ਜੰਗਲੀ ਜੀਵ ਦੇ ਰੇਂਜ ਅਫਸਰ ਵਿਕਰਮਜੀਤ ਸਿੰਘ ਭਾਦਸੋਂ ਵਿਖੇ ਅਹੁੰਦਾ ਸੰਭਾਲਣ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ
ਪਟਿਆਲਾ : (ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਸਾਥੀ ਦੀ ਹੰਗਾਮੀ ਮੀਟਿੰਗ ਰੇਂਜ ਅਫਸਰ ਵਿਕਰਮਜੀਤ ਸਿੰਘ, ਮਹਿੰਦਰ ਸਿੰਘ ਚੌਧਰੀ ਬਲਾਕ ਅਫਸਰ, ਮੈਡਮ ਗੁਰਮੀਤ ਕੌਰ ਫੋਰੈਸਟ ਗਾਰਡ ਨਾਲ ਜੰਗਲੀ ਜੀਵ ਮੁਲਾਜਮਾਂ ਤੇ ਮੁਲਾਜਮਾਂ ਅਤੇ ਡੇਲੀਵੇਜ਼ਜ਼ ਵਰਕਰਾਂ ਦੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਡੇਲੀਵੇਜਿਜ਼ ਕਰਮਚਾਰੀਆਂ ਨੂੰ ਏਰੀਆ ਦਾ ਬਕਾਇਆ ਦੇਣਾ, ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨਾ, ਵਰਦੀਆਂ ਦੇਣੀਆਂ, ਕੰਮ ਕਰਨ ਵਾਲਾ ਸਮਾਨ ਲੰਮੇ ਸਮੇਂ ਤੋਂ ਕੰਮ ਕਰਦੇ ਵਰਕਰਾਂ ਨੂੰ ਤਿਉਹਾਰੀ ਛੁੱਟੀਆਂ ਦੇਣਾ ਆਦਿ ਮੰਗਾਂ ਤੇ ਮੀਟਿੰਗ ਕੀਤੀ ਗਈ। ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਬਜਟ ਆਉਣ ਤੇ ਮੰਗਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।
ਵਿਕਰਮਜੀਤ ਸਿੰਘ ਰੇਂਜ ਅਫਸਰ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਜਿਸ ਵਿੱਚ ਕੁਲਵਿੰਦਰ ਸਿੰਘ, ਦਵਿੰਦਰ ਮਹੰਤ, ਬਲਵਿੰਦਰ ਸਿੰਘ, ਬੇਅੰਤ ਸਿੰਘ, ਬੁੱਧ ਸਿੰਘ, ਹਾਕਮ ਸਿੰਘ, ਨਿਰਮਲ ਨਿੰਮਾ ਭਾਦਸੋਂ ਪੰਡਤ, ਜੋਗਿੰਦਰ ਰਾਮ, ਅਮਰਜੀਤ ਸਿੰਘ ਧਾਲੀਵਾਲ ਆਦਿ ਆਗੂਆਂ ਨੇ ਰੇਂਜ ਅਫਸਰ ਭਾਦਸੋਂ ਨੂੰ ਜੀ ਆਇਆ ਨੂੰ ਕਿਹਾ। ਵਿਕਰਮਜੀਤ ਤੇ ਜੰਗਲੀ ਜੀਵ ਦੇ ਮੁਲਾਜਮਾਂ ਨੇ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਕਿ ਵਰਕਰਾਂ ਦੀ ਜਾਇਜ ਮੰਗਾਂ ਤੇ ਯੂਨੀਅਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

