30 ਹਜਾਰ ਦੀ ਰਿਸ਼ਵਤ ਲੈਂਦੇ ਮੰਡੀ ਸੁਪਰਵਾਈਜਰ ਰੰਗੀ ਹੱਥ ਗਿਰਫਤਾਰ
ਸੀਡਸ ਲਾਇਸੈਂਸ ਰੱਦ ਕਰਨ ਦੀ ਧਮਕੀ ਦੇ ਕੇ ਮੰਗੀ ਸੀ ਰਿਸ਼ਵਤ
ਚੰਡੀਗੜ੍ਹ, 1 ਜੂਨ (ਨਾਗਪਾਲ/ਮਧੂਸਾਰ ਬਿਊਰੋ) ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਮਾਰਕਿਟ ਫਤਿਹਾਬਾਦ ਵਿਚ ਕੰਮ ਕਰ ਰਹੇ ਮੰਡੀ ਸੁਪਰਵਾਈਜਰ ਮਦਨ ਲਾਲ ਨੂੰ 30 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥ ਗਿਰਫਤਾਰ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਜਗਜੀਵਨ ਪੂਰਾ ਫਤਿਹਾਬਾਦ ਨਿਵਾਸੀ ਸ਼ਿਕਾਇਤਕਰਤਾ ਸੁਰੇਂਦਰ ਪ੍ਰਕਾਸ਼ ਨੇ ਦੋਸ਼ੀ ਦੇ ਖਿਲਾਫ ਵਿਜੀਲੈਂਸ ਵਿਚ ਸ਼ਿਕਾਇਤ ਦਿੱਤੀ ਸੀ। ਦੋਸ਼ੀ ਸ਼ਿਕਾਇਤਕਰਤਾ ਦੀ ਸੀਡਸ ਫੈਕਟੀ ਦਾ ਲਾਇਸੈਂਸ ਰੱਦ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਦੀ ਪੁਸ਼ਟੀ ਬਾਅਦ ਬਿਊਰੋ ਦੀ ਟੀਮ ਨੇ ਰੇਡ ਕਰਦੇ ਹੋਏ ਦੋਸ਼ੀ ਮੰਡੀ ਸੁਪਰਵਾਈਜਰ ਨੂੰ 30 ਹਜਾਰ ਰੁਪਏ ਲਂੈਦੇ ਰੰਗੀ ਹੱਥ ਕਾਬੂ ਕੀਤਾ। ਬੁਲਾਰੇ ਨੇ ਅੱਗੇ ਦਸਿਆ ਕਿ ਬਿਊਰੋ ਦੇ ਥਾਨਾ ਹਿਸਾਰ ਵਿਚ ਦੋਸ਼ੀ ਦੇ ਖਿਲਾਫ ਭਿ੍ਰਸ਼ਟਾਚਾਰ ਰੋਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।

