ਕੀ ਆਪ ਸਰਕਾਰ ਦਾ ਖਜ਼ਾਨਾ 8000 ਕਰੌੜ ਰੁਪਏ ਦੇ ਲਏ ਕਰਜ਼ੇ ਨਾਲ ਨਹੀਂ ਭਰਿਆ:— ਰਾਜੂ ਖੰਨਾ।
ਪੰਜ ਸਾਲਾਂ ਵਿੱਚ ਹੋਰ ਕਿੰਨਾਂ ਕਰਜ਼ਾ ਪੰਜਾਬੀਆਂ ਸਿਰ ਚੜਾਏਗੀ ਆਪ ਸਰਕਾਰ।
ਕਿਉਂ ਨਹੀਂ ਕੀਤੀਆਂ ਜਾ ਰਹੀਆਂ ਲਾਗੂ ਐਲਾਨ ਕੀਤੀਆਂ ਲੋਕ ਭਲਾਈ ਸਕੀਮਾਂ।
ਅਮਲੋਹ,15 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਜ਼ਾਨਾ ਮੰਤਰੀ ਪੰਜਾਬ ਇਹ ਦੱਸਣ ਕਿ 8000 ਕਰੌੜ ਰੁਪਏ ਦੇ ਲਏ ਕਰਜ਼ੇ ਨਾਲ ਕੀ ਖਜ਼ਾਨਾ ਅਜੇ ਭਰਿਆ ਨਹੀਂ। ਜਿਹਨਾਂ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਪੀਪੇ ਕਹਿ ਕੇ ਗੋਗਲਿਆ ਤੋਂ ਮਿੱਟੀ ਝਾੜੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਹਲਕਾ ਅਮਲੋਹ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ 50 ਦਿਨਾਂ ਦੇ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਜਿਥੇ 8000 ਕਰੌੜ ਰੁਪਏ ਦਾ ਕਰਜ਼ ਲੈ ਚੁੱਕੀ ਹੈ। ਉਥੇ ਅਜੇ ਪੰਜ ਸਾਲ ਸਰਕਾਰ ਨੇ ਸੱਤਾ ਵਿੱਚ ਰਹਿਣਾਂ,ਇਹ ਸਰਕਾਰ ਪੰਜਾਬੀਆਂ ਨੂੰ ਕਿੰਨਾ ਕਰਜ਼ਾਈ ਕਰੇਗੀ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਅੰਦਰ ਕਾਨੂੰਨੀ ਵਿਵਸਥਾ ਲੜਖੜਾ ਚੁੱਕੀ ਹੈ।ਹਰ ਦਿਨ ਥਾ ਥਾ ਗੋਲੀਆਂ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ।
ਨਸ਼ਿਆਂ ਦੇ ਖਾਤਮੇ ਦੀ ਗੱਲ ਕਰਨ ਵਾਲੀ ਆਪ ਸਰਕਾਰ ਦੱਸੇ ਕਿ ਹੁਣ ਉਹਨਾਂ ਦੇ ਰਾਜ ਵਿੱਚ 52 ਦੇ ਕਰੀਬ ਨੌਜਵਾਨ ਨਸ਼ਿਆਂ ਕਾਰਨ ਮਰ ਚੁੱਕੇ ਹਨ। ਉਹਨਾਂ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀ ਉਪਰਾਲੇ ਕੀਤੇ ਗਏ ਹਨ। ਉਹਨਾਂ ਕਿਹਾ ਕਿ ਨਾ ਤਾਂ ਅਜੇ ਤੱਕ ਕਿਸੇ ਨੌਜਵਾਨ ਨੂੰ ਸਰਕਾਰੀ ਨੌਕਰੀ ਮਿਲੀ ਹੈ,ਨਾ ਹੀ ਔਰਤਾਂ ਨੂੰ 1000 ਰੁਪਏ ਮਿਲ ਰਹੇ ਹਨ,ਨਾ ਹੀ ਕਿਸੇ ਬਜ਼ੁਰਗ ਨੂੰ 2500 ਰੁਪਏ ਕੋਈ ਪੈਨਸ਼ਨ ਮਿਲੀ ਹੈ। ਰਾਜੂ ਖੰਨਾ ਨੇ ਕਿਹਾ ਕਿ ਇਹ ਸਰਕਾਰ ਸਿਰਫ ਤੇ ਸਿਰਫ ਅਖ਼ਬਾਰੀ ਬਿਆਨ ਨਾਲ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੀ ਹੈ। ਰਾਜੂ ਖੰਨਾ ਹਲਕਾ ਅਮਲੋਹ ਦੇ ਕਿਸਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਜਿਥੇ ਇਸ ਹਲਕੇ ਅੰਦਰ ਪਿਛਲੇ ਸਮੇਂ ਵਿੱਚ ਆਲੂਆਂ ਦੇ ਹੋਏ ਵੱਡੇ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਹੀ ਦਿੱਤਾ ਗਿਆ। ਉਥੇ ਪਿਛਲੀ ਦਿਨੀਂ ਗੜੇਮਾਰੀ ਨਾਲ ਮੱਕੀ, ਸੂਰਜਮੁਖੀ,ਤੇ ਮੂੰਗੀ ਦੀ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਵੀ ਪੂਰਨ ਤੌਰ ਤੇ ਨਹੀ ਕੀਤੀ ਗਈ। ਜਿਸ ਕਾਰਨ ਸਰਕਾਰ ਪ੍ਰਤੀ ਕਿਸਾਨਾਂ ਦੀ ਵੱਡੀ ਨਰਾਜ਼ਗੀ ਦਿਖਾਈ ਦੇ ਰਹੀ ਹੈ।
ਆਪ ਸਰਕਾਰ ਵੱਲੋਂ ਦਿੱਤੇ ਜਾ ਰਹੇ ਲੋਲੀਪੋਪਾ ਤੋ ਪੰਜਾਬ ਦੇ ਵਾਸੀ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਆਪ ਸਰਕਾਰ ਤੋਂ ਦੁੱਖੀ ਹੋ ਕਿ ਸੜਕਾਂ ਤੇ ਆ ਚੁੱਕਾ ਹੈ।ਤੇ ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ। ਇਸ ਮੌਕੇ ਤੇ ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਸ਼ਰਧਾ ਸਿੰਘ ਛੰਨਾ, ਬੀਬੀ ਸਤਵਿੰਦਰ ਕੌਰ ਗਿੱਲ, ਬੀਬੀ ਗੁਰਮੀਤ ਕੌਰ ਵਿਰਕ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ,ਸੀਨੀਅਰ ਆਗੂ ਪਰਮਿੰਦਰ ਸਿੰਘ ਨੀਟਾ ਸੰਧੂ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ,ਸੁਖਮਿੰਦਰ ਸਿੰਘ ਕਾਲਾ ਅਰੌੜਾ,ਜਥੇਦਾਰ ਹਰਭਜਨ ਸਿੰਘ, ਪ੍ਰਧਾਨ ਰਣਧੀਰ ਸਿੰਘ ਬਾਗੜੀਆ, ਮੁਸਲਿਮ ਵਿੰਗ ਦੇ ਆਗੂ ਕੇਵਲ ਖਾ ਧਰਮਗੜ,ਜੀਤੀ ਸਲਾਣਾ,ਲੱਖੀ ਔਜਲਾ, ਧਰਮਪਾਲ ਭੜੀ ਪੀ ਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਹਾਜ਼ਰ ਸਨ।

