ਮੁੱਖ ਮੰਤਰੀ ਮਨੋਹਰ ਲਾਲ ਨੇ ਕੁਦਰਤੀ ਖੇਤੀ ਦੇ ਪ੍ਰਮਾਣੀਕਰਣ ‘ਤੇ ਦਿੱਤਾ ਜੋਰ
ਗੁਜਰਾਤ ਦੇ ਰਾਜਪਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਵਿਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਕੀਤੀ ਚਰਚਾ
ਚੰਡੀਗੜ੍ਹ, 20 ਮਈ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੇ ਰਾਜ ਸਰਕਾਰ ਦੇ ਫੈਸਲੇ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ, ਸਗੋ ਦੇਸ਼ ਤੇ ਰਾਜ ਦੇ ਲੋਕਾਂ ਦੇ ਸਿਹਤ ਵਿਚ ਵੀ ਸੁਧਾਰ ਹੋਵੇਗਾ ਅਤੇ ਨਾਲ ਹੀ ਜਮੀਨ ਦੀ ਖਾਦ ਸ਼ਕਤੀ ਵੀ ਵਧੇਗੀ। ਉਨ੍ਹਾਂ ਨੇ ਮਿੱਟੀ ਸਿਹਤ ਜਾਂਚ ‘ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਤਸਦੀਕ ਵਰਤੋ ਲੈਬਾਂ ਰਾਹੀਂ ਕੁਦਰਤੀ ਖੇਤੀ ਦੇ ਪ੍ਰਮਾਣੀਕਰਣ ‘ਤੇ ਜੋਰ ਦਿੱਤਾ। ਉਨ੍ਹਾ ਨੇ ਅਧਿਕਾਰੀਆਂ ਨੂੰ ਅਜਿਹੀ ਲੈਬਾਂ ਨੂੰ ਵਧਾਉਣ ਦੀ ਸੰਭਾਵਨਾਵਾਂ ਤਲਾਸ਼ਨ ਦੇ ਨਿਰਦੇਸ਼ ਦਿੱਤੇ, ਜੋ ਤਰਕਸੰਗਤ ਫੀਸ ‘ਤੇ ਇਸ ਤਰ੍ਹਾ ਦੀ ਮਿੱਟੀ ਦੀ ਜਾਂਚ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕੁਦਰਤੀ ਖੇਤੀ ਦੀ ਪ੍ਰਮਾਣਕਤਾ ਬਰਕਰਾਰ ਰਹਿਣੀ ਚਾਹੀਦੀ ਹੈ ਅਤੇ ਰਾਜ ਦੇ ਨਾਗਰਿਕਾਂਨੂੰ ਮੌਜੂਦਾ ਕੁਦਰਤੀ ਉਤਪਾਦ ਮਿਲਣੇ ਚਾਹੀਦੇ ਹਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਗੁਜਰਾਤ ਦੇ ਰਾਜਪਾਲ ਸ੍ਰੀ ਅਚਾਰਿਆ ਦੇਵਵ੍ਰਤ ਨੇ ਅੱਜ ਹਰਿਆਣਾ ਨਿਵਾਸ, ਚੰਡੀਗੜ੍ਹ ਵਿਚ ਹਰਿਆਣਾ ਵਿਚ ਕੁਦਰਤੀ ਖੇਤੀ ਪ੍ਰੋਗ੍ਰਾਮ ਦੇ ਲਾਗੂ ਕਰਨ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਵੀ ਮੌਜੂਦ ਸਨ। ਗੁਜਰਾਤ ਦੇ ਰਾਜਪਾਲ ਨੇ ਵੱਖ-ਵੱਖ ਸੂਬਿਆਂ ਵਿਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਪਹਿਲ ਸ਼ੁਰੂ ਕੀਤੀ ਹੈ। ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਸਰਕਾਰ ਨੇ ਹਾਲ ਹੀ ਵਿਚ ਹਰਿਆਣਾ ਵਿਧਾਨਸਭਾ ਵਿਚ ਪੇਸ਼ ਕੀਤੇ ਗਏ ਬਜਟ ਸੈਸ਼ਨ ਵਿਚ ਵੀ ਇਸ ਦੇ ਲਈ ਬਜਟ ਦਾ ਵਿਸ਼ੇਸ਼ ਪ੍ਰਾਵਧਾਨ ਕੀਤਾ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਕ ਸਮਰਪਿਤ ਪੋਰਟਲ ਸ਼ੁਰੂ ਕੀਤਾ ਗਿਆ ਹੈ, ਜਿਸ ‘ਤੇ ਸਿਰਫ ਕੁਦਰਤੀ ਕਿਸਾਨ ਰਜਿਸਟਰਡ ਹੋਣਗੇ। ਉਨ੍ਹਾਂ ਨੇ ਕਿਹਾ ਕਿ 50 ਬਲਾਕ ਦੇ ਤਹਿਤ ਜੋ ਕਿਸਾਨ ਆਪਣਾ ਉਤਪਾਦ ਖੁਦ ਬਨਾਉਣਗੇ, ਉਨ੍ਹਾਂ ਨੇ 35000 ਰੁਪਏ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ, ਬੇਸ਼ਰਤੇ ਪਹਿਲਾਂ ਜਰੂਰੀ ਸ਼ਰਤਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵਿਭਾਗ ਵੱਲੋਂ ਕੁਦਰਤੀ ਖੇਤੀ ਦੀ ਪ੍ਰਮਾਣਕਤਾ ਦੀ ਨਿਗਰਾਨੀ ‘ਤੇ ਜੋਰ ਦਿੱਤਾ ਜਾਵੇ ਤਾਂ ਜੋ ਮੌਜੂਦਾ ਉਤਪਾਦ ਬਾਜਾਰ ਵਿਚ ਆ ਸਕਣ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਰੇਕ ਜਿਲ੍ਹੇ ਵਿਚ 25-25 ਯੁਵਾ ਕਿਸਾਨਾਂ ਨੂੰ ਤੈਨਾਲ ਕਰਨ ਦੇ ਨਿਰਦੇਸ਼ ਦਿੱਤੇ, ਜਿਨ੍ਹਾਂ ਨੂੰ ਕੁਦਰਤੀ ਖੇਤੀ ਵਿਚ ਪ੍ਰਮਾਣਕ ਸਿਖਲਾਈ ਦਿੱਤੀ ਗਈ ਹੈ। ਤਾਂ ਜੋ ਉਹ ਹੋਰ ਕਿਸਾਨਾਂ ਨੂੰ ਸਬੰਧਿਤ ਜਿਲ੍ਹੇ ਵਿਚ ਕੁਦਰਤੀ ਖੇਤੀ ਅਪਨਾਉਣ ਦੇ ਲਈ ਪ੍ਰੇਰਿਤ ਕਰ ਸਕਣ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹੋਰ ਵੱਧ ਨਵੀਨ ਤਕਨੀਕ ਦਾ ਵੀ ਪਤਾ ਲਗਾਇਆ ਜਾਵੇ, ਜਿਨ੍ਹਾਂ ਦੀ ਵਰਤੋ ਉਨ੍ਹਾ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕੁਦਰਤੀ ਖੇਤੀ ਨੂੰ ਅਪਣਾਇਆ ਹੈ ਤਾਂ ਜੋ ਇਸ ਖੇਤਰ ਵਿਚ ਵਿਵਿਧੀਕਰਣ ਅਤੇ ਨਵਾਚਾਰ ਨਾਲ-ਨਾਲ ਚਲ ਸਕਣ। ਉਨ੍ਹਾਂ ਨੇ ਹਰੇਕ ਜਿਲ੍ਹੇ ਵਿਚ ਇਕ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪ੍ਰੋਗ੍ਰਾਮ ਦੀ ਪ੍ਰਗਤੀ ਦੀ ਮੈਂਪਿੰਗ ਕੀਤੀ ਜਾ ਸਕੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੇਤੀਬਾੜੀ ਤਕਨਾਲੋਜੀ ਪ੍ਰਬੰਧਨ ਏਜੰਸੀ (ਏਟੀਐਮਏ) ਦੇ ਕਰਮਚਾਰੀਆਂ ਦੀ ਸਿਖਲਾਈ ਦੇ ਬਾਅਦ ਪ੍ਰੋਗ੍ਰਾਮ ਸ਼ੁਰੂ ਕਰਨ ਅਤੇ ਉਨ੍ਹਾਂ ਨੂੰ ਐਚਪੀ, ਗੁਜਰਾਤ ਸੂਬੇ ਦੀ ਕੁਦਰਤੀ ਖੇਤੀ ਦੇ ਮਾਡਲ ਤੋਂ ਪਰਿਚਤ ਕਰਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕੁਦਰਤੀ ਖੇਤੀ ਨੂੰ ਸਮਾਵੇਸ਼ੀ ਸਫਲਤਾ ਦੇ ਲਈ ਮਹਿਲਾ ਕਿਸਾਨਾਂ ਦੀ ਭਾਗੀਦਾਰੀ ਵਧਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿਰਫ ਸਮਰਪਿਤ ਕਰਮਚਾਰੀਆਂ ਅਤੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਵੇ। ਗੁਜਰਾਤ ਦੇ ਰਾਜਪਾਲ ਸ੍ਰੀ ਅਚਾਰਿਆ ਦੇਵਵ੍ਰਤ ਨੇ ਕਿਹਾ ਕਿ ਜੈਵਿਕ ਖੇਤੀ ਨਾਲ ਕਿਸਾਨਾਂ ਨੂੰ ਵੱਧ ਲਾਭ ਨਹੀਂ ਹੋ ਰਿਹਾ ਹੈ, ਇਸ ਲਈ ਸਾਰਿਆਂ ਨੂੰ ਕੁਦਰਤੀ ਖੇਤੀ ਨੂੰ ਅਪਨਾਉਣਾ ਚਾਹੀਦਾ ਹੈਅਤੇ ਇਸ ਨੂੰ ਪ੍ਰੋਤਸਾਹਨ ਦੇਣ ਦਾ ਫੈਸਲਾ ਹਰਿਆਣਾ ਸਰਕਾਰ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਦੇ ਗੋਬਰ ਨਾਲ ਖੇਤੀ ਹੋਵੇਗੀ, ਇਸ ਵਿਚ ਕਿਸੇ ਹੋਰ ਖਾਦ ਦੀ ਵਰਤੋ ਨਹੀਂ ਕੀਤੀ ਜਾਂਦੀ ਹੈ। ਗਾਂ ਦੇ ਗੋਰ ਨਾਲ ਬੈਕਟੀਰਿਆ ਪੈਦਾ ਹੋਣਗੇ ਅਤੇ ਇਹ ਬੈਕਟੀਰਿਆ ਕੁਦਰਤੀ ਖੇਤੀ ਨੂੰ ਸ਼ਕਤੀ ਦੇਣਗੇ। ਇਸ ਨਾਲ ਉਤਪਾਦਨ ਵਧੇਗਾ ਅਤੇ ਕਿਸਾਨਾਂ ਦੀ ਲਾਗਤਵੀ ਘੱਟ ਹੋਵੇਗੀ। ਹੋਰ ਲਾਭਾਂ ਦੇ ਨਾਲ-ਨਾਲ ਅਜਿਹੀ ਖੇਤੀਬਾੜੀ ਸਿਸਟਮਸ ਨਾਲ ਪਾਣੀ ਦੀ ਵੀ ਬਚੱਤ ਹੋਵੇਗੀ।
ਸ੍ਰੀ ਅਚਾਰਿਆ ਦੇਵਵ੍ਰਤ ਨੇ ਕਿਹਾ ਕਿ ਸਾਡਾ ਉਦੇਸ਼ ਕੁਦਰਤੀ ਖੇਤੀ ਦੀ ਸਿਖਲਾਈ ਵਿਚ ਤੇਜੀ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਸਿਖਲਾਈ ਵਾਲੇ ਕਿਸਾਨਾਂ ਇਸ ਮਿਸ਼ਨ ਵਿਚ ਸ਼ਾਮਿਲ ਹੋਣ ਦੇ ਲਈ ਹੋਰ ਲੋਕਾਂ ਦੇ ਲਈ ਸਿਖਲਾਈ ਦੇਣ ਵਜੋ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕ੍ਰਿਆ ਵਿਚ ਇਹ ਪਤਾ ਚਲਿਆ ਹੈ ਕਿ ਯੁਵਾ ਅਤੇ ਮਹਿਲਾਵਾਂ ਕੁਦਰਤੀ ਖੇਤੀ ਦੇ ਪ੍ਰਤੀ ਕਾਫੀ ਉਤਸਾਹ ਦਿਖਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਊਹ ਛੋਟੇ ਪੈਮਾਨੇ ‘ਤੇ ਕੁਦਰਤੀ ਖਤੇੀ ਸ਼ੁਰੂ ਕਰਨ ਅਤੇ ਉਸ ਦੇ ਬਾਅਦ ਜਦੋਂ ਉਹ ਖੁਦ ਜਾਦੁਈ ਨਤੀਜੇ ਦੇਖਣਗੇ ਤਾਂ ਇਸ ਨੂੰ ਵੱਡੇ ਪੈਮਾਨੇ ‘ਤੇ ਲਾਗੂ ਕਰਨ, ਪਰ ਇਸ ਦੇ ਲਈ ਪ੍ਰਮਾਣਕ ਸਿਖਲਾਈ ਚਾਹੀਦੀ ਹੈ, ਜਿਸ ਨੂੰ ਰਾਜ ਸਰਕਾਰ ਵੱਲੋਂ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ। ਉਦਘਾਟਨ ਭਾਸ਼ਨ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕੁਦਰਤੀ ਖੇਤੀ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਸਾਰੇ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾ ਨੇ ਕਿਹਾ ਕਿ ਰਾਜ ਸਰਕਾਰ ਹਰਿਆਣਾ ਵਿਚ ਕੁਦਰਤੀ ਖੇਤੀ ਦੇ ਆਪਣੇ ਪੈਟਰਨ ਨੂੰ ਲਾਗੂ ਕਰਨ ਲਈ ਹੋਰ ਸੂਬਿਆਂ ਦੇ ਵੱਖ-ਵੱਖ ਸਫਲ ਮਾਡਲਾਂ ਦਾ ਅਵਲੋਕਨ ਕਰ ਰਹੀ ਹੈ। ਸਮੀਖਿਆ ਮੀਟਿੰਗ ਦੌਰਾਨ ਕੁਦਰਤੀ ਖੇਤੀ ਦੇ ਸਫਲ ਲਾਗੂ ਕਰਨ ਦੇ ਨਾਲ-ਨਾਲ ਇਸ ਵਿਚ ਆਉਣ ਵਾਲੀ ਮੁਸ਼ਕਲਾਂ ‘ਤੇ ਵੀ ਚਰਚਾ ਹੋਈ।

