ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਨੇ ‘ਬਲੂ ਸਟਾਰ ਲਿਮਟਿਡ, ਹਿਮਾਚਲ ਪ੍ਰਦੇਸ਼, ਦਾ ਉਦਯੋਗਿਕ ਦੌਰਾ ਕੀਤਾ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਇਸ਼ਰੇ ਵਿਦਿਆਰਥੀ ਚੈਪਟਰ ਨੇ 9 ਮਈ 2022 ਨੂੰ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ‘ਬਲੂ ਸਟਾਰ ਲਿਮਟਿਡ’, ਕਾਲਾ ਅੰਬ ਹਿਮਾਚਲ ਪ੍ਰਦੇਸ਼, ਦੀ ਫੇਰੀ ਦਾ ਆਯੋਜਨ ਕੀਤਾ। ਕੁੱਲ 47 ਵਿਦਿਆਰਥੀਆਂ ਨੇ ਉਦਯੋਗਿਕ ਦੌਰੇ ਵਿੱਚ ਭਾਗ ਲਿਆ। ਪ੍ਰੋ: ਬੀ.ਐਸ. ਭੁੱਲਰ ਮੁਖੀ ਮਕੈਨੀਕਲ ਇੰਜੀਨੀਅਰਿੰਗ, ਪ੍ਰੋ: ਮਨਪ੍ਰੀਤ ਅਰੋੜਾ, ਡਾ.ਅਮਰਦੀਪ ਸਿੰਘ, ਅਤੇ ਡਾ: ਹਰਮੇਸ਼ ਕੁਮਾਰ ਨੇ ਵਿਦਿਆਰਥੀਆਂ ਨਾਲ ਸ਼ਿਰਕਤ ਕੀਤੀ | ਨਵੀਨਤਮ ਮਸ਼ੀਨਾਂ ਦੇ ਐਕਸਪੋਜਰ ਦੇ ਨਾਲ, ਵਿਦਿਆਰਥੀਆਂ ਨੇ ਆਧੁਨਿਕ ਟੈਕਨੋਲੋਜੀ ਬਾਰੇ ਜਾਣਕਾਰੀ ਹਾਸਿਲ ਕੀਤੀ ।

ਵਿਦਿਆਰਥੀਆਂ ਨੂੰ ਸਪਲਿਟ ਏ.ਸੀ. ਲਈ ਅਸੈਂਬਲੀ ਲਾਈਨ ਦੇ ਤਕਨੀਕੀ ਪਹਿਲੂਆਂ ਅਤੇ ਉਹਨਾਂ ਦੇ ਕੈਬਿਨੇਟ ਦੇ ਨਿਰਮਾਣ ਦੌਰਾਨ ਕੀਤੇ ਗਏ ਵੱਖ-ਵੱਖ ਸ਼ੀਟ ਮੈਟਲ ਆਪਰੇਸ਼ਨਾਂ ਬਾਰੇ ਜਾਣੂ ਕਰਵਾਇਆ ਗਿਆ। ਬਲੂ ਸਟਾਰ ਲਿਮਟਿਡ ਦੇ ਤਕਨੀਕੀ ਮੁਖੀ ਦੁਆਰਾ ਵਿਦਿਆਰਥੀਆਂ ਨੂੰ ਬਲੂ ਸਟਾਰ ਅਤੇ ਐਚ ਵੀ ਏ ਸੀ ਵਿੱਚ ਮੌਜੂਦਾ ਰੁਝਾਨਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਸੈਸ਼ਨ ਦਾ ਆਯੋਜਨ ਕੀਤਾ ਗਿਆ। ਰਾਜੇਸ਼ ਕੁਮਾਰ, ਸੀਨੀਅਰ ਮੈਨੇਜਰ, ਐਚ.ਆਰ, ਨੇ ਵਿਦਿਆਰਥੀਆਂ ਨੂੰ ਆਪਣਾ ਟੀਚਾ ਨਿਰਧਾਰਤ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ। ਪ੍ਰੋ: ਬੀ.ਐਸ. ਭੁੱਲਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਸਾਡੇ ਵਿਦਿਆਰਥੀਆਂ ਦੀ ਮੌਜੂਦਾ ਨਿਰਮਾਣ ਅਭਿਆਸਾਂ ਨੂੰ ਅਪਣਾਉਣ ਲਈ ਸਹਾਈ ਹੁੰਦੇ ਹਨ । ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਉਦਯੋਗ-ਅਕਾਦਮਿਕ ਆਪਸੀ ਤਾਲਮੇਲ ਨੂੰ ਵਧਾਉਣ ਦੇ ਯਤਨਾਂ ਵਜੋਂ ਅਜਿਹੇ ਦੌਰੇ ਆਯੋਜਿਤ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *