ਅੰਮ੍ਰਿਤਸਰ

ਥਾਣਾ ਛੇਹਰਟਾ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਵੱਡੇ ਸਮੱਗਲਰ ਨੂੰ ਕੀਤਾ ਕਾਬੂ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ, ਮਾਣਯੋਗ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਜੀ ਵੱਲੋ ਸਮਾਜ਼ ਵਿਰੋਧੀ ਤਾਕਤਾਂ ਖਿਲਾਫ਼ ਜਾਰੀ ਹਦਾਇਤਾਂ ਅਨੁਸਾਰ ਸ੍ਰੀ ਰਛਪਾਲ ਸਿੰਘ PPS, ਡਿਪਟੀ ਕਮਿਸ਼ਨਰ ਪੁਲਿਸ, ਇੰਨਵੈਸਟੀਗੇਸਨ, ਅੰਮ੍ਰਿਤਸਰ ਤੇ ਸ੍ਰੀ ਪ੍ਰਭਜੋਤ ਸਿੰਘ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਸ੍ਰੀ ਗੁਰਵਿੰਦਰ ਸਿੰਘ PPS, ਏ.ਸੀ.ਪੀ ਵੈਸਟ, ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਛੇਹਰਟਾ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ, ਵੱਡੀ ਸਫਲਤਾਂ ਮਿਲੀ ਜਦੋ ਪੁਲਿਸ ਪਾਰਟੀ ਵੱਲੋਂ ਤਫ਼ਤੀਸ਼ ਦੌਰਾਨ ਮੁਕੱਦਮਾਂ ਉਕਤ ਵਿੱਚ ਲੋੜੀਂਦੇ ਦੋਸ਼ੀ ਜਗਜੀਤ ਸਿੰਘ ਉਰਫ ਜੱਗੀ ਨੂੰ ਖੱਦਰ ਭੰਡਾਰ ਵਾਲੀ ਗਲੀ, ਪ੍ਰਤਾਪ ਸਟੀਲ ਮਿਲ ਛੇਹਰਟਾ, ਤੋ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋ ਇੱਕ ਮੋਟਰ ਸਾਇਕਲ ਪਲਸਰ ਅਤੇ ਦੋ ਮੋਬਾਇਲ ਫੋਨ ਬ੍ਰਾਮਦ ਕੀਤੇ ਗਏ। ਇਸਤੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਸਦੇ ਇੰਕਸਾਫ ਪਰ ਇੱਕ ਹੋਰ ਡਰੋਨ ਅਤੇ ਇੱਕ ਪਿਸਟਲ 30 ਬੋਰ ਸਮੇਤ 2 ਮੈਗਜ਼ੀਨ ਸਮੇਤ 8 ਰੌਂਦ ਜਿੰਦਾ 30 ਬੋਰ ਬ੍ਰਾਮਦ ਕੀਤੇ।

Leave a Reply

Your email address will not be published. Required fields are marked *