ਹਰਿਆਣਾ

ਰਿਸ਼ਵਤ ਮਾਮਲਾ : ਫਰਾਰ ਚੱਲ ਰਿਹਾ ਜੇਲ੍ਹ ਸੁਪਰਡੈਂਟ ਗਿ੍ਰਫਤਾਰ

ਚੰਡੀਗੜ੍ਹ 30 ਮਈ (ਨਾਗਪਾਲ/ਮਧੂਸਾਰ ਬਿਊਰੋ) ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਨਾਰਨੌਲ ਜਿਲ੍ਹੇ ਦੇ ਕੋਰਟ ਪਰਿਸਰ ਵਿਚ ਸਰੰਡਰ ਕਰਨ ਬਾਅਦ ਰਿਸ਼ਵਤ ਲੈਣ ਦੇ ਦੋਸ਼ ਵਿਚ ਫਰਾਰ ਚੱਲ ਰਹੇ ਜੇਲ ਸੁਪਰਡੈਂਟ ਅਨਿਲ ਕੁਮਾਰ ਨੂੰ ਗਿਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਿਵਾੜੀ ਜੇਲ ਸੁਪਰਡੈਂਟ ਦੋਸ਼ੀ ਅਨਿਲ ਕੁਮਾਰ ਜਿਸ ਦੇ ਕੋਲ ਨਾਰਨੌਲ ਜੇਲ ਦਾ ਵੀ ਵੱਧ ਕਾਰਜਭਾਰ ਸੀ, ਨੂੰ ਅਦਾਲਤ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ 18 ਅਪ੍ਰੈਲ, 2022 ਨੂ ਵਾਂਟੇਡ ਅਪਰਾਧੀ ਅੇਲਾਨ ਕੀਤਾ ਸੀ। ਇਸ ਤੋਂ ਪਹਿਲਾਂ ਉਸ ਨੇ ਅਗਰਿਮ ਜਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਇੱਥੇ ਤਕ ਕਿ ਸੁਪਰੀਮ ਕੋਰਟ ਵਿਚ ਵੀ ਬਿਨੈ ਕੀਤਾ ਸੀ, ਪਰ ਵਿਜੀਲੈਂਸ ਬਿਊਰੋ ਵੱਲੋਂ ਇਸ ਹਾਈ ਪ੍ਰੋਫਾਇਲ ਮਾਮਲੇ ਵਿਚ ਸਹੀ ਪੈਰਵੀ ਅਤੇ ਫਾਲੋਅੱਪ ਕਾਰਵਾਈ ਕਾਰਨ ਇਸ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਦੋਸ਼ੀ ਨੂੰ ਗਿਰਫਤਾਰ ਕਰਨ ਲਈ ਰੇਡ ਕੀਤੀ ਜਾ ਰਹੀ ਸੀ।

ਅਨਿਲ ਕੁਮਾਰ ‘ਤੇ ਜੇਲ ਪਰਿਸਰ, ਰਿਵਾੜੀ ਵਿਚ ਜੇਲ ਦੇ ਕੈਦੀਆਂ ਨੂੰ ਸਹੂਲਤ ਮਹੁਇਆ ਕਰਾਉਣ ਲਈ ਦੋ ਸੁਬੋਰਡੀਨੇਟਾਂ ਰਾਹੀਂ ਰਿਸ਼ਵਤ ਮੰਗਣ ਦਾ ਦੋਸ਼ ਸੀ।
ਨਾਰਨੌਲ ਅਤੇ ਰਿਵਾੜ. ਦੋਵਾਂ ਜੇਲਾਂ ਵਿਚ ਦੋਸ਼ੀਆਂ ਤੋਂ ਪੈਸੇ ਲੈਣ ਦੀ ਵਿਵਸਥਾ ਲੰਬੇ ਸਮੇਂ ਤੋਂ ਚਲ ਰਹੀ ਸੀ, ਜਿਸ ਦੀ ਜਾਣਕਾਰੀ ਵਿਜੀਲੈਂਸ ਬਿਊਰੋ ਨੂੰ ਮਿਲੀ ਸੀ। ਇਸੀ ਯੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਬਿਊਰੋ ਦੀ ਟੀਮ ਨੇ 9 ਦਸੰਬਰ, 2021 ਨੂੰ ਨਾਰਨੌਲ ਜੇਲ ਪਰਿਸਰ ਵਿਚ ਛਾਪੇਮਾਰੀ ਕਰ ਜੇਲ ਵਾਰਡਨ ਰਾਜਨ ਨੂੰ ਕੁਖਿਆਤ ਗੈਂਗਸਟਰ ਦੇ ਗੁਰਗੇ ਸੰਦੀਪ ਦੇ ਭਰਾ ਹੰਸਰਾਜ ਤੋਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੀਹੱਥ ਕਾਬੂ ਕੀਤਾ ਸੀ। ਛਾਪੇਮਾਰੀ ਦੌਰਾਨ ਇਕ ਹੋਰ ਜੇਲ ਵਾਰਡਨ ਗਜੇ ਸਿੰਘ ਨੂੰ ਵੀ ਰਿਸ਼ਵਤਖੋਰੀ ਵਿਚ ਸ਼ਾਮਿਲ ਹੋਣ ਦੇ ਦੋਸ਼ ਵਿਚ ਗਿਰਫਤਾਰ ਕੀਤਾ ਗਿਆ ਸੀ। ਜਾਂਚ ਦੌਰਾਨ ਪਤਾ ਚਲਿਆ ਕਿ ਦੋਵਾਂ ਜੇਲ ਵਾਰਡਨ ਨੇ ਜੇਲ ਸੁਪਰਡੈਂਟ ਅਨਿਲ ਕੁਮਾਰ ਦੇ ਨਿਰਦੇਸ਼ ‘ਤੇ ਕੈਦੀਆਂ ਨੂੰ ਸਹੂਲਤਾਂ ਮਹੁਇਆ ਕਰਾਉਣ ਲਈ ਪੈਸੇ ਲਏ ਸਨ। ਇਹ ਵੀ ਪਤਾ ਚਲਿਆ ਕਿ ਨਾਰਨੌਲ ਅਤੇ ਰਿਵਾੜੀ ਵਿਚ ਜੇਲ ਅਧਿਕਾਰੀ ਪਸੰਦੀਦਾ ਬੈਰਕ, ਮੋਬਾਹਿਲ ਫੋਨ ਅਤੇ ਇੱਥੇ ਤਕ ਕਿ ਡਰੱਗ ਦੀ ਸਹੂਲਤਾ ਸਮੇਤ ਕਈ ਸੇਵਾਵਾਂ ਪ੍ਰਦਾਨ ਕਰਨ

Leave a Reply

Your email address will not be published. Required fields are marked *