ਚੋਣ ਤੇ ਚਰਚਾ! ਆਪ ਦੇ ਪੰਜਾਬ ਇੰਨਚਾਰਜ ਤੇ ਰਾਜ ਸਭਾ ਮੈਬਰ ਨੇ ਬਲਾਕ ਪ੍ਰਧਾਨਾ ਨਾਲ ਕੀਤੀ ਗੁਪਤ ਮੀਟਿੰਗ
ਨਿਗਮ ਚੋਣਾ ਵਿਚ ਸੰਗਠਨ ਦਾ ਅਹਿਮ ਰੋਲ ਹੋਏਗਾ-ਪਾਠਕ
ਪਟਿਆਲਾ, 19 ਮਈ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਪੰਜਾਬ ਇੰਨਚਾਰਜ ਅਤੇ ਮੈਂਬਰ ਰਾਜ ਸਭਾ ਡਾ ਸੰਦੀਪ ਪਾਠਕ ਨੇ ਬੀਤੇ ਦਿਨੀ ਪਟਿਆਲਾ ਸਹਿਰੀ ਦੇ ਸਮੂਹ ਬਲਾਕ ਪ੍ਰਧਾਨਾ ਅਤੇ ਯੂਥ ਆਗੂਆਂ ਨਾਲ ਗੁਪਤ ਬੈਠਕ ਕੀਤੀ। ਇਸ ਦੋਰਾਨ ਪਟਿਆਲਾ ਸਹਿਰੀ ਤੋਂ ਆਪ ਦੇ ਬਲਾਕ ਪ੍ਰਧਾਨ ਰਾਜਬੀਰ ਸਿੰਘ ਚਹਿਲ, ਜਸਵਿੰਦਰ ਰਿੰਪਾ, ਰਾਜਿੰਦਰ ਮੋਹਨ ਅਤੇ ਸੁਸੀਲ ਮਿੱਡਾ ਸਮੇਤ ਯੂਥ ਆਗੂ ਸਿਮਰਨਪ੍ਰੀਤ ਸਿੰਘ ਨਾਲ ਗਲਬਾਤ ਕਰਦਿਆਂ ਸੰਦੀਪ ਪਾਠਕ ਨੇ ਥਾਪੜਾ ਦਿੱਤਾ ਕਿ ਜਾ ਕੇ ਅਗਾਮੀ ਨਗਰ ਨਿਗਮ ਚੋਣਾ ਦੀ ਤਿਆਰੀ ਕੀਤੀ ਜਾਵੇ। ਇਸ ਦੋਰਾਨ ਉਨਾਂ ਕਿਹਾ ਕਿ ਇਨਾ ਚੋਣਾ ਵਿਚ ਸੰਗਠਨ ਦੀ ਵੀ ਅਹਿਮ ਭੂਮਿਕਾ ਹੋਏਗੀ। ਡਾ ਪਾਠਕ ਨੇ ਕਿਹਾ ਕਿ ਜਿਸ ਤਰਾਂ ਸਗਠਨ ਦੇ ਹਰ ਆਹੁਦੇਦਾਰ ਨੇ ਵਿਧਾਨ ਸਭਾ ਚੋਣਾ ਵਿਚ ਪੂਰਾ ਤਨ ਮਨ ਧਨ ਨਾਲ ਮਿਹਨਤ ਕਰਕੇ ਸਰਕਾਰ ਲਿਆਂਦੀ ਹੈ, ਉਸ ਤਰਾਂ ਪਾਰਟੀ ਦਾ ਹਰ ਵਲੰਟੀਅਰ ਇਨਾ ਨਗਰ ਨਿਗਮ ਚੋਣਾ ਵਿਚ ਵੀ ਮਿਹਨਤ ਕਰੇਗਾ।
ਡਾ ਪਾਠਕ ਨੇ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਜੋ ਵੀ ਕੰਮ ਕਰ ਹੀ ਹੇ ਅਤੇ 2 ਮਹੀਨਿਆ ਵਿਚ ਜੋ ਅਹਿਮ ਫੈਸਲੇ ਆਮ ਲੋਕਾਂ ਲਈ ਲਏ ਗਏ ਹਨ, ਉਨਾਂ ਫੈਸਲਿਆ ਬਾਰੇ ਆਮ ਾਲੋਕਾਂ ਵਿਚ ਪ੍ਰਚਾਰ ਕੀਤਾ ਜਾਵੇ। ਉਨਾਂ ਕਿਹਾ ਕਿ ਜਲਦੀ ਹੀ ਨਿਗਮ ਚੋਣਾ ਬਾਰੇ ਤਿਆਰੀ ਸੁਰੂ ਕਰ ਦਿੱਤੀ ਜਾਏਗੀ ਅਤੇ ਜਿਸ ਵੀ ਵਲੰਟੀਅਰ ਨੇ ਸਰਕਾਰ ਬਣਾਉਣ ਵਿਚ ਪਾਰਟੀ ਦੀ ਸੇਵਾ ਕੀਤੀੇ ਹੈ, ਉਸ ਨੂੰ ਮਾਣ ਸਤਿਕਾਰ ਪੂਰਾ ਦਿੱਤਾ ਜਾਏਗਾ। ਡਾ ਪਾਠਕ ਨੈ ਕਿਹਾ ਕਿ ਪੰਜਾਬ ਵਿਚ ਖਾਸ ਕਰ ਪਟਿਆਲਾ ਅੰਦਰ ਅਗਾਮੀ ਚੋਣਾ ਲਈ ਜੋ ਉਮੀਦਵਾਰ ਚੁਣ ਜਾਣੇ ਹਨ, ਉਨਾਂ ਦੀ ਚੋਣ ਵਿਚ ਸੰਗਠਨ ਆਹੁਦੇਦਾਰਾਂ ਦਾ ਅਹਿਮ ਰੋਲ ਹੋਏਗਾ। ਇਸ ਲਈ ਪਾਰਟੀ ਦਾ ਕੋਈ ਵੀ ਆਹਦੇਦਾਰ ਨਿਰਾਸ ਨਾਂ ਹੋਵੇ। ਉਨਾਂ ਕਿਹਾ ਕਿ ਪਾਰਟੀ ਹਰ ਇਕ ਵਲੰਟੀਅਰ ਅਤੇ ਆਗੂ ਤੇ ਨਿਗਾਹ ਰੱਖ ਰਹੀ ਹੈ, ਕੋਈ ਵੀ ਆਪਣੇ ਆਪ ਨੂੰ ਲਾਵਾਰਿਸ ਨਾ ਸਮਝੇ।

