ਡਾ.ਬਲਬੀਰ ਸਿੰਘ ਵਿਧਾਇਕ ਪਟਿਆਲਾ ਦਿਹਾਤੀ ਨੇ ਵਾਤਾਵਰਣ ਪਾਰਕ ਸਰਹਿੰਦ ਰੋਡ ਪਟਿਆਲਾ ਵਿਖੇ ਛਾਂਦਾਰ ਬੂਟੇ ਲਗਾਏ
ਪਟਿਆਲਾ 01 ਮਈ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਸਰਹਿੰਦ ਰੋਡ ‘ਤੇ ਸਥਿਤ ਅਜ਼ਾਦ ਨਗਰ ਅਤੇ ਘੁੰਮਣ ਨਗਰ ਨਿਵਾਸੀਆਂ ਵਲੋਂ ਸਾਂਝੇ ਤੌਰ ‘ਤੇ ਇੱਕ ਕਮੇਟੀ ਬਣਾਕੇ ਆਪਣੇ ਪੱਧਰ ਤੇ ਰਾਸ਼ੀ ਇਕੱਠੀ ਕਰਕੇ ਵਾਤਾਵਰਣ ਪਾਰਕ ਦੀ ਉਸਾਰੀ ਕਰਵਾਈ ਜਾ ਰਹੀ ਹੈ । ਜਿਸ ਵਿੱਚ ਦਵਿੰਦਰ ਤੇਜੇ, ਨਵਨੀਤ ਅਨਾਇਤਪੁਰੀ, ਹਰਜੀਤ ਸਿੰਘ, ਰਣਜੀਤ ਸਿੰਘ, ਸੁਖਦੀਪ ਢੀਂਡਸਾ, ਜਸਵੀਰ ਭੰਗੂ, , ਰਾਜਿੰਦਰਪਾਲ ਭੋਲਾ, ਹਰਜਿੰਦਰ ਸਿੰਘ ਗਰਚਾ, ਬਚਨ ਸਿੰਘ ਗੁਰਮ, ਗੁਰਕ੍ਰਿਪਾਲ ਸਿੰਘ ਆਦਿ ਮੋਹਰੀ ਭੂਮਿਕਾ ਨਿਭਾਅ ਰਹੇ ਹਨ ।
ਉਨ੍ਹਾਂ ਵਲੋਂ ਸੱਦਾ ਦੇਣ ‘ਤੇ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਜੀ ਨੇ ਪਾਰਕ ਵਿਖੇ ਪਹੁੰਚ ਕੇ ਛਾਂਦਾਰ ਅਤੇ ਮੈਡੀਸਨਲ ਬੂਟੇ ਲਗਾਏ । ਇਸ ਮੌਕੇ ਉਨ੍ਹਾਂ ਕਿਹਾ ਕਿ ਦੋਵੇਂ ਕਾਲੋਨੀਆਂ ਦੇ ਮੋਹਤਬਰ ਮੈਂਬਰਾਂ ਵਲੋਂ ਕੀਤਾ ਇਹ ਸਾਂਝਾ ਉਪਰਾਲਾ ਭਾਈਚਾਰਕ ਸਾਂਝ ਦੀ ਅਦੁੱਤੀ ਮਿਸਾਲ ਸਾਬਿਤ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਾਂਝੇ ਕੰਮਾਂ ਵਿੱਚ ਸਿਆਸਤ ਵਾੜਨ ਨਾਲੋੰ ਅੱਗੇ ਹੋ ਕੇ ਕੰਮ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਹੁਣ ਤੱਕ ਸਾਂਝੇ ਰੂਪ ‘ਚ ਇਕੱਠੀ ਹੋਈ ਚਾਰ ਲੱਖ ਰੁਪਏ ਦੇ ਲਗਭਗ ਰਾਸ਼ੀ ਵਾਤਾਵਰਣ ਪਾਰਕ ਕਮੇਟੀ ਵਲੋਂ ਸੁਚੱਜੇ ਢੰਗ ਨਾਲ ਖਰਚ ਕੀਤੀ ਗਈ ਹੈ । ਇਸ ਪਾਰਕ ਨਾਲ ਸਮੂਹ ਇਲਾਕਾ ਨਿਵਾਸੀਆਂ ਦੀਆਂ ਲੰਮੀ ਮੰਗ ਹੱਲ ਹੋ ਗਈ ਹੈ । ਉਨ੍ਹਾਂ ਪਾਰਕ ਦੇ ਰਹਿੰਦੇ ਕੰਮ ਲਈ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ।

