆਹੁਦੇਦਾਰ
ਅੰਮ੍ਰਿਤਸਰ 18 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼ਿਵ ਸੈਨਾ ਰਾਸ਼ਟਰੀ ਭਗਵਾਂ ਪਾਰਟੀ ਦੀ ਇਕ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਧਾਨ ਸੂਰਜ ਬਹਿਲ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੋਰਾਨ ਵਿਸ਼ੇਸ਼ ਤੌਰ ਤੇ ਰਾਸ਼ਟਰੀ ਮਹਾਂ ਸਚਿਵ ਬੀ.ਐੱਸ ਸਾਹਿਲ, ਪੰਜਾਬ ਯੁਵਾ ਪ੍ਰਧਾਨ ਹਰੀਸ਼ ਕੁਮਾਰ, ਸੰਗਠਨ ਮੰਤਰੀ ਤਰੁਨ ਸੇਠ ਤੇ ਪੰਜਾਬ ਲੀਗਲ ਐਡਵਾਈਜ਼ਰ ਪ੍ਰਵੀਨ ਟੰਡਨ ਪਹੁੰਚੇ। ਇਸ ਮੌਕੇ ਪੰਕਜ ਦਵੇਸਰ ਵੱਲੋਂ ਸਰਵ ਸੰਮਤੀ ਨਾਲ ਕ੍ਰਿਪਾਲ ਸਿੰਘ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਿਯੁੱਕਤ ਕੀਤਾ ਗਿਆ ਜਦਕਿ ਵਿਨੋਦ ਸੋਨੀ ਅਜਨਾਲਾ ਨੂੰ ਪੰਜਾਬ ਗਊ ਸੈਨਾ ਦਲ ਦਾ ਪ੍ਰਧਾਨ ਤੇ ਪਵਨ ਸਰੀਨ ਨੂੰ ਉੱਤਰ ਭਾਰਤ ਪ੍ਰਮੁੱਖ ਨਿਯੁੱਕਤ ਕੀਤਾ ਗਿਆ। ਇਸ ਮੋਕੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਨੇ ਕਿਹਾ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਨੌਜਵਾਨ ਵੱਡੀ ਗਿਣਤੀ ਵਿਚ ਸ਼ਿਵ ਸੈਨਾ ਰਾਸ਼ਟਰੀ ਭਗਵਾਂ ਪਾਰਟੀ ਨਾਲ ਜੁੜ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਵੱਡੀ ਗਿਣਤੀ ਵਿਚ ਨੋਜਵਾਨਾਂ ਦਾ ਭਗਵਾਂ ਪਾਰਟੀ ਵਿਚ ਸ਼ਾਮਿਲ ਹੋਣਾ ਸਾਬਤ ਕਰ ਰਿਹਾ ਹੈ ਇਹ ਨੋਜਵਾਨ ਸ਼ਿਵ ਸੈਨਾ ਰਾਸ਼ਟਰੀ ਭਗਵਾਂ ਪਾਰਟੀ ਨਾਲ ਜੁੜ ਕੇ ਦੇਸ਼ ਹਿੱਤ ਲਈ ਕੰਮ ਕਰਨਗੇ। ਇਸ ਮੌਕੇ ਪੰਜਾਬ ਯੁਵਾ ਪ੍ਰਵਕਤਾ ਜਤਿੰਦਰ ਕਰਨ, ਪੰਜਾਬ ਯੂਥ ਉਪ ਪ੍ਰਧਾਨ ਮੁਨੀਸ਼ ਸ਼ਰਮਾ, ਜਿਲ੍ਹਾ ਚੇਅਰਮੈਨ ਸਮੀਰ ਸ਼ਰਮਾ, ਪੰਜਾਬ ਯੁਵਾ ਪ੍ਰਭਾਰੀ ਅਭਿਸ਼ੇਕ ਜੋਸ਼ੀ, ਪੰਜਾਬ ਉਪ ਪ੍ਰਧਾਨ ਸੰਦੀਪ ਕਸ਼ਯਪ, ਪੰਜਾਬ ਉਪ ਪ੍ਰਧਾਨ ਮੁਕੇਸ਼ ਸ਼ਰਮਾ, ਪੰਜਾਬ ਉਪ ਸੰਗਠਨ ਮੰਤਰੀ ਚੇਤਨ ਸ਼ਰਮਾ, ਜਿਲ੍ਹਾ ਸੈਕਟਰੀ ਸੰਜੀਵ ਪ੍ਰਭਾਕਰ, ਯੁਵਾ ਨੇਤਾ ਅਤੁਲ ਬਾਬਾ, ਪੰਜਾਬ ਉਪ ਪ੍ਰਧਾਨ ਰੋਹਿਤ ਪਾਸੀ, ਸੰਗਠਨ ਮੰਤਰੀ ਪੰਜਾਬ ਤਰੁਣ ਸੇਠ, ਪੰਜਾਬ ਸੈਕਟਰੀ ਕਰਨ ਸੰਧੂ, ਪੰਜਾਬ ਉਪ ਸੈਕਟਰੀ ਗਗਨ ਮਸਤ, ਸੀਨੀਅਰ ਨੇਤਾ ਜਗਤਾਰ ਮਨੀ, ਜਿਲ੍ਹਾ ਉਪ ਪ੍ਰਧਾਨ ਰਮੇਸ਼, ਪੰਜਾਬ ਸਲਾਹਕਾਰ ਪੰਕਜ ਕਸ਼ਯਪ, ਪੰਜਾਬ ਉਪ ਪ੍ਰਧਾਨ ਹਿਤੇਸ਼ ਜੁਲਕਾ, ਜਿਲ੍ਹਾ ਉਪ ਪ੍ਰਧਾਨ ਅਭਿਸ਼ੇਕ ਕਾਲੀਆ, ਮਾਝਾ ਜੋਣ ਦਾ ਪ੍ਰਧਾਨ ਹਰਜਿੰਦਰ ਪਾਲ ਸ਼ਰਮਾ ਆਦਿ ਹਾਜਿਰ ਸਨ।

