ਫੱਲਾਂ, ਸਬਜੀਆਂ *ਚ ਖਤਰਨਾਕ ਕੈਮੀਕਲਾਂ, ਸਪਰੇਆਂ ਦੀ ਵਰਤੋ ਕਰਨ ਵਾਲੇ ਤੇ ਮਿਲਾਵਟ ਖੋਰਾਂ ਖਿਲਾਫ ਕੀਤਾ ਪ੍ਰਦਰਸ਼ਨ
ਫਲਾਂ, ਸਬਜੀਆਂ *ਚੋਂ ਕੈਮੀਕਲਾਂ ਸਪਰੇਆਂ ਦੀ ਵਰਤੋ ਕਰਨ ਵਾਲੇ ਤੇ ਮਿਲਾਵਟ ਖੋਰ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ — ਕਾਕਾ
ਪਟਿਆਲਾ (ਮਧੂਸਾਰ ਬਿਊਰੋ) : ਲੋਕਾਂ ਦੀ ਤੰਦਰੁਸਤੀ ਹਿੱਤਾਂ ਨੂੰ ਧਿਆਲ *ਚ ਰੱਖ ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ *ਚ ਮਿਲਾਵਟ ਤੇ ਫੱਲਾਂ, ਸਬਜੀਆਂ *ਚੋ ਖਤਰਨਾਕ ਕੈਮੀਕਲਾਂ ਸਪਰੇਆਂ ਦੀ ਵਰਤੋ ਤੋਂ ਮੁਕੰਮਲ ਛੁਟਕਾਰਾ ਦਿਵਾਉਣ ਲਈ ਨਿਊ ਪਟਿਆਲਾ ਵੈਲਫੇਅਰ ਕਲੱਬ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਹੀ ਹੇਠ ਮਿਲਾਵਟ ਖੋਰਾਂ ਤੇ ਕੈਮੀਕਲਾਂ ਸਪਰੇਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟਖੋਰੀ ਨੂੰ ਪੰਜਾਬ ਪੱਧਰ ਤੇ ਵੱਡੀ ਤੇ ਗੰਭੀਰ ਸਮੱਸਿਆ ਦੱਸਦਿਆਂ ਕਿਹਾ ਕਿ ਮਿਲਾਵਟ ਖੋਰ ਇਨਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਹਿਰ ਪਰੋਸ ਰਹੇ ਹਨ ਜਿਹੜੇ ਕਿ ਬੇਗੁਨਾਹ ਲੋਕਾਂ ਨੂੰ ਬਿਮਾਰ ਕਰ ਮੌਤ ਦੇ ਮੂੰਹ ਤੱਕ ਲੈ ਕੇ ਜਾ ਰਹੇ ਹਨ ਮਿਲਾਵਟਖੋਰਾਂ ਨੂੰ ਸਿਰਫ ਤੇ ਸਿਰਫ ਆਪਣਾ ਵਧ ਮੁਨਾਫਾ ਹੀ ਵਿਖਾਈ ਦਿੰਦਾ ਹੈ, ਭਾਵੇਂ ਇਨ੍ਹਾਂ ਤੋਂ ਖਰੀਦੇ ਗਏ ਖਾਣ ਪੀਣ ਵਾਲੇ ਪਦਾਰਥਾਂ ਨਾਲ ਕੋਈ ਉਮਰ ਭਰ ਦਾ ਰੋਗੀ ਕਿਉਂ ਨਾ ਬਣ ਜਾਵੇ
ਇਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਇਹੋ ਜਿਹੀ ਨਜਾਇਜ ਕਮਾਈ ਕਦੇ ਸੁੱਖਾਂ ਦੀ ਪ੍ਰਾਪਤੀ ਨਹੀਂ ਕਰਵਾ ਸਕਦੀ ਜਿਹੜੀ ਲੋਕਾਂ ਨੂੰ ਬਿਮਾਰੀਆਂ ਵੰਡ ਕੇ ਕੀਤੀ ਜਾਵੇ ਬਜਾਰਾਂ *ਚ ਵਿਕਦੀਆਂ ਮਿਠਾਈਆਂ, ਸਰੋਂ ਦਾ ਤੇਲ, ਘਿਓ, ਦੁੱਧ, ਪਨੀਰ ਅਤੇ ਕਰਿਆਨਾ ਖਾਦ ਪਦਾਰਥਾਂ ਆਦਿ ਸਭ ਮਿਲਾਵਟ ਦੇ ਸ਼ਿਕਾਰ ਹਨ, ਫਲਾਂ, ਸਬਜੀਆਂ *ਚ ਕੈਮੀਕਲਾਂ ਦੀ ਵਰਤੋ ਕਰਨ ਵਾਲੇ ਤੇ ਮਿਲਾਟਵ ਖੋਰ ਪੰਜਾਬ ਦੇ ਦੁਸ਼ਮਣ ਤੇ ਵੱਡੇ ਪਾਪੀ ਗੁਨਾਹਗਾਰ ਹਨ ਜਿਹੜੇ ਤੰਦੁਰਸਤ ਪੰਜਾਬ ਦੀ ਸਿਰਜਣਾ *ਚ ਅੜਿਕਾ ਬਣਕੇ ਖੜੇ ਹਨ ਜਿਹਨਾਂ ਤੇ ਨੱਥ ਪਾਉਣਾ ਪੰਜਾਬ ਨੂੰ ਰੋਗ ਮੁਕਤ ਬਣਾਉਣਾ ਹੋਵੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਵਧ ਮੁਨਾਫੇ ਦੇ ਲਾਲਚੀਆਂ ਵਲੋਂ ਰੋਜਾਨਾ ਬਜ਼ਾਰਾਂ ਵਿੱਚ ਵੇਚੇ ਜਾਣ ਵਾਲੇ ਫੱਲਾਂ, ਸਬਜੀਆਂ ਨੂੰ ਸਮੇਂ ਤੋਂ ਪਹਿਲਾਂ ਤਿਆਰ ਕਰਨ ਲਈ ਕੀਤੇ ਜਾ ਰਹੇ ਹਾਨੀਕਾਰਕ ਟਿਕਿਆ, ਸਪਰੇਆਂ, ਕੈਮੀਕਲਾਂ, ਮਸਾਲੇ, ਦਵਾਈਆਂ ਅਤੇ ਸੰਥੈਟਿਕ ਰੰਗਾਂ ਦੀ ਵਰਤੋਂ ਕਰਨਾ ਮਨੁੱਖੀ ਸਰੀਰਾਂ ਲਈ ਬੇਹੱਦ ਘਾਤਕ ਹੈ ਜਿਸ ਨਾਲ ਕੈਂਸਰ ਵਰਗੇ ਜਾਨਲੇਵਾ ਰੋਗਾਂ ਦੇ ਲੋਕ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਦੇ ਮਾਨ ਸਰਕਾਰ ਤੋਂ ਮੰਗ ਕੀਤੀ ਮਿਲਾਵਟਖੋਰੀ ਤੇ ਫੱਲਾਂ, ਸਬਜੀਆਂ ਤੋਂ ਕੈਮੀਕਲਾਂ ਦੀ ਵਰਤੋ ਦੀ ਰੋਕਥਾਮ ਲਈ ਵਿਸ਼ੇਸ਼ ਟੀਮ ਬਣਾਈਆਂ ਜਾਣ ਇਸ ਮੌਕੇ ਕੁਲਜੀਤ ਸਿੰਘ, ਸ਼ਿਵ ਕੁਮਾਰ, ਬੱਬੂ ਸਿੰਗਲਾ, ਤਰੁਣ ਕੁਮਾਰ, ਕਵਲਜੀਤ ਸਿੰਘ, ਜੋਰਾ ਸਿੰਘ, ਨਰਿੰਦਰ ਪਾਲ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਦੀਪਕ ਕੁਮਾਰ, ਕ੍ਰਿਸ਼ਨ ਕੁਮਾਰ, ਮਾਨ ਸਿੰਘ, ਲਾਲ ਖਾਨ, ਸੰਤ ਸਿੰਘ, ਰਵੀ ਕੁਮਾਰ, ਜਗਤਾਰ ਸਿੰਘ, ਰਮਨ ਕੁਮਾਰ, ਜਗਤਾਰ ਸਿੰਘ, ਵਿਜੇ ਕੁਮਾਰ ਆਦਿ ਹਾਜਰ ਸਨ।

