ਪਟਿਆਲਾ

ਮਹਿੰਦਰਾ ਕਾਲਜ ਵਿੱਖੇ ਵੇਸਟ ਮੈਨੇਜਮੈਂਟ ਉੱਤੇ ਕਰਵਾਇਆ ਪੋਸਟਰ ਅਤੇ ਮਾਡਲ ਕੰਪੀਟੀਸ਼ਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਕਮਿਸਟਰੀ ਵਿਭਾਗ ਨੇ ਵੇਸਟ ਮੈਨੇਜਮੈਂਟ ਉੱਤੇ ਇੱਕ ਪੋਸਟਰ ਮੇਕਿੰਗ ਅਤੇ ਸਟੈਟਿਕ ਮਾਡਲ ਕੰਪੀਟਿਸ਼ਨ ਕਰਵਾਇਆ ਜਿਸ ਵਿਚ ਸੌ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਕੰਪੀਟੀਸ਼ਨ ਨੂੰ ਡਾ ਸਤਨਾਮ ਸਿੰਘ (ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਕੈਮਿਸਟਰੀ ਵਿਭਾਗ ਦੇ ਮੁਖੀ), ਰਮੇਸ਼ ਕੁਮਾਰ ਭਨੋਟ ਅਤੇ ਨਵਜੋਤ ਸਿੰਘ ਨੇ ਜੱਜ ਕੀਤਾ।

ਜੇਤੂ ਵਿਦਿਆਰਥੀਆਂ ਨੂੰ ਥਾਪਰ ਯੂਨੀਵਰਸਿਟੀ, ਪਟਿਆਲਾ ਦੇ ਪ੍ਰੋਫੈਸਰ ਡਾ ਰਵੀ ਕਿਰਨ ਭਨੋਟ ਨੇ ਇਨਾਮ ਵੰਡੇ। ਕਾਲਜ ਦੀ ਪ੍ਰਿੰਸੀਪਲ ਡਾ ਸਿਮਰਤ ਕੌਰ ਨੇ ਪਹੁੰਚੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿਚ ਜਿੱਤ ਹਾਰ ਦੀ ਪਰਵਾਹ ਕੀਤੇ ਬਿਨਾ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਅਤੇ ਗਿਆਨ ਨੂੰ ਹੋਰ ਨਿਖਾਰਦੇ ਹਨ।ਅੰਤ ਵਿੱਚ ਪ੍ਰੋਫੈਸਰ ਰਚਨਾ ਭਾਰਦਵਾਜ, ਕੈਮਿਸਟਰੀ ਵਿਭਾਗ ਦੇ ਮੁਖੀ, ਨੇ ਸਭ ਮਹਿਮਾਨਾਂ, ਜੱਜ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *