ਮੁੱਖ ਸਕੱਤਰ ਨੇ ਕੀਤੀ ਦੋ ਵਿਭਾਗਾਂ ਦੀ 100 ਕਰੋੜ ਰੁਪਏ ਤੋਂ ਵੱਧ ਦੀ 22 ਪਰਿਯੋਜਨਾਵਾਂ ਦੀ ਸਮੀਖਿਆ
ਹਰਿਆਣਾ ਸਰਕਾਰ ਟ੍ਰੀਟੇਡ ਵੇਸਟ ਵਾਟਰ ਅਤੇ ਸੂਖਮ ਸਿੰਚਾਈ ਪਰਿਯੋਜਨਾਵਾਂ ਦੀ 35 ਯੋਜਨਾਵਾਂ ਕਰ ਰਹੀ ਹੈ ਲਾਗੂ
ਵੱਡੀ ਪਰਿਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕਰਨਾ ਰਾਜ ਸਰਕਾਰ ਦੀ ਸਰਬੋਤਮ ਪ੍ਰਾਥਮਿਕਤਾ – ਸੰਜੀਵ ਕੌਸ਼ਲ
ਚੰਡੀਗੜ੍ਹ, 27 ਅਪ੍ਰੈਲ (ਮਧੂਸਾਰ ਬਿਊਰੋ)- ਹਰਿਆਣਾ ਸਰਕਾਰ ਟ੍ਰੀਟੇਡ ਵੇਸਟ ਵਾਟਰ ਅਤੇ ਸੂਖਮ ਸਿੰਚਾਈ ਪਰਿਯੋਜਨਾਵਾਂ ਦੀ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਇਹ ਜਾਣਕਾਰੀ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਦੀ ਅਗਵਾਈ ਵਿਚ ਅੱਜ ਇੱਥੇ 100 ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਨਾਵਾਂ ਦੀ ਸਮੀਖਿਆ ਲਈ ਹੋਈ ਸਕੱਤਰਾਂ ਦੀ ਮੀਟਿੰਗ ਵਿਚ ਦਿੱਤੀ ਗਈ। ਮੀਟਿੰਗ ਵਿਚ ਦੋ ਵਿਭਾਗਾਂ ਦੀ 100 ਕਰੋੜ ਰੁਪਏ ਤੋਂ ਵੱਧ ਦੀਆਂ ਲਗਭਗ 22 ਪਰਿਯੋਜਨਾਵਾਂ ‘ਤੇ ਚਰਚਾ ਕੀਤੀ ਗਈ। ਮੁੱਖ ਸਕੱਤਰ ਨੇ ਕਿਹਾ ਕਿ ਵੱਡੀ ਪਰਿਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕਰਨਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸਰਬੋਤਮ ਪ੍ਰਾਥਮਿਕਤਾ ਹੈ। ਪ੍ਰਸਾਸ਼ਨਿਕ ਸਕੱਤਰ ਇੰਨ੍ਹਾ ਜਨ ਭਲਾਈ ਪਰਿਯੋਜਨਾਵਾਂ ਨੂੰ ਸਮੇਂਬੱਧ ਢੰਗ ਨਾਲ ਜਲਦੀ ਪੂਰਾ ਕਰਨਾ ਯਕੀਨੀ ਕਰਨ।
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਅਧਿਕਾਰੀਆਂ ਦੀ ਇਕ ਟਮੀ ਨੂੰ ਸਿੰਚਾਈ ਪਰਿਯੋਜਨਾਵਾਂ, ਵਿਸ਼ੇਸ਼ ਰੂਪ ਨਾਲ ਹੋਰ ਸੂਬਿਆਂ ਵੱਲੋਂ ਲਾਗੂ ਕੀਤੀ ਜਾ ਰਹੀ ਸੂਖਮ ਸਿੰਚਾਈ ਪਰਿਯੋਜਨਾਵਾਂ ਦਾ ਅਧਿਐਨ ਕਰਨ ਲਈ ਯਤਨ ਕਰਨੇ ਚਾਹੀਦੀੇ ਹਨ ਤਾਂ ਜੋ ਹਿੰਨ੍ਹਾ ਪਰਿਯੋਜਨਾਵਾਂ ਦੇ ਲਈ ਹੋਰ ਸੂਬਿਆਂ ਵੱਲੋਂ ਅਪਣਾਈ ਗਈ ਸਫਲ ਤਕਨੀਕਾਂ ਨੂੰ ਹਰਿਆਣਾ ਵਿਚ ਪਰਿਯੋਜਨਾਵਾਂ ਨੂੰ ਲਾਗੂ ਕਰਦੇ ਸਮੇਂ ਅਪਣਾਇਆ ਜਾ ਸਕੇ। ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਦੇਵੇਂਦਰ ਸਿੰਘ ਨੇ ਮੁੱਖ ਸਕੱਤਰ ਨੂੰ ਜਾਣੁੰ ਕਰਾਇਆ ਕਿ ਗੁਰੂਗ੍ਰਾਮ ਜਲ ਸਪਲਾਈ ਚੈਨਲ ਦੀ ਰੀਮਾਡਲਿੰਗ, ਮੇਵਾਤ ਫੀਡਰ ਨਹਿਰ ਦਾ ਨਿਰਮਾਣ, ਜੀਡਬਲਿਯੂਐਸ ਦੇ ਆਰਸੀਸੀ ਬਾਕਸ ਚੈਨਲ ਦਾ ਨਿਰਮਾਣ ਅਤੇ ਆਦਿ ਬਦਰੀ ਬੰਨ੍ਹ ਦੇ ਨਿਰਮਾਣ ਪਰਿਯੋਜਨਾਵਾਂ ਦਾ ਕਾਰਜ ਪ੍ਰਗਤੀ ‘ਤੇ ਹੈ।
ਨਗਰ ਅਤੇ ਪਿੰਡ ਨਿਯੋਜਨ ਵਿਭਾਗ ਦੀ 100 ਕਰੋੜ ਰੁਪਏ ਤੋਂ ਵੱਧ ਦੀ ਲਗਾਤ ਵਾਲੀ ਛੇ ਪ੍ਰਮੁੱਖ ਪਰਿਯੋਜਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ ਨੇ ਦਸਿਆ ਕਿ ਗੁਰੂਗ੍ਰਾਮ ਦੇ ਸੈਕਟਰ-58 ਤੋਂ 115 ਦੇ ਲਈ ਪਾਣੀ ਦੀ ਪਾਇਪ ਲਾਇਨ ਵਿਛਾਉਣ ਦਾ ਕਾਰਜ ਸੋਹਨਾ ਸੜਕ ‘ਤੇ ਵਾਟਿਕਾ ਚੌਕ ਤੋਂ ਸੀਪੀਆਰ ਦੇ ਕਲੋਵਰਲੀਫ ਤਕ ਐਨਐਚ-48, ਧਨਵਾਪੁਰ ਵਿਚ 100 ਐਮਐਲਡੀ ਸੀਵੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਮੁੱਖ ਪੰਪਿੰਗ ਸਟੇਸ਼ਨ (ਐਮਪੀਐਸ) ਦਾ ਨਿਰਮਾਣ ਕਾਰਜ ਤੇਜ ਗਤੀ ਨਾਲ ਚੱਲ ਰਿਹਾ ਹੈ। ਇਸੀ ਤਰ੍ਹਾ,ਚੰਦੂ ਬੁਢੇੜਾ ਵਿਚ 100 ਐਮਐਲਡੀ ਡਬਲਿਯੂਟੀਪੀ ਦਾ ਨਿਰਮਾਣ, ਜਾਂਚ, ਕਮੀਸ਼ਨ, ਸੰਚਾਲਨ ਤੇ ਰੱਖਰਖਾਵ ਕਾਰਜ, ਖੇਰਕੀ ਮਾਜਰਾ, ਸੈਕਟਰ-102 ਗੁਰੂਗ੍ਰਾਮ ਵਿਚ ਸ਼ੀਤਲਾ ਮਾਤਾ ਦੇਵੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਿਰਮਾ ਅਤੇ ਫਰੀਦਾਬਾਦ ਤੋਂ ਐਨਐਚ-48, ਗੁਰੂਗ੍ਰਾਮ ਤਕ ਸਾਊਥ ਪੇਰੀਫੇਰਲ ਰੋਡ ਦਾ ਅਪਗ੍ਰੇਡਸ਼ਨ ਦਾ ਕਾਰਜ ਵੀ ਤੇਜੀ ਨਾਲ ਕੀਤਾ ਜਾ ਰਿਹਾ ਹੈ।
ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਪੀ ਕੇ ਦਾਸ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਗੁਰੂਗ੍ਰਾਮ ਮਹਾਨਗਰੀ ਵਿਕਾਸ ਅਥਾਰਿਟੀ, ਗੁਰੂਗ੍ਰਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਧੀਰ ਰਾਜਪਾਲ, ਨਿਗਰਾਨੀ ਅਤੇ ਤਾਲਮੇਲ ਵਿਭਾਗ ਦੇ ਪ੍ਰਧਾਨ ਸਕੱਤਰ ਡੀ. ਸੁਰੇਸ਼ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਪੰਚਕੂਲਾ ਦੇ ਮੁੱਖ ਪ੍ਰਸਾਸ਼ਕ ਅਜੀਤ ਬਾਲਾਜੀ ਜੋਸ਼ੀ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

