ਪੰਜਾਬਪਟਿਆਲਾ

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਦੇ ਹੁਕਮਾਂ ਖ਼ਿਲਾਫ਼ ਡੀਸੀ ਪਟਿਆਲਾ ਨੂੰ ਸੌਂਪਿਆ ਮੈਮੋਰੰਡਮ

ਨਗਰ ਨਿਗਮ ਦੇ ਫੰਡ ਵਾਪਿਸ ਲੈਣ ਦਾ AAP ਸਰਕਾਰ ਦਾ ਕਦਮ ਬਿਲਕੁਲ ਵੀ ਬਰਦਾਸ਼ਤ ਨਹੀਂ – ਪ੍ਰਨੀਤ ਕੌਰ

ਪਟਿਆਲਾ, 25 ਮਈ (ਮਧੂਸਾਰ ਬਿਊਰੋ) ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਮੇਅਰ ਅਤੇ ਕੌਂਸਲਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਤੋਂ ਵਿਕਾਸ ਫੰਡ ਵਾਪਸ ਖੋਹਣ ਦੇ ਹੁਕਮਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੂੰ ਇਕ ਮੈਮੋਰੰਡਮ ਸੌਂਪਿਆ। ਪ੍ਰਨੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਨੂੰ ਦੱਸਿਆ ਕਿ, “ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 10 ਮਈ ਨੂੰ ਦਿੱਤੇ ਇੱਕ ਹੁਕਮ ਰਾਹੀਂ ਪਿਛਲੀ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਰੁਪਏ ਦੇ ਵਿਕਾਸ ਫੰਡਾਂ ਨੂੰ ਰੋਕ ਕੇ ਸਰਕਾਰ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਹ ਫੰਡ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪਟਿਆਲਾ ਦੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਨੂੰ ਦਿੱਤੇ ਗਏ ਸਨ, ਇਨ੍ਹਾਂ ਕੰਮਾਂ ਦੇ ਟੈਂਡਰ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਵਰਕ ਆਰਡਰ ਵੀ ਪਾਸ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਇਹ ਕੰਮ ਮੁਕੰਮਲ ਨਹੀਂ ਹੋਏ ਤਾਂ ਪਟਿਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ, “ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਬਦਲੇ ਦੀ ਰਾਜਨੀਤੀ ਨਾ ਕਰਨ ਅਤੇ ਇਹ ਫੰਡ ਤੁਰੰਤ ਜਾਰੀ ਕਰਨ ਤਾਂ ਜੋ ਪਟਿਆਲਾ ਦੇ 5 ਲੱਖ ਨਾਗਰਿਕਾਂ ਦੀ ਜ਼ਿੰਦਗੀ ਨਰਕ ਨਾ ਬਣੇ।”ਪ੍ਰਨੀਤ ਕੌਰ ਨੇ ਕਿਹਾ, “ਮੈਂ ਪਟਿਆਲਾ ਦੀ ਮੇਅਰ ਅਤੇ ਸਾਡੇ ਕੌਂਸਲਰਾਂ ਨਾਲ ਮਿਲ ਕੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਆਪਣੀਆਂ ਮੰਗਾਂ ਰੱਖੀਆਂ ਹਨ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਡੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ।”
ਇਸ ਮੌਕੇ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਅਤੇ ਮੇਰ ਸੰਜੀਵ ਸ਼ਰਮਾ ਬਿੱਟੂ ਦੇ ਇਲਾਵਾ ਡਿਪਟੀ ਪੀਐਲਸੀ ਕੇ.ਕੇ. ਸ਼ਰਮਾ, ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ. ਮਲ੍ਹੋਤਰਾ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਡਿਪਟੀ ਮੇਇਰ ਵਿੰਤੀ ਸੰਗਰ, ਪੀ.ਐਲ.ਸੀ. ਬਲਾਕ ਪ੍ਰਧਾਨ ਏਵ ਪਾਰਸ਼ਦ ਵਿਜੇ ਕੂਕਾ, ਪੀਏਲਸੀ ਬਲਾਕ ਪ੍ਰਧਾਨ ਨੰਦ ਲਾਲ ਗੁਰਾਬਾ, ਜੋਨ ਇੰਚਾਰਜ ਸੁਰਿੰਦਰ ਵਾਲੀਆ, ਐਸ.ਸੀ.ਬੀ.ਸੀ. ਦੇ ਪ੍ਰਧਾਨ ਸੋਨੂੰ ਸੰਗਰ, ਕਰਣ ਗੌੜ, ਯੂਥ ਪ੍ਰਧਾਨ ਅਨੁਜ ਖੋਸਲਾ, ਯੂਥ ਪ੍ਰਧਾਨ ਨਿਖਿਲ ਕਾਕਾ, ਸੰਦੀਪ ਮਲਹੋਤਰਾ, ਪਾਰਸ਼ਦ ਹਰੀਸ਼ ਨਾਗਪਾਲ ਗਿੰਨੀ, ਅਤੁਲ ਜੋਸ਼ੀ, ਪ੍ਰੋਮਿਲਾ ਮਹਿਤਾ, ਜੇਰਨੈਲ ਸਿੰਘ, ਹੈਪੀ ਵਰਮਾ, ਨਿਖਿਲ ਬਾਤਿਸ਼ ਸ਼ੇਰੂ, ਹਰੀਸ਼ ਕਪੂਰ, ਸ਼ੰਮੀ ਡੈਂਟਰ, ਗੋਪੀ ਰੰਗੀਲਾ, ਸੰਜੇ ਸ਼ਰਮਾ, ਰੂਪ ਕੁਮਾਰ, ਪੀਐਲਸੀ ਸਕੱਤਰ ਪ੍ਰੋ. ਸ਼ਮਿੰਦਰ ਸਿੰਘ, ਹਰਦੇਵ ਸਿੰਘ ਬੱਲੀ, ਜਸਵਿੰਦਰ ਜੁਲਕਾਂ, ਬਲਵਿੰਦਰ ਗਰੇਵਾਲ, ਵਿੱਕੀ ਅਰੋੜਾ, ਮਨੀਸ਼ਾ ਉੱਪਲ, ਸੂਰਜ ਮਦਾਨ, ਨਰਿੰਦਰ ਸਹਿਗਲ, ਤਲਵਿੰਦਰ ਲੱਕੀ, ਬਿੰਦਰਾ, ਵਿਜੇ ਗੁਪਤਾ ਘੁੱਗੀ, ਪੱਪੂ ਅਨਾਊਂਸਰ, ਕੈਪਟਨ ਸੁਰਮੁੱਖ ਸਿੰਘ, ਮੁਨੀਸ਼ ਸੋਨੀ, ਨਕੁਲ ਸੋਫਤ, ਹਰਭਜਨ ਸਿੰਘ ਲੱਛਮੀ, ਡਾ. ਰਾਕੇਸ਼ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਪੀ.ਐਲ.ਸੀ ਅਤੇ ਭਾਜਪਾ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *