ਸਰਾਫਾ ਬਜਾਰ 4 ਦਿਨਾਂ ਲਈ ਪੂਰਨ ਤੌਰ ਤੇ ਬੰਦ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਾਫਾ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਇੱਕ ਮੀਟਿੰਗ ਚੇਅਰਮੈਨ ਸਤੀਸ਼ ਜੈਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਸ਼ੋਕ ਗਰਗ ਨੇ ਦਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ
, ਕਿ ਗਰਮੀ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਅਗਾਮੀ 23- 24- 25 ਅਤੇ 26 ਜੂਨ ਨੂੰ 4 ਦਿਨਾਂ ਲਈ ਸਰਾਫਾ ਬਜਾਰ ਪੂਰਨ ਤੌਰ ਤੇ ਬੰਦ ਰਹੇਗਾ। ਜਿਸ ਦੌਰਾਨ ਕੋਈ ਵੀ ਕਾਰੋਬਾਰੀ ਡੀਲਿੰਗ ਨਹੀਂ ਹੋਵੇਗੀ ਤਾਂ ਜੋ ਸੋਨੇ ਦਾ ਕੰਮ ਕਰਨ ਵਾਲੇ ਕਾਰੋਬਾਰੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਇਹਨਾ ਛੁੱਟੀਆ ਦਾ ਪੂਰਨ ਤੌਰ ਤੇ ਆਨੰਦ ਮਾਣ ਸਕਣ। ਇਸ ਮੌਕੇ ਰਜਿੰਦਰ ਕੁਮਾਰ, ਨਰਿੰਦਰ ਖੰਨਾ, ਪਰਮਜੀਤ ਸਿੰਘ ਕਾਲਾ, ਤਿਲਕ ਰਾਜ, ਕੇਵਲ ਕ੍ਰਿਸ਼ਨ, ਕ੍ਰਿਸ਼ਨ ਕੁਮਾਰ, ਰਾਕੇਸ਼ ਕਟਾਰੀਆ, ਨੰਦ ਕਿਸ਼ੋਰ ਨੰਦੀ, ਰਜਿੰਦਰ ਕੁਮਾਰ, ਕੁਨਾਲ ਅੱਗਰਵਾਲ ਆਦਿ ਮੈਂਬਰ ਮੌਕੇ ਤੇ ਹਾਜਰ ਸਨ।

